ਗੁਲਜ਼ਾਰ ਉਰਫ਼ ਸਫ਼ੈਦ ਸਮੁੰਦਰ
ਕਾਵਿ-ਚਿੱਤਰ
ਯਾਦਾਂ
ਗੁਲਜ਼ਾਰ ਦੀ ਫਿਲਮ ਵੇਖੀ ਸੀ 'ਮੌਸਮ', ਹੁਣ ਇਉਂ ਲੱਗਦਾ ਹੈ ਉਸਦਾ ਨਾਮ ਸਫ਼ੈਦ ਮੌਸਮ ਹੋਣਾ ਚਾਹੀਦਾ ਸੀ। ਗੁਲਜ਼ਾਰ ਦੇ ਸੁਭਾਅ ਵਰਗਾ।ਫਿਰ ਇੱਕ ਦਿਨ ਉਹ ਵੀ ਆ ਗਿਆ ਕਿ ਜਿਸ ਗੁਲਜ਼ਾਰ ਨਾਲ ਲੰਬੀ ਬਹਿਸ ਕਰਨ ਲਈ ਮੈਂ ਵਰ੍ਹਿਆਂ ਤੋਂ ਤਾਕ ਵਿੱਚ ਸੀ।ਉਸੇ ਗੁਲਜ਼ਾਰ ਨੂੰ ਮੈਂ ਪਹਿਲੀ ਵਾਰ ਮਿਲਿਆ ਫਿਲਮ 'ਮਾਚਿਸ' ਦੇ ਸੈੱਟ ਉੱਪਰ ਅਤੇ ਉਹ ਮੇਰੇ ਲਈ 'ਗੁਲਜ਼ਾਰ ਸਾਹਿਬ' ਹੋ ਗਏ।ਬਹਿਸ ਕਰਨ ਵਾਲੇ ਖਿਆਲ ਦਾ ਮੈਨੂੰ ਖ਼ੁਦ ਨੂੰ ਹੀ ਗਲਾ ਘੁੱਟਣਾ ਪੈ ਗਿਆ। ਸਟੂਡੀਓ ਸੀ- ਫਿਲਮਸਤਾਨ, ਇਲਾਕਾ ਸੀ- ਮੁੰਬਈ ਦਾ ਗੋਰੇਗਾਉਂ ਵੈਸਟ।ਮੈਂ ਸਿਨੇਮਾਟੋਗ੍ਰਾਫਰ ਮਨਮੋਹਨ ਸਿੰਘ ਹੋਰਾਂ ਨਾਲ ਸਹਾਇਕ ਅਪਰੈਂਟਿਸ ਦੇ ਤੌਰ ਉੱਤੇ ਜੁਆਇਨ ਹੀ ਕੀਤਾ ਸੀ ਅਤੇ ਗੁਲਜ਼ਾਰ ਸਾਹਿਬ ਸਾਡੇ ਸ਼ਿੱਪ ਦੇ ਕੈਪਟਨ ਸਨ। ਮੁੱਢਲੇ ਦਿਨ ਹੋਣ ਕਰਕੇ ਮੈਂ ਸਿੱਖਣਾ-ਸਿਖਾਉਣਾ ਤਾਂ ਕੀ ਸੀ ਬੱਸ ਦੇਖ ਹੀ ਰਿਹਾ ਸੀ ਕਿ ਕੰਮ ਕਿਵੇਂ ਹੋ ਰਿਹਾ ਹੈ ਅਤੇ ਜਾਂ ਬੱਸ ਘਾਗ ਤਕਨੀਸ਼ੀਅਨਾਂ ਦੇ ਵਿਵਹਾਰ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ। 'ਗੁੱਡ ਮਾਰਨਿੰਗ' ਤੋਂ ਬਾਦ ਸਾਰਾ ਦਿਨ ਉਹਨਾਂ ਨਾਲ ਕੋਈ ਵੀ ਗੱਲ ਨਹੀਂ ਸੀ ਹੁੰਦੀ ਉਹ ਆਪਣਾ ਕੰਮ ਕਰਦੇ ਅਤੇ ਮੈਂ ਸਾਰਾ ਦਿਨ ਮੂਕ ਦਰਸ਼ਕ ਬਣਿਆ ਉਹਨਾਂ ਵੱਲ ਵੇਖਦਾ ਰਹਿੰਦਾ।ਫਿਲਮ ਪੂਰੀ ਹੋਣ ਤੋਂ ਬਾਦ ਰੀਲੀਜ਼ ਵੀ ਹੋ ਗਈ ਅਤੇ ਮੈਂ ਫਿਰ ਗੁਲਜ਼ਾਰ ਸਾਹਿਬ ਨੂੰ ਮਿਲਣ ਲਈ ਸਹਿਕਣ ਲੱਗ ਪਿਆ।
