ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, November 10, 2008

ਗੁਰਨਾਮ ਗਿੱਲ - ਗ਼ਜ਼ਲ

ਗਜ਼ਲ

ਜੇ ਸਮਾ ਕਰਦਾ ਨਾ ਸਾਡੇ ਨਾਲ਼ ਇਓਂ ਸਾਜ਼ਿਸ਼ ਜਿਹੀ ।
ਸਾਡੇ ਬਾਗ਼ੀਂ ਨਾ ਸੀ ਆਉਣੀ ਰੁੱਤ ਇਹ ਆਤਿਸ਼ ਜਿਹੀ।
ਜਾਣਦਾਂ ਮੇਰਾ ਗੁਜ਼ਾਰਾ ਇਸ ਨਗਰ ਹੋਣਾ ਨਹੀਂ ,
ਫਿਰ ਪਤਾ ਨਹੀਂ ਜਾਪਦੀ ਕਿਉਂ ਇਸ ਲਈ ਕਸ਼ਿਸ਼ ਜਿਹੀ ।
ਸੋਚ ‘ਤੇ ਜਦ ਸਿੱਕਿਆਂ ਦਾ ਹੁਸਨ ਹਾਵੀ ਹੋ ਗਿਆ ,
ਨਰਤਕੀ ਦੇ ਨਾਚ ਵਿੱਚੋਂ ਮੁੱਕ ਗਈ ਲਰਜਿਸ਼ ਜਿਹੀ।
ਮੋਇਆ ਸੁਫ਼ਨਾ ਸਾਹ ਮੁੜ ਕੇ ਭਰਨ ਲੱਗਾ ਜਿਸ ਦਿਨੋਂ,
ਲਗ ਪਈ ਹੈ ਰੀਝ ਮੌਲ਼ਣ ਮਨ ‘ਚ ਫਿਰ ਦਿਲਕਸ਼ ਜਿਹੀ।
ਜਾਗਦਾ ਰਹਿੰਦਾ ਹਾਂ ਸਾਰੀ ਰਾਤ ਮੈਂ ਏਸੇ ਡਰੋਂ,
ਦਿਲ ਦੇ ਵਿਹੜੇ ਖ਼ਾਬ ਕੋਈ ਕਰ ਨਾ ਬੈਠੇ ਖ਼ੁਦਕੁਸ਼ੀ!

1 comment:

ਤਨਦੀਪ 'ਤਮੰਨਾ' said...

Respected Gill saheb..thanks for sharing this beautiful ghazal with all of us. Unjh tan saari ghazal ch khayal lajawab ne..par mainu aah dono sheyer bahut ziada pasand aaye...
ਮੋਇਆ ਸੁਫ਼ਨਾ ਸਾਹ ਮੁੜ ਕੇ ਭਰਨ ਲੱਗਾ ਜਿਸ ਦਿਨੋਂ,
ਲਗ ਪਈ ਹੈ ਰੀਝ ਮੌਲ਼ਣ ਮਨ ‘ਚ ਫਿਰ ਦਿਲਕਸ਼ ਜਿਹੀ।
ਜਾਗਦਾ ਰਹਿੰਦਾ ਹਾਂ ਸਾਰੀ ਰਾਤ ਮੈਂ ਏਸੇ ਡਰੋਂ,
ਦਿਲ ਦੇ ਵਿਹੜੇ ਖ਼ਾਬ ਕੋਈ ਕਰ ਨਾ ਬੈਠੇ ਖ਼ੁਦਕੁਸ਼ੀ!
Wao!
Tamanna