ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, November 12, 2008

ਜਸਵਿੰਦਰ ਮਾਨ - ਨਜ਼ਮ

ਸਤਿਕਾਰਤ ਹਰਮਿੰਦਰ ਬਣਵੈਤ ਜੀ ਨੇ ਇਹ ਨਜ਼ਮ 'ਆਰਸੀ' ਦੇ ਪਾਠਕ / ਲੇਖਕ ਦੋਸਤਾਂ ਨਾਲ਼ ਸਾਂਝੀ ਕਰਨ ਲਈ ਭੇਜੀ। ਬਹੁਤ-ਬਹੁਤ ਸ਼ੁਕਰੀਆ।

ਦਰਿਆ
ਨਜ਼ਮ

ਇੱਕੋ ਹੀ ਬੇੜੀ ‘ਚ
ਬੈਠੇ ਹਾਂ ਅਸੀਂ
ਬਚਦੀ ਬਚਾਉਂਦੀ
ਬੇੜੀ ਤੁਰੀ ਜਾ ਰਹੀ ਹੈ
ਪੱਥਰਾਂ ਨਾਲ
ਟਕਰਾਉਂਣ ਲਈ
ਅਸੀਂ ਰਹਿਣ ਦਿੱਤਾ ਹੈ
ਪਾਣੀ ਨੂੰ
ਪਾਣੀ
ਜੋ ਤਿੜਕਦਾ ਨਹੀਂ
ਸਿਰਫ਼ ਆਵਾਜ਼ ਕਰਦਾ ਹੈ
ਬੇੜੀ
ਜੋ ਲੰਘਦੀ ਜਾ ਰਹੀ ਹੈ
ਪਰਬਤ
ਮੈਦਾਨ
ਜੰਗਲ
ਬੀਆਬਾਨ
ਪੁਲ
ਸ਼ਹਿਰ ਤੇ ਕਸਬੇ
ਬੇੜੀ
ਜੋ ਟੱਪ ਰਹੀ ਹੈ
ਇਕ ਦਰਿਆ
ਬੇੜੀ ‘ਚ ਬੈਠੇ ਹਾਂ ਅਸੀਂ
ਤੇ ਬੇੜੀ ਤੁਰੀ ਜਾ ਰਹੀ ਹੈ

‘ਰੁੱਖ ਤੇ ਰਸਤੇ’ ਕਾਵਿ ਸੰਗ੍ਰਹਿ ਵਿਚੋਂ

1 comment:

ਤਨਦੀਪ 'ਤਮੰਨਾ' said...

Jaswinder Mann ji...bahut hi khoobsurat laggi eh nazam mainu..

ਅਸੀਂ ਰਹਿਣ ਦਿੱਤਾ ਹੈ
ਪਾਣੀ ਨੂੰ
ਪਾਣੀ
ਜੋ ਤਿੜਕਦਾ ਨਹੀਂ
ਸਿਰਫ਼ ਆਵਾਜ਼ ਕਰਦਾ ਹੈ
Kamaal di soch udaari hai ehna satraan ch..Banwait saheb da shukriya jinna ne eh nazam Aarsi layee bheji..:)

Tamanna