ਦੋ ਸਾਲਾਂ ਬਾਦ ਪਤਾ ਲੱਗਿਆ ਕਿ ਗੁਲਜ਼ਾਰ ਸਾਹਿਬ ਦੋ ਇੱਕਠੀਆਂ ਫਿਲਮਾਂ ਨਿਰਦੇਸ਼ਿਤ ਕਰ ਰਹੇ ਹਨ 'ਮਜ਼ਹਬ' ਅਤੇ 'ਹੂ-ਤੂ-ਤੂ' । ਮਜ਼ਹਬ ਤਾਂ ਅੱਜ ਤੱਕ ਬਣੀ ਨਹੀਂ।ਲੇਕਿਨ 'ਹੂ-ਤੂ-ਤੂ ' ਪੂਰੀ ਦੀ ਪੂਰੀ ਉਹਨਾਂ ਨਾਲ ਕਰਨ ਦਾ ਸਬੱਬ ਬਣ ਗਿਆ।ਇਸ ਵਕਤ ਉਹਨਾਂ ਨਾਲ ਕੁੱਝ ਨਾਂ ਕੁੱਝ ਗੁਫ਼ਤਗੂ ਹੋਣ ਲੱਗ ਪਈ ਸੀ।ਹੁਣ ਤੱਕ ਪੰਜਾਬ ਦਾ ਮਸ਼ਹੂਰ ਰੰਗਕਰਮੀਂ ਟੋਨੀ ਬਾਤਿਸ਼ ਵੀ ਸਾਡੀ ਟੀਮ ਵਿੱਚ ਸ਼ਾਮਿਲ ਹੋ ਗਿਆ ਸੀ।
ਮੈਂ ਮੌਕਾ ਮਿਲਦਿਆਂ ਹੀ ਉਸ ਸਫੈਦ ਸਮੁੰਦਰ 'ਚੋਂ ਕੁੱਝ ਨਾਂ ਕੁੱਝ ਰਿੜਕਣ ਦਾ ਮੌਕਾ ਲੱਭਦਾ ਰਹਿੰਦਾ ਅਤੇ ਉਸ ਮੌਕੇ ਨੂੰ ਅਜਾਈਂ ਵੀ ਨਾ ਜਾਣ ਦਿੰਦਾ। ਮੈਨੂੰ ਅੰਮ੍ਰਿਤ ਨਹੀਂ ਸੀ ਚਾਹੀਦਾ।ਲੇਕਿਨ ਜੋ ਚਾਹੀਦਾ ਸੀ ਉਹ ਕੁੱਝ ਕੁੱਝ ਅੰਮ੍ਰਿਤ ਵਰਗਾ ਹੀ ਸੀ ਸ਼ਾਇਦ। ਹਰ ਸਮੇਂ ਸਫੈਦ ਵਸਤਰਾਂ ਵਿੱਚ ਲਿਪਟਿਆ ਇਹ ਸ਼ਖਸ਼ ਮੁਲਕ ਦੀ ਵੰਡ ਦਾ ਏਨਾਂ ਕਾਲਾ ਹਨੇਰਾ ਆਪਣੇਂ ਅੰਦਰ ਭਰੀ ਬੈਠਾ ਹੈ, ਜਿਸ ਵਿੱਚ ਹੱਥ ਮਾਰਿਆਂ ਸਿਰਫ ਮਰੇ ਹੋਏ ਹਉਕੇ ਹੀ ਤਲੀਆਂ ਉੱਪਰ ਡਿੱਗਦੇ ਹਨ।
