ਉਹ ਆਉਂਦੀ ਹੈ...
ਨਜ਼ਮ
ਉਹ ਆਉਂਦੀ ਹੈ
ਮੇਰੇ ਘਰ
ਜਦ ਜੀਅ ਚਾਹੇ
ਆਪਣੇ ਮਾਂ-ਬਾਪ
ਭਰਾ-ਪਤੀ-ਪੁੱਤਰ ਦੇ
ਘਰ ਵਾਂਗ ਨਹੀਂ-
ਆਪਣੇ ਘਰ ਵਾਂਗ
ਬਿਨ ਪੁੱਛਿਆਂ
ਬਿਨ ਦਰ ਖੜਕਾਇਆਂ
ਜਿਵੇਂ ਥੱਕਿਆ ਹੋਇਆ ਪੱਤਾ-
ਹੁਣੇ ਜਨਮਿਆ ਬੀਅ-
ਪਰਤਦੇ ਨੇ ਧਰਤੀ ਵੱਲ
ਅਗਲੀ ਯਾਤਰਾ ਲਈ
ਉਹ ਆਉਂਦੀ ਹੈ
ਜਦੋਂ ਘਰ ਚਾਨਣ-ਚਾਨਣ ਹੋਵੇ
ਆਖਦੀ ਹੈ-
“ਲੋਅ ਲੈਣ ਆਈ ਹਾਂ!”
ਆਉਂਦੀ ਹੈ
ਜਦ ਘਰ ਹਨੇਰਾ ਹਨੇਰਾ ਹੋਵੇ
ਆਖਦੀ ਹੈ-
“ਦੀਵਾ ਬੁਝ ਗਿਆ ਸੀ
ਆਪਣੀ ਲੋਅ ਦੇਣ ਆਈ ਹਾਂ!”
ਕਿਸੇ ਦਿਨ ਆਵੇ .....
ਤੇ ਆਖੇ-
“ਚੱਲ! ਰਲ਼ ਕੇ ਲੋਅ ਕਰਨ ਚੱਲੀਏ...”
1 comment:
Dr. Sukhpal ji..Behadd khoobsurat hai saari nazam...one of my favourites!!
ਜਦੋਂ ਘਰ ਚਾਨਣ-ਚਾਨਣ ਹੋਵੇ
ਆਖਦੀ ਹੈ-
“ਲੋਅ ਲੈਣ ਆਈ ਹਾਂ!”
ਆਉਂਦੀ ਹੈ
ਜਦ ਘਰ ਹਨੇਰਾ ਹਨੇਰਾ ਹੋਵੇ
ਆਖਦੀ ਹੈ-
“ਦੀਵਾ ਬੁਝ ਗਿਆ ਸੀ
ਆਪਣੀ ਲੋਅ ਦੇਣ ਆਈ ਹਾਂ!”
ਕਿਸੇ ਦਿਨ ਆਵੇ .....
ਤੇ ਆਖੇ-
“ਚੱਲ! ਰਲ਼ ਕੇ ਲੋਅ ਕਰਨ ਚੱਲੀਏ...”
Awesome!!
Tamanna
Post a Comment