ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSaturday, November 8, 2008

ਦਵਿੰਦਰ ਸਿੰਘ ਪੂਨੀਆ - ਗ਼ਜ਼ਲ

ਗ਼ਜ਼ਲ

ਗੀਤ ਦਿਲ ਕੀਤਾ ਜਦੋਂ ਵੀ ਗਾ ਲਏ।
ਪਲ ਦੋ ਪਲ ਨੂੰ ਗ਼ਮ ਵੀ ਮੈਂ ਭਰਮਾ ਲਏ।
ਮੈਂ ਵੀ ਕੀ ਹਾਂ ਤੂੰਵੀ ਕੀ ਹੈਂ ਦੋਸਤਾ!
ਵਕ਼ਤ ਨੇ ਤਾਂ ਵੱਡੇ -ਵੱਡੇ ਖਾ ਲਏ।
ਤੰਗੀਆਂ ਤਾਂ ਆਓਂਦੀਆਂ ਹੀ ਰਹਿਣੀਆਂ,
ਮੈਂ ਤਾਂ ਅਪਣੇ ਦਿਲ ਜਿਗਰ ਸਮਝਾ ਲਏ।
ਰਹਿਜਨਾ ਦਾ ਦਿਲ 'ਚ ਕੋਈ ਡਰ ਨਹੀਂ,
ਰਹਿਬਰਾਂ ਨੇ ਹੀ ਅਸੀਂ ਭਰਮਾ ਲਏ।
ਜਿੱਤ ਬਣਨੀ ਸੀ ਜਦੋਂ ਮੇਰਾ ਨਸੀਬ,
ਉਸਨੇ ਪੱਤੇ ਹੀ ਉਦੋਂ ਬਦਲਾ ਲਏ।
ਲੂਣ ਉਸਦੇ ਹੱਥਾਂ ਵਿਚ ਮੈਂ ਵੇਖਕੇ,
ਜ਼ਖਮ ਅਪਣੇ ਜਿਸਮ ਉੱਤੇ ਪਾ ਲਏ।

1 comment:

ਤਨਦੀਪ 'ਤਮੰਨਾ' said...

Davinder ji..Iss khoobsurat ghazal nu sabh naal sanjhi karn te behadd shukriya..Main eh khayal bahut pasand keetey...

ਗੀਤ ਦਿਲ ਕੀਤਾ ਜਦੋਂ ਵੀ ਗਾ ਲਏ।
ਪਲ ਦੋ ਪਲ ਨੂੰ ਗ਼ਮ ਵੀ ਮੈਂ ਭਰਮਾ ਲਏ।
ਮੈਂ ਵੀ ਕੀ ਹਾਂ ਤੂੰਵੀ ਕੀ ਹੈਂ ਦੋਸਤਾ!
ਵਕ਼ਤ ਨੇ ਤਾਂ ਵੱਡੇ -ਵੱਡੇ ਖਾ ਲਏ।
Tamanna