ਸਤਿਕਾਰਤ ਸੁੱਖੀ ਧਾਲੀਵਾਲ ਜੀ ਨੇ ਸਤਿਕਾਰਤ ਹਰਜਿੰਦਰ ਕੰਗ ਜੀ ਵੱਲੋਂ 'ਆਰਸੀ' ਦਾ ਲਿੰਕ ਭੇਜੇ ਜਾਣ ਤੋਂ ਬਾਅਦ ਬਹੁਤ ਹੀ ਸੋਹਣੇ ਸ਼ਬਦਾਂ 'ਚ ਈਮੇਲ ਕਰਕੇ ਆਪਣੀ ਖ਼ੂਬਸੂਰਤ ਨਜ਼ਮ ਨਾਲ਼ 'ਆਰਸੀ' ਦੇ ਪਾਠਕ / ਲੇਖਕ ਦੋਸਤਾਂ ਲਈ ਪਹਿਲੀ ਵਾਰ ਸਾਹਿਤਕ ਰਿਸ਼ਮਾਂ ਭੇਜੀਆਂ ਨੇ....ਸੁੱਖੀ ਜੀ....ਤੁਹਾਨੂੰ ਇਸ ਅਦਬੀ ਮਹਿਫ਼ਲ 'ਚ ਖ਼ੁਸ਼ਆਮਦੀਦ!
ਧੀਆਂ
ਨਜ਼ਮ
ਨੰਨ੍ਹੀਆਂ ਮੁੰਨੀਆਂ
ਧੀਆਂ ਮੇਰੀਆਂ
ਮਿੱਠੀਆਂ ਗਨੇਰੀਆਂ
ਅੱਖਾਂ ਨੇ ਮੇਰੀਆਂ
ਜਦ ਵੀ ਦੂਰ ਹੋ
ਜਾਣ ਕਿਧਰੇ
ਤਾਂ ਦਿਸਣੋਂ ਹਟ
ਜਾਂਦਾ ਮੈਨੂੰ !
ਮੇਰੇ ਲਈ ਮੇਰੀਆਂ ਧੀਆਂ
ਵਿਹੜੇ 'ਚ ਉੱਗੀਆਂ
ਧਰੇਕਾਂ ਨਈਂ ਨੇ
ਤੇ ਨਾ ਹੀ ਨੇ
ਕੋਈ ਚਿੜੀਆਂ ਦਾ ਚੰਬਾ
ਮੇਰੇ ਲਈ
ਮੇਰਾ ਰੁਤਬਾ ਮੇਰੀ ਸ਼ਾਨ ਨੇ ਧੀਆਂ
ਜਿੰਦ ਨੇ ਮੇਰੀ ਜਾਨ ਨੇ ਧੀਆਂ
ਮੇਰੇ ਲਈ ਮੇਰੀ ਪਹਿਚਾਣ ਨੇ ਧੀਆਂ
ਜੱਗ ਤੇ ਮੇਰਾ ਸੀਰ ਨੇ ਧੀਆਂ
ਬੱਸ ਮੇਰੀ ਹੀ ਤਸਵੀਰ ਨੇ ਧੀਆਂ !
ਨੰਨ੍ਹੀਆਂ ਮੁੰਨੀਆਂ
ਧੀਆਂ ਮੇਰੀਆਂ
ਮਿੱਠੀਆਂ ਗਨੇਰੀਆਂ
ਅੱਖਾਂ ਨੇ ਮੇਰੀਆਂ
ਜਦ ਵੀ ਦੂਰ ਹੋ
ਜਾਣ ਕਿਧਰੇ
ਤਾਂ ਦਿਸਣੋਂ ਹਟ
ਜਾਂਦਾ ਮੈਨੂੰ !
1 comment:
Respected Sukhi Dhaliwal ji...bahut bahut shukriya...enni sohni nazam naal Aarsi te pehli sanjh paun da...kavita bahut bhavuk karn wali hai...
ਨੰਨ੍ਹੀਆਂ ਮੁੰਨੀਆਂ
ਧੀਆਂ ਮੇਰੀਆਂ
ਮਿੱਠੀਆਂ ਗਨੇਰੀਆਂ
ਅੱਖਾਂ ਨੇ ਮੇਰੀਆਂ
Bahut hi changa laggeya mainu te Dad nu eh khayal ke kisse ne dhiyaan nu vi apniaan akkhan samjheya hai..nahin tan putt hi sabh diyaan akkhan de taare hundey ne....
--------
ਜੱਗ ਤੇ ਮੇਰਾ ਸੀਰ ਨੇ ਧੀਆਂ
ਬੱਸ ਮੇਰੀ ਹੀ ਤਸਵੀਰ ਨੇ ਧੀਆਂ !
Bass jadon aah soch aa gaye dhiyaan naal jagg te seer pain di...sabh tashaddad jo dhiyaan te hundey ne..khatam ho jaangey..Amen!!
Bahut khoob!! Mubarakaan enney sohney jazbataan nu nazam ch dhalan layee...
Tuhadiaan hor likhtan di Aarsi nu udeek rahegi...
Tamanna
Post a Comment