ਗ਼ਜ਼ਲ
ਪਿਆਰ ਦਾ ਉਸ ਅਹਿਸਾਸ ਦਿਵਾਇਆ ਖ਼ਤ ਲਿਖ ਕੇ।
ਕੀ ਆਖਾਂ ਕੀ-ਕੀ ਸਮਝਾਇਆ ਖ਼ਤ ਲਿਖ ਕੇ।
ਸਾਹਵੇਂ ਹੋ ਕੇ ਬੁੱਲੀਆਂ ਜੋ ਨਾ ਕਹਿ ਸਕੀਆਂ,
ਆਖ਼ਿਰ ਦਿਲ ਦਾ ਹਾਲ ਸੁਣਾਇਆ ਖ਼ਤ ਲਿਖ ਕੇ।
ਦਿਲ ਦੇ ਠਹਿਰੇ ਸ਼ਾਂਤ ਸਮੁੰਦਰ ਪਾਣੀ ਵਿਚ,
ਲਹਿਰਾਂ ਦਾ ਉਸ ਜਾਲ ਵਿਛਾਇਆ ਖ਼ਤ ਲਿਖ ਕੇ।
ਸਾਂਝਾਂ ਪਿਆਰ ਦੀਆਂ ਨਾ ਹੱਦਾਂ ਰੋਕ ਸਕਣ,
‘ਪਰਲੇ ਪਾਰੋਂ’ ਓਸ ਸਿਖਾਇਆ ਖ਼ਤ ਲਿਖ ਕੇ।
3 comments:
Respected jasvir ji...kamaal hi karti ghazal keh ke tan...mubarakbaad kabool karo...Dad liked it very much too. Hor vi mubarakaan!! Bass aise shiddat naal mehnat karke likhdey reheo..:)
ਪਿਆਰ ਦਾ ਉਸ ਅਹਿਸਾਸ ਦਿਵਾਇਆ ਖ਼ਤ ਲਿਖ ਕੇ।
ਕੀ ਆਖਾਂ ਕੀ-ਕੀ ਸਮਝਾਇਆ ਖ਼ਤ ਲਿਖ ਕੇ।
---------
ਦਿਲ ਦੇ ਠਹਿਰੇ ਸ਼ਾਂਤ ਸਮੁੰਦਰ ਪਾਣੀ ਵਿਚ,
ਲਹਿਰਾਂ ਦਾ ਉਸ ਜਾਲ ਵਿਛਾਇਆ ਖ਼ਤ ਲਿਖ ਕੇ।
Aah sheyer mere favourite sheyeran ch shamil ho geya...wonderful!!
Tamanna
ਤਮੰਨਾ ਜੀ
ਅੱਜ ਜਸਵੀਰ ਹੁਸੈਨ ਜੀ ਦੀ ਗ਼ਜ਼ਲ ਪੜ੍ਹੀ ਤੇ ਫੋਟੋ ਵੀ ਦੇਖੀ ਹੈ। ਆਪਣੀ ਉਮਰ ਨਾਲ਼ੋਂ ਕਿਤੇ ਸੋਹਣਾ ਲਿਖਦੇ ਹਨ। ਮੈਂ ਇਹਨਾਂ ਨੂੰ ਹੋਰ ਚੰਗਾ ਲਿਖਣ ਲਈ ਸ਼ੁੱਭ ਇੱਛਾਵਾਂ ਭੇਜ ਰਿਹਾ ਹਾਂ।
ਸਤਵਿੰਦਰ ਸਿੰਘ
ਯੂਕੇ
===================
Respected Satwinder ji...mail karke vichar bhejan layee shukriya. Tussi billkull sahi keha..je aise tarah likhdey rahey tan Jasvir ji ikk din top de ghazalgo bann jaangey..Amen!!
Tamanna
ਸਤਿਵਿੰਦਰ ਜੀ, ਗ਼ਜ਼ਲ ਪਸੰਦ ਕਰਨ ਦਾ ਬਹੁਤ ਬਹੁਤ ਧੰਨਵਾਦ। ਤੁਹਾਡੇ ਵਰਗੇ ਸੁਹਿਰਦ ਦੋਸਤਾਂ ਸਦਕਾ ਹੀ ਲਿਖਣ ਦਾ ਹੌਸਲਾ ਬਣਿਆ ਰਹਿੰਦਾ ਹੈ।
ਧੰਨਵਾਦ।
ਜਸਵੀਰ ਹੁਸੈਨ
jasvirhussain@gmail.com
Post a Comment