ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, November 13, 2008

ਗੁਰਦਰਸ਼ਨ 'ਬਾਦਲ' - ਗੀਤ

ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਅਤੇ ਗੁਰੂਤਾ ਗੱਦੀ ਤੇ ਵਿਸ਼ੇਸ
ਇਹ ਗੀਤ ਲੁਧਿਆਣਾ ਤੋਂ ਸ: ਹਰਜੀਤ ਸਿੰਘ ‘ਭੰਵਰਾ’ ਜੀ ਦੀ ਆਵਾਜ਼ ‘ਚ ਕਾਫ਼ੀ ਸਾਲ ਪਹਿਲਾਂ ਰਿਕਾਰਡ ਹੋ ਚੁੱਕਿਆ ਹੈ। ਇਸ ਗੀਤ ਬਾਰੇ ਸਭ ਹੱਕ ਲੇਖਕ ਦੇ ਰਾਖਵੇਂ ਹਨ ਅਤੇ ਕਾਪੀ ਰਾਈਟਡ ਹਨ।

ਗੀਤ

ਦਸਾਂ ਗੁਰਾਂ ਦੇ ਸਰੂਪ, ਤੇਰਾ ਰੂਪ ਹੈ ਅਨੂਪ,
ਤੇਰੀ ਤਾਬ ਜਾਵੇ ਕਿਸੇ ਤੋਂ ਨਾ ਝੱਲੀ।
ਗੁਰੁ ਜੀ ਤੇਰੀ ਸ਼ਰਨ ਪਿਆਂ,
ਆਵੇ ਦਿਲਾਂ ਨੂੰ ਦਿਲਾਸਾ ਮੱਲੋ-ਮੱਲੀ।
ਦਾਤਾ! ਪੜ੍ਹੀਏ ਜਾਂ ਬਾਣੀ ਤੇਰੀ ਧੁਰ ਦੀ,
ਮੈਲ਼ ਮਨਾਂ ਉੱਤੋਂ ਪਾਪਾਂ ਵਾਲ਼ੀ ਖੁਰਦੀ,
ਤੇਰੀ ਇੱਕ-ਇੱਕ ਗੱਲ, ਯੁੱਗੋ-ਯੁੱਗ ਹੈ ਅਟੱਲ,
ਮਿਲ਼ੇ ਤੇਰਿਆਂ ਦਿਦਾਰਾਂ ਤੋਂ ਤਸੱਲੀ।
ਗੁਰੁ ਜੀ ਤੇਰੀ ਸ਼ਰਨ ਪਿਆਂ,
ਆਵੇ ਦਿਲਾਂ ਨੂੰ ਦਿਲਾਸਾ ਮੱਲੋ-ਮੱਲੀ।
ਜੀਹਨੇ ਤੇਰੇ ਨਾਲ਼ ਪ੍ਰੀਤੀਆਂ ਨੇ ਪਾ ‘ਲੀਆਂ,
ਆਪ ਤਰੇ, ਸੱਤ ਪੁਸ਼ਤਾਂ ਤਰਾ ‘ਲੀਆਂ,
ਤੂੰ ਹੈਂ ਸਾਗਰ ਅਡੋਲ, ਤੇਰੇ ਮੋਤੀ ਅਨਮੋਲ,
ਤੂੰ ਹੈਂ ਨੇਰ੍ਹੀ ਅਗਿਆਨਤਾ ਦੀ ਠੱਲ੍ਹੀ।
ਗੁਰੁ ਜੀ ਤੇਰੀ ਸ਼ਰਨ ਪਿਆਂ,
ਆਵੇ ਦਿਲਾਂ ਨੂੰ ਦਿਲਾਸਾ ਮੱਲੋ-ਮੱਲੀ।
ਬ੍ਰਹਮ ਗਿਆਨੀਆਂ ਦਾ ਆਤਮ-ਨਿਚੋੜ ਤੂੰ,
ਔਖ-ਸੌਖ ਵਾਲ਼ੇ ਸਮੇਂ ਦੀ ਹੈਂ ਲੋੜ ਤੂੰ,
ਤੂੰ ਹੈਂ ਐਸੀ ਖ਼ੁਸ਼ਬੋਈ, ਜਿਹੜੀ ਹੋਈ ਹੈ, ਨਾ ਹੋਣੀ,
ਕਿਹੜੀ ਥਾਂ ‘ਤੇ ਸੁਗੰਧੀ ਨਾ ਤੂੰ ਘੱਲੀ?
ਗੁਰੁ ਜੀ ਤੇਰੀ ਸ਼ਰਨ ਪਿਆਂ,
ਆਵੇ ਦਿਲਾਂ ਨੂੰ ਦਿਲਾਸਾ ਮੱਲੋ-ਮੱਲੀ।
ਆਓ! ਲੜ ਇਹਦੇ ਲੱਗ ਜਾਈਏ ਆਣਕੇ,
ਇਹਨੂੰ ਪੂਜੀਏ ਸਹਾਰਾ ਇੱਕੋ ਜਾਣਕੇ,
ਇਹਦੀ ਗੋਦ ਵਿਚ ਬਹਿ ਕੇ, ਇਹਦੀ ਸਿੱਖਿਆ ‘ਚ ਰਹਿ ਕੇ,
ਘੜੀ ਕਰੀਏ ਕੋਈ ‘ਬਾਦਲਾ’! ਸਵੱਲੀ।
ਗੁਰੁ ਜੀ ਤੇਰੀ ਸ਼ਰਨ ਪਿਆਂ,
ਆਵੇ ਦਿਲਾਂ ਨੂੰ ਦਿਲਾਸਾ ਮੱਲੋ-ਮੱਲੀ।
ਦਸਾਂ ਗੁਰਾਂ ਦੇ ਸਰੂਪ, ਤੇਰਾ ਰੂਪ ਹੈ ਅਨੂਪ,
ਤੇਰੀ ਤਾਬ ਜਾਵੇ ਕਿਸੇ ਤੋਂ ਨਾ ਝੱਲੀ।
ਗੁਰੁ ਜੀ ਤੇਰੀ ਸ਼ਰਨ ਪਿਆਂ,
ਆਵੇ ਦਿਲਾਂ ਨੂੰ ਦਿਲਾਸਾ ਮੱਲੋ-ਮੱਲੀ।

