ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, November 7, 2008

ਤਨਦੀਪ 'ਤਮੰਨਾ' - ਨਜ਼ਮ

ਮੇਰੇ ਸ਼ਹਿਰ

ਨਜ਼ਮ

ਦੋਸਤਾ !!

ਮੇਰੇ ਸ਼ਹਿਰ ਤਾਂ

ਖ਼ੁਸ਼ੀ....

ਤੜਕਸਾਰ

ਦਰੱਖਤਾਂ ਦੇ ਤਣਿਆਂ ਥੱਲੇ

ਨਰਮ ਕੂਲ਼ੇ ਘਾਹ ਵਾਂਗ

ਉੱਗਦੀ ਹੈ

ਤਿੱਖੜ ਦੁਪਹਿਰੇ

ਕੌਫੀ ਵਿੱਚ

ਸ਼ੂਗਰ ਕਿਊਬ ਬਣ

ਘੁਲ਼ ਜਾਂਦੀ ਹੈ

ਸ਼ਾਮ ਢਲ਼ਦਿਆਂ ਹੀ

ਐਰੋਮਾਥੈਰੇਪੀ ਦੀ

ਮੋਮਬੱਤੀ ਵਾਂਗ

ਪਿਘਲ਼ ਜਾਂਦੀ ਹੈ

ਤੇ.....

ਰਾਤ ਦੇ ਸਨਾਟੇ

ਕੰਧਾਂ 'ਤੇ ਸਟੱਕੋ ਵਿਚਲੇ

ਚੱਕਰਾਂ 'ਚ

ਕੈਦ ਹੋ ਜਾਂਦੀ ਹੈ !!

3 comments:

ਕਮਲ ਕੰਗ said...

ਦੋਸਤਾ !!
ਮੇਰੇ ਸ਼ਹਿਰ ਤਾਂ
ਖ਼ੁਸ਼ੀ....
ਤੜਕਸਾਰ
ਦਰੱਖਤਾਂ ਦੇ ਤਣਿਆਂ ਥੱਲੇ
ਨਰਮ ਕੂਲ਼ੇ ਘਾਹ ਵਾਂਗ
ਉੱਗਦੀ ਹੈ
ਤਿੱਖੜ ਦੁਪਹਿਰੇ
ਕੌਫੀ ਵਿੱਚ
ਸ਼ੂਗਰ ਕਿਊਬ ਬਣ
ਘੁਲ਼ ਜਾਂਦੀ ਹੈ

ਬਹੁਤ ਹੀ ਖੂਬ ਕਿਹਾ ਤਨਦੀਪ ਜੀ, ਕਮਾਲ ਹੈ!

ਤਨਦੀਪ 'ਤਮੰਨਾ' said...

Shukriya Kamal ji.
Tamanna

ਸਾਥੀ said...

ਬੀਬਾ ਤਨਦੀਪ
ਤੁਸੀ ਬਹੁਤ ਹੀ ਵਧਿਆ ਲਿਖਦੇ ਹੋ। ਰੱਬ ਕਰੇ ਇਹ ਖੁਸ਼ੀ ਚੱਕਰਾਂ ਦੀ ਕੈਦ ਤੋਂ ਵੀ ਮੁਕਤ ਹੋ ਜਾਵੇ।
ਸਾਥੀ