ਨਜ਼ਮ
ਏਥੇ ਘਰ੍ਹਾਂ ‘ਚ
ਸਭ ਕੁੱਝ ਹੈ
ਪਰ ਕੁੱਝ ਵੀ ਤਾਂ ਨਹੀਂ...
ਏਥੇ ‘ਭਰੇ’ ਭਾਂਡੇ ਖੜਕਦੇ ਨੇ
ਤੇ ਇਹਨਾਂ ਘਰ੍ਹਾਂ ਦੇ ਬਸ਼ਿੰਦੇ
ਮਾਰੂਥਲ ‘ਚ ਸਹਿਕਦੀਆਂ
ਮੱਛੀਆਂ ਨੇ।
ਹਜ਼ਾਰਾਂ ਰੌਸ਼ਨੀਆਂ ‘ਚ...
ਸਿਲਕ ਦੇ ਪਰਦਿਆਂ ਪਿੱਛੇ
ਸੂਰਜ ਨੂੰ ਫੜਨ ਲਈ
ਪਰਛਾਵੇਂ 'ਜਿਉਂਦੇ' ਨੇ।
ਪਰਬਤਾਂ ਦੀ ਚੀਕ
ਨਦੀ ਦਾ ਦਰਦ
ਸਮਾਏ ਰਹਿ ਜਾਂਦੇ ਨੇ
ਦਿਲਕਸ਼ ਚਿੱਤਰਾਂ ਅੰਦਰ।
ਐਕੂਏਰੀਅਮ ‘ਚ ਪਾਲ਼ ਮੱਛੀਆਂ
ਪਾਲ਼ਦੇ ਨੇ ਭਰਮ...
ਠਾਠਾਂ ਮਾਰਦੇ ਸਮੁੰਦਰ ਦਾ।
ਆਲੀਸ਼ਾਨ ਘਰ੍ਹਾਂ ਦੇ
ਕਮਰੇ
ਸੁੰਗੜ ਜਾਂਦੇ ਨੇ
ਤੇ ਪੀੜ...
ਹੋਰ ਵੀ ਵੱਧ ਜਾਂਦੀ ਹੈ
ਮਹਿਕਾਂ ਦੇ ਤ੍ਰਿਹਾਏ ਮ੍ਰਿਗਾਂ ਦੀ।
4 comments:
Tammana Ji ,
Kamall karrtee .
ਐਕੂਏਰੀਅਮ ‘ਚ ਪਾਲ਼ ਮੱਛੀਆਂ
ਪਾਲ਼ਦੇ ਨੇ ਭਰਮ...
ਠਾਠਾਂ ਮਾਰਦੇ ਸਮੁੰਦਰ ਦਾ।
ਆਲੀਸ਼ਾਨ ਘਰ੍ਹਾਂ ਦੇ
ਕਮਰੇ
ਸੁੰਗੜ ਜਾਂਦੇ ਨੇ
ਤੇ ਪੀੜ...
ਹੋਰ ਵੀ ਵੱਧ ਜਾਂਦੀ ਹੈ
ਮਹਿਕਾਂ ਦੇ ਤ੍ਰਿਹਾਏ ਮ੍ਰਿਗਾਂ ਦੀ।
Sukhi dhaliwal
ਬਹੁਤ ਖੂਬ, ਤਮੰਨਾ ਜੀ।
ਖਾਸ ਤੌਰ ਤੇ "ਭਰੇ ਭਾਂਡੇ" ਬਹੁਤ ਸਹੀ ਆਖਿਆ ਤੁਸੀਂ।
ਆਰਸੀ ਦਾ ਮਾਰਗ ਦਰਸਾਉਣ ਲਈ ਬਹੁਤ ਸ਼ੁਕਰੀਆ।
Also thanks for sharing the works of Mr Badal ji.
Regards,
Gurinder
ਤਮੰਨਾ ਜੀ
ਤੁਹਾਡੀ ਨਜ਼ਮ ਵੀ ਸੋਚਾਂ ਤੇ ਗਹਿਰਾ ਪ੍ਰਭਾਵ ਛੱਡਦੀ ਹੈ। ਤੁਸੀਂ ਆਰਸੀ ਤੇ ਬਹੁਤ ਮਿਹਨਤ ਕਰ ਰਹੇ ਹੋ। God bless you.
ਕੁਲਜੀਤ ਸਿੰਘ ਸੰਧੂ
ਯੂ.ਐੱਸ.ਏ.
=============
Thank you Kuljeet ji ...tussi Aarsi parh ke mail keeti hai. Blog visit kardey rehna.
Tamanna
Kinna such hai.......te kina khoobsoorat bian hai..kamre sungar jande han......vah !
Surjit.
Post a Comment