ਗੁਲਜ਼ਾਰ ਆਪਣੇ ਬਾਪ ਦੇ ਦੂਜੇ ਵਿਆਹ ਦੀ ਇੱਕੋ ਇੱਕ ਔਲਾਦ ਹੈ।ਉਹ ਅਜੇ ਮਸਾਂ ਸਾਲ ਕੁ ਦਾ ਹੀ ਸੀ ਕਿ ਕੁਦਰਤ ਨੇ 'ਮਾਂ' ਸ਼ਬਦ ਉਸਦੇ ਬੁੱਲ੍ਹਾਂ ਤੋਂ ਖੋਹ ਲਿਆ । ਉਹ ਕਿਵੇਂ ਕਿਸੇ ਨੂੰ ਦੱਸੇ ਕਿ ਮਾਂ ਦਾ ਮੁਹਾਂਦਰਾ ਕਿਹੋ ਜਿਹਾ ਹੁੰਦਾ ਹੈ ? ਇਹ ਸਫੈਦ ਸਮੁੰਦਰ 1949 ਵਿੱਚ ਮੁੰਬਈ ਪਹੁੰਚਿਆ ਸੀ।ਲੇਕਿਨ ਉਸਨੇ ਪਹਿਲੀ ਫਿਲਮ ਨਿਰਦੇਸ਼ਿਤ ਕੀਤੀ ਸ਼ਾਇਦ 1960ਵਿਆਂ ਦੇ ਅਖੀਰ ਵਿੱਚ।ਇਹ ਫਿਲਮ ਸੀ 'ਮੇਰੇ ਅਪਨੇ'।
ਅੱਜ ਅੱਠ ਨੌਂ ਸਾਲ ਹੋ ਚੁੱਕੇ ਨੇ ।ਉਹਨਾਂ ਨੇ ਕੋਈ ਨਵੀਂ ਫਿਲਮ ਨਹੀਂ ਬਣਾਈ । 'ਹੂ-ਤੂ-ਤੂ 'ਵਿੱਚ ਜੋ ਫਿਲਮਾਇਆ ਗਿਆ ਸੀ ,ਉਸਦਾ ਉਹ ਹਿੱਸਾ ਤਾਂ ਨਿਰਮਾਤਾਵਾਂ ਨੇ ਪਹਿਲਾਂ ਹੀ ਕਟਵਾ ਦਿੱਤਾ ,ਜਿਸ ਨਾਲ ਫਿਲਮ ਦਾ ਬਾਕਸ ਆਫਿਸ ਦਾ ਨਕਸ਼ਾ ਕੁੱਝ ਹੋਰ ਹੀ ਹੋਣਾ ਸੀ ।
ਗੁਲਜ਼ਾਰ ਸਾਹਿਬ ਨਾਲ ਮੁਲਾਕਾਤਾਂ ਵਧੀਆਂ ਤਾਂ ਜ਼ਰੂਰ ਪਰ ਹੌਲੀ ਹੌਲ਼ੀ । ਉਹ ਇਨਸਾਨ ਅੰਦਰੋਂ ਏਨਾ ਭਰਿਆ ਹੋਇਆ ਹੈ ਕਿ ਜਿਸਦੇ ਊਣਾ ਹੋਣ ਬਾਰੇ ਚਿਤਵਿਆ ਵੀ ਨਹੀਂ ਜਾ ਸਕਦਾ ।ਸ਼ਾਇਰੀ ਤੇ ਸਿਨੇਮਾ ਉਸ ਨਾਲ ਨਹੁੰ –ਮਾਸ ਦੇ ਰਿਸ਼ਤੇ ਜਿਹੇ ਹੋ ਗਏ ਨੇ ।ਗੁਲਜ਼ਾਰ ਦੀ ਇੱਕ ਮੁਸ਼ਕਲ ਹੂ-ਬ-ਹੂ ਮੇਰੇ ਨਾਲ ਮਿਲਦੀ ਹੈ ਕਿ ਉਹ ਖ਼ੁਦ ਨਿਰਮਾਤਾ ਹੈ ਜੋ ਕੁਝ ਨਿਰਮਾਤਾ ਬਣਾਉਣਾ ਚਾਹੁੰਦੇ ਨੇ ਉਸ ਲਈ ਸੈਂਕੜੇ ਵਾਰ ਸੋਚ ਕੇ ਹਾਂ ਜਾਂ ਨਾਂਹ ਕਹਿਣੀ ਪੈਂਦੀ ਹੈ ਤੇ ਜੋ ਕੁਝ ਗੁਲਜ਼ਾਰ ਕੋਲ ਹੈ ਉਸ ਲਈ ਨਿਰਮਾਤਾ ਨਹੀਂ ਮਿਲਦੇ ।