ਗ਼ਜ਼ਲ
ਘੱਟੋ ਘੱਟ ਇਕ ਖ਼ੁਦਾ ਜ਼ਰੂਰੀ ਹੈ।
ਓਹ ਵੀ ਸਾਦਾ ਜਿਹਾ ਜ਼ਰੂਰੀ ਹੈ।
------
ਕੀ ਕਰੋਗੇ ਨਿਰੇ ਸੁਹੱਪਣ ਨੂੰ?
ਕੁਝ ਨ ਕੁਝ ਤਾਂ ਅਦਾ ਜ਼ਰੂਰੀ ਹੈ।
------
ਬਿਨ ਮੁਹੱਬਤ ਕਦੇ ਨ ਸਰਦਾ ਹੈ,
ਉਸ ਲਈ ਪਰ ਵਫ਼ਾ ਜ਼ਰੂਰੀ ਹੈ।
------
ਕੌਣ ਹੈ ਜੋ ਤਿਰੇ ਜਿਹਾ ਹੈ ਦੋਸਤ!
ਫਿਰ ਵੀ ਇਕ ਰਾਬਤਾ ਜ਼ਰੂਰੀ ਹੈ।
------
ਜ਼ਿੰਦਗੀ ਸ਼ਾਇਰੀ ਹੀ ਬਣ ਜਾਵੇ,
ਜੀਣ ਦੀ ਪਰ ਕਲਾ ਜ਼ਰੂਰੀ ਹੈ।
------
ਕੀ ਸ਼ਿਕਾਇਤ ਕਰਾਂ ਜ਼ਮਾਨੇ ਦੀ
ਕਿ ਜ਼ਮਾਨਾ ਬੜਾ ਜ਼ਰੂਰੀ ਹੈ।
------
ਆਦਮੀ ਆਦਮੀ ਹੀ ਬਣ ਕੇ ਰਹੇ
ਹੈ ਜ਼ਰੂਰੀ ਬੜਾ ਜ਼ਰੂਰੀ ਹੈ।
------
ਇਸ਼ਕ਼ ਬਿਨ ਆਦਮੀ ਅਧੂਰਾ ਹੈ,
ਹੋਣਾ ਇਹ ਹਾਦਸਾ ਜ਼ਰੂਰੀ ਹੈ।
------
ਇਕ ਗ਼ਜ਼ਲ ਦੀ ਤਲਾਸ਼ ਹੈ ਮੈਨੂੰ,
ਇਕ ਤਿਰਾ ਆਸਰਾ ਜ਼ਰੂਰੀ ਹੈ।
1 comment:
ਸਤਿਕਾਰਤ ਦਵਿੰਦਰ ਜੀ..ਗ਼ਜ਼ਲ ਬਹੁਤ ਸੋਹਣੀ ਲੱਗੀ...ਵੱਖਰੇ ਵਿਚਾਰਾਂ ਤੇ ਸਾਦੇ ਸ਼ਬਦਾਂ 'ਚ 'ਕੱਲਾ ਸੁਹੱਪਣ ਹੀ ਨਹੀਂ,... ਅਦਾ ਵੀ ਹੈ..:)
ਘੱਟੋ ਘੱਟ ਇਕ ਖ਼ੁਦਾ ਜ਼ਰੂਰੀ ਹੈ।
ਓਹ ਵੀ ਸਾਦਾ ਜਿਹਾ ਜ਼ਰੂਰੀ ਹੈ।
------
ਕੀ ਕਰੋਗੇ ਨਿਰੇ ਸੁਹੱਪਣ ਨੂੰ?
ਕੁਝ ਨ ਕੁਝ ਤਾਂ ਅਦਾ ਜ਼ਰੂਰੀ ਹੈ।
ਸਾਦੇ ਖ਼ੁਦਾ ਵਾਲ਼ਾ ਵਿਚਾਰ ਮੈਨੂੰ ਬਹੁਤ ਹੀ ਚੰਗਾ ਲੱਗਿਆ।
----
ਜ਼ਿੰਦਗੀ ਸ਼ਾਇਰੀ ਹੀ ਬਣ ਜਾਵੇ,
ਜੀਣ ਦੀ ਪਰ ਕਲਾ ਜ਼ਰੂਰੀ ਹੈ।
ਬਹੁਤ ਖ਼ੂਬ!!
ਇਸ਼ਕ਼ ਬਿਨ ਆਦਮੀ ਅਧੂਰਾ ਹੈ,
ਹੋਣਾ ਇਹ ਹਾਦਸਾ ਜ਼ਰੂਰੀ ਹੈ।
------
ਕਮਾਲ ਹੈ ਇਸ ਸ਼ਿਅਰ 'ਚ ਖ਼ਿਆਲ..)
ਮੈਨੂੰ ਖ਼ੁਸ਼ੀ ਹੈ ਕਿ ਤੁਸੀਂ ਗ਼ਜ਼ਲ ਨੂੰ ਰਵਾਇਤੀ ਰੰਗਾਂ 'ਚੋਂ ਕੱਢ ਕੇ...ਨਵੇਂ,ਸਾਦੇ ਪਰ ਅਲੱਗ ਰੰਗਾਂ 'ਚ ਰੰਗ ਰਹੇ ਹੋ!! ਮੁਬਾਰਕਾਂ!!
ਤਮੰਨਾ
Post a Comment