ਰਿਸ਼ੀ
ਨਜ਼ਮ
ਰਿਸ਼ੀ ਸੋਚਦਾ ਹੈ –
ਦਾਣਾ ਬਣ ਜਾਵਾਂ ਮੈਂ...
ਕਿਆਰੀਆਂ ‘ਚ ਬੀਜ ਦੇਵੇ
ਮੈਨੂੰ ਕੋਈ।
ਡਰਦਾ ਹੈ-
ਬੀਜਣ ਵਾਲਾ
ਉੱਗਣ ਤੀਕ ਇੰਤਜ਼ਾਰ ਕਰ ਸਕੇਗਾ?
ਰਿਸ਼ੀ ਸੋਚਦਾ ਹੈ –
ਫਸਲ ਬਣ ਜਾਵਾਂ ਮੈਂ...
ਲਹਿਰਾਵਾਂ ਮੈਂ
ਡਰਦਾ ਹੈ_
ਨਾ ਮੈਂ ਭੁੱਖ ਦੀ ਤੱਕਣੀ
ਵੇਖ ਸਕਾਂਗਾ
ਨਾ ਮੈਥੋਂ ਰੱਜੇ ਦਾ ਹਾਸਾ
ਤੱਕਿਆ ਜਾਣੈਂ
ਰਿਸ਼ੀ ਸੋਚਦਾ ਹੈ-
ਬਿਰਖ ਬਣ ਜਾਵਾਂ ਮੈਂ...
ਮੇਰੀ ਠੰਢੀ ਛਾਂ ਮਾਣੇ ਹਰ ਕੋਈ
ਡਰਦਾ ਹੈ-
ਤੱਤੀਆਂ ਹਵਾਵਾਂ
ਝੁਲਸ ਨਾ ਜਾਣ ਕਿਧਰੇ
ਰਿਸ਼ੀ ਸੋਚਦਾ ਹੈ-
ਦਰਿਆ ਬਣ ਜਾਵਾਂ ਮੈਂ...
ਬੁਝ ਜਾਏ ਧਰਤੀ ਦੀ
ਵਰ੍ਹਿਆਂ ਦੀ ਪਿਆਸ
ਡਰਦਾ ਹੈ
ਆਪਣੀਆਂ ਤਲ਼ੀਆਂ ਤੇ
ਠਹਿਰੀ ਉਮਰ
ਕਿਤੇ ਆਪ ਹੀ ਨਾ ਖੋਰ ਲਵਾਂ
ਰਿਸ਼ੀ ਸੋਚਦਾ ਹੈ
ਪੌਣ ਬਣ ਜਾਵਾਂ...
ਵਸ ਜਾਵਾਂ ਹਰ ਕਿਸੇ ਦੇ ਸਾਹੀਂ
ਡਰਦਾ ਹੈ
ਸਾਹਾਂ ‘ਤੇ ਤਾਂ
ਅੱਜ ਕੱਲ ਕੋਈ
ਇਤਬਾਰ ਈ ਨਹੀਂ ਕਰਦਾ
ਰਿਸ਼ੀ ਸੋਚਦਾ ਹੈ –
ਵਕਤ ਨਾਲ ਕੇਹਾ ਰਿਸ਼ਤਾ ਹੈ ਇਹ
ਪੱਕੇ ਧਾਗਿਆਂ ਦੇ ਕੱਚੇ ਰਿਸ਼ਤੇ ਜੇਹਾ?
ਹੁਣ ਰਿਸ਼ੀ ਡਰਦਾ ਨਹੀਂ
ਚਿਹਰੇ ‘ਤੇ ਜੰਮੇ
ਵਾਧੂ ਵਰ੍ਹਿਆਂ ਦਾ ਸੱਚ
ਸਮਝ ਆ ਗਿਆ ਉਸਨੂੰ .. .. !
2 comments:
Respected Darvesh ji...tussi te philosophy naal labrez tuhadiaan nazaman...kamaal nahin tan hor ki ne...Accha tan 'Darvesh' ji de ander ikk 'Rishi' vi baitha hai..:)
Sochdi haan ke nazam vichla Rishi kyoon darda hai...kyon seham hai ohdey ander..?
Pher sochdi haan ke meri kavita...'Tu manzil bann jaayein' ch vi aahi darr chhuppeya baitha hai kittey...main likheya..tu rukh, dupatta, khushboo, kavita, kujh na banni...bass manzil bann jaayein...
Rishi vi osey manzil vall turda laggda mainu...
ਰਿਸ਼ੀ ਸੋਚਦਾ ਹੈ –
ਵਕਤ ਨਾਲ ਕੇਹਾ ਰਿਸ਼ਤਾ ਹੈ ਇਹ
ਪੱਕੇ ਧਾਗਿਆਂ ਦੇ ਕੱਚੇ ਰਿਸ਼ਤੇ ਜੇਹਾ?
ki manvi rishtey enney hi kamzor ne???? Sadhna di tan koi umar ni hundi...pher Rishi kyon dolda hai? It raises many questions...
ਰਿਸ਼ੀ ਸੋਚਦਾ ਹੈ-
ਦਰਿਆ ਬਣ ਜਾਵਾਂ ਮੈਂ...
ਬੁਝ ਜਾਏ ਧਰਤੀ ਦੀ
ਵਰ੍ਹਿਆਂ ਦੀ ਪਿਆਸ
ਡਰਦਾ ਹੈ
ਆਪਣੀਆਂ ਤਲ਼ੀਆਂ ਤੇ
ਠਹਿਰੀ ਉਮਰ
ਕਿਤੇ ਆਪ ਹੀ ਨਾ ਖੋਰ ਲਵਾਂ
------------------
ਰਿਸ਼ੀ ਸੋਚਦਾ ਹੈ –
ਦਾਣਾ ਬਣ ਜਾਵਾਂ ਮੈਂ...
ਕਿਆਰੀਆਂ ‘ਚ ਬੀਜ ਦੇਵੇ
ਮੈਨੂੰ ਕੋਈ।
ਡਰਦਾ ਹੈ-
ਬੀਜਣ ਵਾਲਾ
ਉੱਗਣ ਤੀਕ ਇੰਤਜ਼ਾਰ ਕਰ ਸਕੇਗਾ?
Aah khayal bahut ziada sohna hai..
Kaun jeeta hai teri zulf ke sarr hone takk...yaad aa geya..:)
-----------
Behadd khoobsurat nazam hai Darvesh ji...Thanks for sharing :)
Tamanna
ਤਮੰਨਾ ਜੀ
ਅੱਜ ਵੀ ਕਮਾਲ ਦੀ ਨਜ਼ਮ ਭੇਜੀ ਹੈ ਦਰਵੇਸ਼ ਜੀ ਨੇ। ਬਹੁਤ ਸੋਹਣਾ ਲਿਖਦੇ ਨੇ।
ਕੁਲਜੀਤ ਸਿੰਘ ਸੰਧੂ
ਯੂ.ਐੱਸ.ਏ.
==============
ਬਹੁਤ-ਬਹੁਤ ਸ਼ੁਕਰੀਆ ਕੁਲਜੀਤ ਜੀ..ਤੁਸੀਂ ਮੇਲ ਕਰਕੇ ਦਰਵੇਸ਼ ਜੀ ਦੀ ਨਜ਼ਮ ਸਬੰਧੀ ਵਿਚਾਰ ਭੇਜੇ ਹਨ।
ਤਮੰਨਾ
Post a Comment