ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾFriday, November 7, 2008

ਸ਼ਾਹ ਹੁਸੈਨ- ਸੂਫ਼ੀਆਨਾ ਕਲਾਮ

ਸੂਫ਼ੀਆਨਾ ਕਲਾਮ

ਇਕ ਦਿਨ ਤੈਨੂੰ ਸੁਪਨਾ ਵੀ ਹੋਸਨ,
ਗਲ਼ੀਆਂ ਬਾਬਲ ਵਾਲ਼ੀਆਂ।
ਉੱਡ ਗਏ ਭੌਰ ਫੁੱਲਾਂ ਦੇ ਕੋਲੋਂ,
ਸਣੇ ਪੱਤਰਾਂ ਸਣੇ ਡਾਲੀਆਂ।
ਜੰਗਲ਼ ਢੂੰਡਿਆ ਮੈਂ ਬੇਲਾ ਢੂੰਡਿਆ,
ਬੂਟਾ-ਬੂਟਾ ਕਰ ਭਾਲ਼ੀਆਂ।
ਕੱਤਣ ਬੈਠੀਆਂ ਵਤਿ ਵਤਿ ਗਈਆਂ,
ਜਿਉਂ-ਜਿਉਂ ਖ਼ਸਮ* ਸਮਾਲੀਆਂ।
ਸੇਈ ਰਾਤੀ ਲੇਖੈ ਪਈਆਂ,
ਜਿਕੇ ਨਾਲ ਮਿਤਰਾਂ ਦੇ ਜਾਲੀਆਂ**।
ਜਿਸ ਤਨ ਲਗੀ ਸੋਈ ਤਨ ਜਾਣੈ,
ਹੋਰ ਗੱਲਾਂ ਕਰਨ ਸੁਖਾਲ਼ੀਆਂ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਬਿਰਹੋਂ ਤੁਸਾਡੇ ਜਾਲੀਆਂ***।
* - ਮਾਲਕ, ** ਗੁਜ਼ਾਰੀਆਂ, *** ਸਾੜੀ ਹਾਂ

1 comment:

ਤਨਦੀਪ 'ਤਮੰਨਾ' said...

As always, Sufiana kalaam is my all time favourite poetry. Someone said...Sufis feel July in December and before the mine is dug, they judge treasures. That's so true!!

ਜਿਸ ਤਨ ਲਗੀ ਸੋਈ ਤਨ ਜਾਣੈ,
ਹੋਰ ਗੱਲਾਂ ਕਰਨ ਸੁਖਾਲ਼ੀਆਂ।

Tamanna