ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾWednesday, November 5, 2008

ਗੁਰਨਾਮ ਗਿੱਲ - ਸ਼ਿਅਰ

ਚੋਣਵੇਂ ਸਿ਼ਅਰ

ਪੱਥਰਾਂ ਵਿੱਚੋਂ ਹੀ ਭਾਲ਼ੇਗਾ ਜਾਂ ਫਿਰ ਉਹ ਤਸਵੀਰਾਂ ਚੋਂ,
ਜੇਸ ਨਜ਼ਰ ਨੂੰ ਦਿਸ ਨਹੀਂ ਸਕਦੀ ਰੱਬ ਦੀ ਸੂਰਤ ਬੰਦੇ ‘ਚੋਂ!
---------------
ਜੀਵਨ ਦੀ ਗੱਲ ਕਰਨੀ ਹੈ ਤਾਂ ਕਿਉਂ ਚੁੱਕਦੇ ਹੋ ਫੇਰ ਤੁਸੀਂ?
ਜਾਣਦਿਆਂ ਹਥਿਆਰ ਸੁਨੇਹੇ ਦੇਣ ਸਦਾ ਹੀ ਮੌਤਾਂ ਦੇ!
---------------
ਕਾਸ਼ ਕੋਈ ਅਪਰਾਧ ਕਰਦਾ, ਸੀ ਮੇਰਾ ਵੀ ਹੱਕ ਬਣਦਾ ,
ਭੁਗਤ ਰਿਹਾਂ ਨਿਰਦੋਸ਼ ਸਜ਼ਾ ਮੈਂ ਹੋਰਾਂ ਦੇ ਅਪਰਾਧਾਂ ਦੀ!
---------------
ਰੋ ਲਿਆ ਨਾਕਾਮੀਆਂ ‘ਤੇ ਬਹੁਤ ਮੈਂ, ਹੁਣ ਹੱਸਣਾ,
ਇਹ ਡਰਾਮਾ ਵੀ ਤੁਹਾਡੇ ਵਾਸਤੇ ਮੈਂ ਖੇਡਣਾ !
---------------
ਸਾਹ ਉਧਾਰੇ ਦੇ ਰਹੇ ਸੀ ਰਿਸ਼ਤੇ, ਪਰ ਸਮਝੌਤਾ ਕਰ ਨਾ ਸਕਿਆ,
ਸਮਝ ਲਓ ਮੇਰੀ ਜ਼ਮੀਰ ਹੱਥੋਂ ਹੀ ਇਉਂ ਕਤਲ ਸੀ ਮੇਰਾ ਹੋ ਗਿਆ।
---------------

1 comment:

ਤਨਦੀਪ 'ਤਮੰਨਾ' said...

ਸਤਿਕਾਰਤ ਗਿੱਲ ਸਾਹਿਬ...'ਆਰਸੀ ਦੇ ਪਾਠਕਾਂ ਲਈ ਸ਼ਿਅਰ ਤੇ ਹੌਸਲਾ ਅਫ਼ਜ਼ਾਈ ਲਈ ਸੋਹਣੀਆਂ-ਸੋਹਣੀਆਂ ਈਮੇਲਜ਼ ਭੇਜਣ ਦਾ ਬਹੁਤ-ਬਹੁਤ ਸ਼ੁਕਰੀਆ।
ਸਾਹ ਉਧਾਰੇ ਦੇ ਰਹੇ ਸੀ ਰਿਸ਼ਤੇ, ਪਰ ਸਮਝੌਤਾ ਕਰ ਨਾ ਸਕਿਆ,
ਸਮਝ ਲਓ ਮੇਰੀ ਜ਼ਮੀਰ ਹੱਥੋਂ ਹੀ ਇਉਂ ਕਤਲ ਸੀ ਮੇਰਾ ਹੋ ਗਿਆ।
ਬਹੁਤ ਹੀ ਸੋਹਣਾ ਲਿਖਿਆ ਹੈ ਤੁਸੀਂ..ਬਹੁਤੇ ਰਿਸ਼ਤੇ..ਖੋਖਲ਼ੇ ਤੇ ਮਤਲਬੀ ਨੇ...ਉਹਨਾਂ ਲਈ ਜਿਉਂ ਕੇ ਵੀ ਕਰਨਾ..:(
ਤਮੰਨਾ