ਬਿਲਕੁਲ ਇਹੋ ਜਿਹੀਆਂ ਸਥਿਤੀਆਂ ਵਿੱਚੋਂ ਮੈਨੂੰ ਵੀ ਅਕਸਰ ਗੁਜ਼ਰਨਾ ਪੈਂਦਾ ਹੈ। ਮਸਲਨ ਜੇ ਗੁਲਜ਼ਾਰ ਨੇ ਕ੍ਰਿਸ਼ਨ ਚੰਦਰ ਜਾਂ ਕਮਲੇਸ਼ਵਰ ਦੀਆਂ ਕਹਾਣੀਆਂ ਸੰਭਾਲ ਕੇ ਰੱਖੀਆਂ ਨੇ ਤਾਂ ਮੈਂ ਵੀ ਦਲੀਪ ਕੌਰ ਦੀਆਂ ਟਿਵਾਣਾ,ਜਸਬੀਰ ਭੁੱਲਰ ,ਗੁਰਚਰਨ ਚਾਹਲ ਭੀਖੀ ਅਤੇ ਗੁਰਪਾਲ ਲਿੱਟ ਦੀਆਂ ਕਹਾਣੀਆਂ ਸੰਭਾਲੀ ਬੈਠਾ ਹਾਂ ।ਅੱਜ ਮੇਕਰ ਤਾਂ ਕਿਧਰੇ ਹੈ ਹੀ ਨਹੀਂ ।
ਇੱਕ ਲਗਾਤਾਰਤਾ ਦਾ ਨਾਂ ਹੈ ਗੁਲਜ਼ਾਰ ।ਮੈਂ ਗੁਲਜ਼ਾਰ ਲਈ ਬੋਲਣਾ ਚਾਹੁੰਦਾ ਸੀ ।ਉਹ ਜੋ ਕੁੱਝ ਵੀ ਮੈਂ ਕਹਿਣਾ ਸੀ ।ਉਸ ਲਈ ਮੈਂ ਮੰਚ ਦੀ ਤਲਾਸ਼ ਤੋਂ ਮੁਨਕਰ ਹੋ ਗਿਆ।ਮੈਂ ਆਪਣੇ ਹੀ ਸਬਦਾਂ ਨਾਲ ਸਾਂਝ ਪਾ ਲਈ ਮੇਰੇ ।ਮੇਰੇ ਸ਼ਬਦਾਂ ਥਾਣੀ ਗੁਲਜ਼ਾਰ ਦਾ ਚਿੱਤਰ ਜਿਹੋ ਜਿਹਾ ਬਣਿਆ ਹੈ ਉਹੋ ਜਿਹਾ ਹੀ ਤੁਹਾਡੇ ਸਾਹਮਣੇ ਹਾਜ਼ਰ ਹੈ ਇਸ ਨੂੰ ਨੁਮਾਇਸ਼ ਦੇ ਇਰਾਦੇ ਨਾਲ ਨਹੀਂ ਵੇਖਣਾ ।
ਕੌਨ ਹੈ ਗੁਲਜ਼ਾਰ
ਮੈਂ ਨਹੀਂ ਜਾਨਤਾ …
ਸ਼ਾਇਦ ਕੋਈ ਭੀ ਨਹੀਂ ਜਾਨਤਾ
ਜਿਸਨੇ ਭੀ ਜਾਨਾ ਹੈ ਗੁਲਜ਼ਾਰ ਕੋ
ਸ਼ਾਇਦ…
ਉਸਨੇ ਚੱਲਚਿਤਰੋਂ ਕੀ ਮਾਰਫਤ ਦੇਖਾ ਹੈ
ਉਸਕੀ ਸ਼ਾਇਰੀ ਸੁਨੀ ਹੈ
ਅਲੱਗ ਅਲੱਗ ਆਵਾਜ਼ੋਂ ਕੇ ਦਰਦ ਮੇਂ
ਉਸਕੇ ਸੰਵਾਦ ਕੋ ਸੁਨਾ ਹੈ
ਅਦਾਕਾਰੋਂ ਕੀ ਅਦਾਇਗੀ ਸੇ
ਇਤਨਾ ਸਬ ਕੁਛ ਦੇਖਤੇ ਸੁਨਤੇ
ਔਰ
ਪਰਦੇ ਕੇ ਮੰਚ ਉਪਰ
ਘੂਮਤੇ ਹੋਏ ਭੀ
ਕਿਸੀ ਨੇ ਨਹੀਂ ਜਾਨਾ
ਕਿ------
-ਕੌਨ ਹੈ ਗੁਲਜ਼ਾਰ ?
