ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, November 5, 2008

ਦਵਿੰਦਰ ਸਿੰਘ ਪੂਨੀਆ - ਤ੍ਰਿਵੇਣੀਆਂ

ਤ੍ਰਿਵੇਣੀ ਬਹਿਰ ਚ ਵਿਕਸਿਤ ਕੀਤੀ ਛੋਟੀ ਪਰ ਭਾਵਪੂਰਨ ਨਜ਼ਮ ਹੁੰਦੀ ਹੈ। ਉਰਦੂ ਵਿੱਚ ਇਹ ਸਿਨਫ਼ ਗੁਲਜ਼ਾਰ ਸਾਹਿਬ ਨੇ ਪ੍ਰਚੱਲਤ ਕੀਤੀ ਹੈ। ਪਹਿਲੇ ਦੋ ਮਿਸਰੇ ਸ਼ਿਅਰ ਵਾਂਗ ਹੁੰਦੇ ਹਨ ਤੇ ਤੀਸਰਾ ਮਿਸਰਾ ਇੱਕ ਰਹੱਸ ਵਾਂਗ ਖੁੱਲ੍ਹਦਾ ਹੈ ਤੇ ਤ੍ਰਿਵੇਣੀ ਬਣ ਜਾਂਦੀ ਹੈ। ਦਵਿੰਦਰ ਸਿੰਘ ਪੂਨੀਆ ਵਰਗੇ ਉੱਭਰਦੇ ਨੌਜਵਾਨ ਸ਼ਾਇਰ ਇਹ ਤਜ਼ਰਬਾ ਪੰਜਾਬੀ ਚ ਕਰ ਰਹੇ ਹਨ। ਪੇਸ਼ ਹਨ ਆਰਸੀ ਦੇ ਪਾਠਕਾਂ ਲਈ ਕੁੱਝ ਤ੍ਰਿਵੇਣੀਆਂ....

ਤ੍ਰਿਵੇਣੀਆਂ

1

ਪੱਤਿਆਂ ਨੇ ਰੰਗ ਸਾਵਾ ਬੂਨ ਲਿਆ ਹੈ ਧੁੱਪ ਤੋਂ।

ਜਿਸ ਤਰਾਂ ਇਕ ਭੇਦ ਗੂੜ੍ਹਾ ਸੁਣ ਲਿਆ ਹੈ ਚੁੱਪ ਤੋਂ।

ਇਹ ਕਲਾ ਹੈ ਜ਼ਿੰਦਗੀ ਦੀ ਜ਼ਿੰਦਗੀ ਦੇ ਵਾਸਤੇ।

2

ਜੋ ਹਵਾ ਉਸਨੂੰ ਛੂਹ ਕੇ ਲੰਘਦੀ ਹੈ।

ਓਹ ਹਵਾ ਕਾਇਨਾਤ ਰੰਗਦੀ ਹੈ।

ਮੌਸਮਾਂ ਦੀ ਵਿਆਖਿਆ ਹੈ ਓਹ।

3.

ਸੱਟ ਲਗਦੀ ਜ਼ਖਮ ਹੁੰਦਾ ਹੈ ਜਦੋਂ।

ਖ਼ੂਨ ਵੀ ਫਿਰ ਜਿਸਮ ਛੱਡ ਕੇ ਵਗ ਤੁਰੇ।

ਕੋਈ ਦਾਅਵਾ ਹੋਰ ਫਿਰ ਕਿਸਦਾ ਕਰੇ?

4

ਅਣਗਿਣਤ ਰੱਬ ਥਾਂ ਕੁ ਥਾਂ ਭਟਕਣ।

ਆਦਮੀ ਦੀ ਤਲਾਸ਼ ਕਰਦੇ ਨੇ।

ਕਾਮਯਾਬੀ ਮਿਲ਼ੇ ਮਿਲ਼ੇ ਨ ਮਿਲ਼ੇ।

5

'ਤੋਡ਼ਨ ਤੇ ਦਿਲ ਟੁੱਟ ਜਾਂਦਾ ਹੈ

ਹਰ ਕੋਈ ਆਜ਼ਮਾਅ ਕੇ ਵੇਂਹਦਾ।

ਮੈਂ ਵੀ ਤੂੰ ਵੀ ਬੰਦੇ ਹੀ ਹਾਂ।

1 comment:

ਤਨਦੀਪ 'ਤਮੰਨਾ' said...

ਦਵਿੰਦਰ ਜੀ...ਤ੍ਰਿਵੇਣੀਆਂ 'ਆਰਸੀ' ਦੇ ਪਾਠਕਾਂ ਨਾਲ਼ ਸਾਂਝੀਆਂ ਕਰਨ ਲਈ ਬਹੁਤ-ਬਹੁਤ ਸ਼ੁਕਰੀਆ!

ਜੋ ਹਵਾ ਉਸਨੂੰ ਛੂਹ ਕੇ ਲੰਘਦੀ ਹੈ।
ਓਹ ਹਵਾ ਕਾਇਨਾਤ ਰੰਗਦੀ ਹੈ।
ਮੌਸਮਾਂ ਦੀ ਵਿਆਖਿਆ ਹੈ ਓਹ।

ਬਹੁਤ ਉੱਚੀ ਸੋਚ ਤੇ ਕਾਵਿ-ਉਡਾਰੀ ਹੈ...ਮੁਬਾਰਕਬਾਦ ਕਬੂਲ ਕਰੋ!!ਏਦਾਂ ਹੀ ਸਹਿਯੋਗ ਦਿੰਦੇ ਰਹਿਣਾ..
ਤਮੰਨਾ