1 comment:

ਤਨਦੀਪ 'ਤਮੰਨਾ' said...

Thanks Dad for sharing my favourie Dharmik Geet written by you with all of us on this auspicious occasion of Gurpurab.

ਦਸਾਂ ਗੁਰਾਂ ਦੇ ਸਰੂਪ, ਤੇਰਾ ਰੂਪ ਹੈ ਅਨੂਪ,
ਤੇਰੀ ਤਾਬ ਜਾਵੇ ਕਿਸੇ ਤੋਂ ਨਾ ਝੱਲੀ।
ਗੁਰੁ ਜੀ ਤੇਰੀ ਸ਼ਰਨ ਪਿਆਂ,
ਆਵੇ ਦਿਲਾਂ ਨੂੰ ਦਿਲਾਸਾ ਮੱਲੋ-ਮੱਲੀ।
---------
ਬ੍ਰਹਮ ਗਿਆਨੀਆਂ ਦਾ ਆਤਮ-ਨਿਚੋੜ ਤੂੰ,
ਔਖ-ਸੌਖ ਵਾਲ਼ੇ ਸਮੇਂ ਦੀ ਹੈਂ ਲੋੜ ਤੂੰ,
ਤੂੰ ਹੈਂ ਐਸੀ ਖ਼ੁਸ਼ਬੋਈ, ਜਿਹੜੀ ਹੋਈ ਹੈ, ਨਾ ਹੋਣੀ,
ਕਿਹੜੀ ਥਾਂ ‘ਤੇ ਸੁਗੰਧੀ ਨਾ ਤੂੰ ਘੱਲੀ?

Just wonderful!!

Tamanna