ਸ਼ਾਇਦ ਕੋਈ ਭੀ ਨਹੀਂ ਜਾਨਤਾ
ਕਿ –
ਬਟਵਾਰੇ ਕੀ ਲਾਲ ਜ਼ਮੀਨ
ਪਰ ਸਿਸਕਤੀ
ਨਜ਼ਮੋਂ ਕਾ ਨਸੀਬ
ਪਾਨੀ ਕੇ ਜਿਸਮ ਉਪਰ
ਖੀਂਚੀ ਗਈ ਲਕੀਰ
ਸਪਨੋਂ ਕੀ ਚਾਲ ਚਲਤੀ ਪਵਨ
ਅਪਨੇ ਹੀ ਦੂਧ ਸੇ
ਅਪਨੇ ਹੀ ਕਿਨਾਰੇ ਕੋ
ਜਲਾ ਦੇਨੇ ਕਾ ਨਾਮ ਹੋ ਸਕਦਾ ਹੈ
-ਗੁਲਜ਼ਾਰ…
ਸ਼ਾਇਦ ਕੋਈ ਭੀ ਨਹੀਂ ਜਾਨਤਾ
ਪਿਘਲ ਕਰ ਕਾਗਜ਼ੋਂ ਪਰ ਫ਼ੈਲੀ ਆਗ
ਖੇਤੋਂ ਮੇ ਬੋਏ ਅਧਨੰਗੇ ਚਿਹਰੇ ਵਾਲੇ ਬੀਜ
ਪਤਝੜ ਮੇਂ ਖੁੰਧਕ ਕਰ ਲੌਟੀ ਆਵਾਜ਼
ਊਂਚੀ ਪਹਾੜੀ ਪਰ ਫੈਲੀ ਹਰਿਆਵਲ
ਠੰਡਾ ਹਵਾ ਮੇਂ ਸੁਨਾਈ ਦੇਨੇ ਵਾਲੀ
ਸੀਟੀ ਕਾ ਨਾਮ ਹੋ ਸਕਦਾ ਹੈ
-ਗੁਲਜ਼ਾਰ
ਹੋ ਸਕਤਾ ਹੈ
ਕਿ ਕੋਈ ਜਾਨਤਾ ਭੀ ਹੋ
ਕਿ ਜਬ ਕਭੀ ਅੰਧੇਰੀ ਰਾਤ ਮੇਂ
ਲਟਕਤੇ ਹੈ ਸੁਪਨੇ
ਚੁੰਨੀ ਕਿ ਸਿਤਾਰੋਂ ਕੀ ਤਰਹ
ਜਾ ਬੈਠਤੇ ਹੈਂ ਵੋਹ
ਸਮੁੰਦਰ ਕੀ ਠੰਡੀ ਛਾਤੀ ਪਰ
ਹੋ ਜਾਤੀ ਹੈ ਵੋਹ ਰਾਤ
ਕਿਸੀ ਬੱਚੇ ਕਿ ਬਚਪਨ ਜੈਸੀ
ਔਰ ਸ਼ੋਰ ਮਚਾਤਾ ਹੈ ਸਮੰਦਰ ਕਾ ਪਾਨੀ
ਕਿਸੀ ਕੋ ਮਿਲਨੇ ਕੇ ਲੀਏ
ਤੋ ਹੋ ਸਕਤਾ ਹੈ
ਕੋਈ ਜਾਨਤਾ ਹੋ
ਸ਼ਾਮ ਕੇ ਘੁਸਮੁਸੇ ਮੇਂ ਮਿਲਨੇ ਵਾਲਾ
ਗੁਲਜ਼ਾਰ ਹੀ ਹੋ ਸਕਤਾ ਹੈ
ਹੋ ਸਕਤਾ ਹੈ ਕਿ ਕੋਈ ਜਾਨਤਾ ਹੋ
