ਸਤਿਕਾਰਤ ਨਵਰਾਹੀ ਜੀ ਨੇ ਇਹ ਗ਼ਜ਼ਲ ਇੰਡੀਆ ਤੋਂ 'ਆਰਸੀ' ਦੇ ਪਾਠਕ / ਲੇਖਕ ਦੋਸਤਾਂ ਨਾਲ਼ ਸਾਂਝੀ ਕਰਨ ਲਈ ਭੇਜੀ। ਬਹੁਤ-ਬਹੁਤ ਸ਼ੁਕਰੀਆ।
ਗ਼ਜ਼ਲ
ਕਾਫ਼ਿਲਾ ਤਾਂ ਗਿਆ ਗੁਜ਼ਰ ਯਾਰੋ।
ਮੈਂ ਖੜਾ ਰਹਿ ਗਿਆ ਮਗਰ ਯਾਰੋ।
------
ਨਾਲ ਉਸ ਦਿਲ ਮਿਲਾ ਕੇ ਕੀ ਕਰਨਾ?
ਜੋ ਮਿਲਾਉਂਦਾ ਨਹੀਂ ਨਜ਼ਰ ਯਾਰੋ।
-------
ਕੋਈ ਪੱਤਾ ਨਾ ਆਲ੍ਹਣਾ ਜਿਸ ’ਤੇ,
ਔੜ ਵਿੱਚ ਮੈਂ ਖੜ੍ਹਾ ਸ਼ਜਰ* ਯਾਰੋ।
-------
ਦੁੱਖ ਸਾਥੀ ਤੇ ਤਨਹਾ ਰਾਵ੍ਹਾਂ ਨੇ,
ਪੀੜ ਰਹਿਬਰ ਤੇ ਮੈਂ ਸਫ਼ਰ ਯਾਰੋ।
-------
ਸ਼ਹਰ ਜਾਗੇ ਨਾ ਜਿੱਥੇ ਸ਼ਾਮ ਢਲੇ,
ਮੈਂ ਵੀ ਕੈਸਾ ਹਾਂ ਇਕ ਨਗਰ ਯਾਰੋ।
-------
ਇਸ ਜੁਦਾਈ ਮਿਟਾ ਦਿੱਤਾ ਹੋਣਾ,
ਉਸਦੀ ਗੱਲ ਚੋਂ ਮੇਰਾ ਜ਼ਿਕਰ ਯਾਰੋ।
* ਰੁੱਖ
1 comment:
Respected Deep ji...Aarsi te tuhanu khushaamdeed!! Navrahi ji ne tuhadi pehli haazri lava ditti hai...aas kardey haan ke aggey ton vi sohniaan sahitak likhtan naal Aarsi nu shingardey rahongey..Ghazal ch khayal bahut sohney laggey..Keep it up!!
ਕੋਈ ਪੱਤਾ ਨਾ ਆਲ੍ਹਣਾ ਜਿਸ ’ਤੇ,
ਔੜ ਵਿੱਚ ਮੈਂ ਖੜ੍ਹਾ ਸ਼ਜਰ* ਯਾਰੋ।
ਦੁੱਖ ਸਾਥੀ ਤੇ ਤਨਹਾ ਰਾਵ੍ਹਾਂ ਨੇ,
ਪੀੜ ਰਹਿਬਰ ਤੇ ਮੈਂ ਸਫ਼ਰ ਯਾਰੋ।
ਸ਼ਹਰ ਜਾਗੇ ਨਾ ਜਿੱਥੇ ਸ਼ਾਮ ਢਲੇ,
ਮੈਂ ਵੀ ਕੈਸਾ ਹਾਂ ਇਕ ਨਗਰ ਯਾਰੋ।
Mainu eh sheyer bahut changey laggey!!
Shukriya
Tamanna
Post a Comment