ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, November 20, 2008

ਗੁਰਨਾਮ ਗਿੱਲ - ਗ਼ਜ਼ਲ

ਗ਼ਜ਼ਲ

ਕੰਢਿਆਂ ਵਿਚਕਾਰ ਹੈ ਬਿਖ਼ਰੀ ਹੋਈ ।
ਧੁੱਪ ਵਾਂਗੂ ਇੱਕ ਨਦੀ ਨਿਖ਼ਰੀ ਹੋਈ ।
-----
ਨਿੱਤ ਖ਼ਿਆਲਾਂ ਵਿੱਚ ਭਰਾਂ ਰੰਗਾਂ ਨੂੰ ਮੈਂ,
ਮਨ ‘ਚ ਇੱਕ ਤਸਵੀਰ ਹੈ ਚਿੱਤਰੀ ਹੋਈ।
-----
ਅਕਸ ਮੇਰਾ ਹੀ ਨਹੀਂ ਦਿਸਦਾ ਮਗਰ,
ਝੀਲ ਤਾਂ ਧੁਰ ਤੀਕ ਹੈ ਨਿਤਰੀ ਹੋਈ !
-----
ਛਟਪਟਾਏ ਬਣਨ ਲਈ ਕਵਿਤਾ ਜਿਹੀ,
ਇੱਕ ਇਬਾਰਤ ਜ਼ਿਹਨ ‘ਤੇ ਉਕਰੀ ਹੋਈ।
-----
ਸਾਂਭ ਲੈ ‘ਤੇ ਮਾਣ ਲੈ ਪਲ ਅੱਜ ਦੇ,
ਫਿਰ ਨਾ ਆਉਣੀ ਇਹ ਘੜੀ ਗੁਜ਼ਰੀ ਹੋਈ।
-----
ਉੱਠ ਨਾ ਸਕਣੀ ਮੁੜ ਕੇ ਉੱਚੀ ਧਰਤ ਤੋਂ,
ਭਾਵੇਂ ਅਰਸ਼ੋਂ ਹੈ ਨਦੀ ਉੱਤਰੀ ਹੋਈ !

1 comment:

ਤਨਦੀਪ 'ਤਮੰਨਾ' said...

Respected Gill saheb..bahut sohney khayal ne iss ghazal ch...mainu aah sheyer bahut hi changey laggey...

ਅਕਸ ਮੇਰਾ ਹੀ ਨਹੀਂ ਦਿਸਦਾ ਮਗਰ,
ਝੀਲ ਤਾਂ ਧੁਰ ਤੀਕ ਹੈ ਨਿਤਰੀ ਹੋਈ !
Kamaal hai!! Bahut khoob!!
---------
ਛਟਪਟਾਏ ਬਣਨ ਲਈ ਕਵਿਤਾ ਜਿਹੀ,
ਇੱਕ ਇਬਾਰਤ ਜ਼ਿਹਨ ‘ਤੇ ਉਕਰੀ ਹੋਈ।
Awesome!! Thanks for sharing with all of us..:)

Tamanna