ਦੋਸਤੋ! ਅੱਜ ਸਤਿਕਾਰਤ ਭੁਪਿੰਦਰ 'ਕੋਮਲ' ਜੀ ਨੇ ਵੀ 'ਆਰਸੀ' ਦੇ ਬੂਹੇ ਤੇ ਇੱਕ ਖ਼ੂਬਸੂਰਤ ਗ਼ਜ਼ਲ ਨਾਲ਼ ਪਹਿਲੀ ਦਸਤਕ ਦਿੱਤੀ ਹੈ...ਕੋਮਲ ਜੀ ਨੂੰ 'ਜੀ ਆਇਆਂ' ਆਖਦੀ ਹਾਂ।
ਗ਼ਜ਼ਲ
ਤੇਰੇ ਗ਼ਮਾਂ ਦਾ ਬੋਝ ਢੋਇਆ ਨਹੀਂ ਜਾਂਦਾ।
ਰੋਣਾ ਤੇਰੇ ਦੁੱਖਾਂ ਦਾ ਰੋਇਆ ਨਹੀਂ ਜਾਂਦਾ।
ਤੈਨੂੰ ਮਨ ਵਿਚਲੀ ਗੱਲ ਕਿੰਝ ਆਖਾਂ ਮੈਂ?
ਤੇਰੇ ਰਾਹਾਂ ‘ਚ ਮੈਥੋਂ ਖਲੋਇਆ ਨਹੀਂ ਜਾਂਦਾ।
ਚਾਵਾਂ ਵਾਲ਼ੀ ਲੜੀ ‘ਚੋਂ ਜਿਹੜਾ ਨਿੱਕਲ਼ ਜੇ,
ਉਹ ਨਿਹੁੰ ਦਾ ਮੋਤੀ ਪਰੋਇਆ ਨਹੀਂ ਜਾਂਦਾ।
ਰੁੱਖਾਂ ਕੋਲ਼ ਫ਼ਰੋਲ਼ਾਂ ਮੈਂ ਅਪਣੇ ਦੁੱਖਾਂ ਨੂੰ,
ਦਿਲ ਦਾ ਰਾਜ਼ ਮੈਥੋਂ ਲੁਕੋਇਆ ਨਹੀਂ ਜਾਂਦਾ।
ਓਸ ਦੁਆਲ਼ੇ ਕੰਡਿਆਂ ਦੀ ਵਾੜ ਹੈ ਯਾਰੋ!
ਹੁਣ ਉਸ ਫੁਲ ਨੂੰ ਛੋਹਿਆ ਨਹੀਂ ਜਾਂਦਾ।
ਮੈਨੂੰ ਵੀ ਅਨੇਕਾਂ ਦੁੱਖ ਲੱਗੇ ਨੇ ‘ਕੋਮਲ’!
ਤੇਰੇ ਵਾਂਗ ਰਾਤਾਂ ਨੂੰ ਸੋਇਆ ਨਹੀਂ ਜਾਂਦਾ।
1 comment:
Respected Bhupinder Komal ji...ghazal naal haazri lavaun layee bahut bahut shukriya...
Mainu aah sheyer bahut changa laggeya...
ਚਾਵਾਂ ਵਾਲ਼ੀ ਲੜੀ ‘ਚੋਂ ਜਿਹੜਾ ਨਿੱਕਲ਼ ਜੇ,
ਉਹ ਨਿਹੁੰ ਦਾ ਮੋਤੀ ਪਰੋਇਆ ਨਹੀਂ ਜਾਂਦਾ।
Bahut khoob!! keep it up!!
Best Wishes
Tamanna
Post a Comment