ਜਿਸਕੀ ਆਂਖੋਂ ਮੇਂ ਉਦਾਸੀਆਂ ਤੈਰਤੀ ਹੈਂ
ਆਵਾਜ਼ ਮੇਂ ਮੁਸਕਾਨ ਖੇਲਤੀ ਹੈ
ਜ਼ਿਹਨ ਕੀ ਮਮਟੀ ਊਪਰ
ਇਬਾਰਤ ਬੈਠਤੀ ਹੈ ਲਿਬਾਸ ਕੀ ਤਰਹ
ਅਪਨੇ ਊਪਰ ਓੜ੍ਹਤਾ ਹੈ ਵੋ ਚਾਂਦਨੀ
ਉਸ ਮਿੱਟੀ ਕੇ ਬਰਿਕਸ਼ ਕੋ
ਲਗੇ ਫਲ ਕਾ ਨਾਮ
ਸਿਰਫ਼ ਔਰ ਸਿਰਫ਼
ਗੁਲਜ਼ਾਰ ਹੀ ਹੋ ਸਕਤਾ ਹੈ।
ਹਾਂ..........
ਯੇ ਸਬ ਜਾਨਨੇ ਵਾਲਾ ਔਰ ਕੋਈ ਨਹੀਂ
ਮੈਂ ਹੂੰ .. .. ..
ਸਿਰਫ਼ ਔਰ ਸਿਰਫ਼ ਮੈਂ
ਕਿਉਂਕਿ –
ਕਿਸੀ ਕੋ ਯੇ ਹੱਕ ਨਹੀਂ ਹੈ
ਕਿ ਜੋ ਮੈਂ ਜਾਨੂੰ,
ਉਸੇ ਕੋਈ ਔਰ ਭੀ ਜਾਨੇਂ
ਕਿਉਂਕਿ ਮੈਂ ਜਾਨਤਾ ਹੂੰ.. ..
ਵੋਹ , ਜੋ ਮੇਰਾ ਗੁਲਜ਼ਾਰ ਹੈ
ਹਜ਼ਾਰੋਂ ਨਦੀਓਂ ਕਾ
ਵਿਸ਼ ਪੀਆ ਹੈ ਜਿਸਨੇ
ਜਿਸਕੇ ਖ਼ੂਨ ਕੀ ਸੌਗੰਧ ਬਨ ਗਈ ਹੈ
ਸਰਸਵਤੀ
ਸ਼ਬਦੋਂ ਕੀ ਰਖਵਾਲੀ ਕੇ ਲੀਏ
ਪੈਦਾ ਹੂਆ ਹੈ ਜੋ
ਆਂਸੂਓਂ ਕੀ ਨਮੀਂ ਸੋਖਨੇ ਵਾਲਾ
ਕਾਗਜ਼ ਹੈ ਵੋਹ!
ਸਪਨੋਂ ਕੇ ਜਲ ਉੱਪਰ ਤੈਰ ਕਰ
ਆਸਮਾਨ ਪਰ ਛਿੜਕਤਾ ਹੈ ਰੰਗ
ਅਪਨੇ ਆਪ ਸੇ ਕਰਤਾ ਹੈ
ਘਨੇ ਕੋਹਰੇ ਜੈਸੇ ਸੰਵਾਦ
ਅਪਨੇ ਜਿਸਮ ਕੀ ਆਗ ਸੇ ਸੇਕਤਾ ਹੈ
ਬੀਤ ਗਏ ਸਾਲੋਂ ਮੇਂ
ਠਿਠੁਰਤਾ ਹੂਆ ਇਤਿਹਾਸ
ਆਂਸੂ ਸੰਭਾਲਤਾ ਹੈ
ਜ਼ਖਮੋਂ ਕੋ ਸੀਤਾ ਹੈ
ਹਵਾ ਕੋ ਭਿਗੋਤਾ ਹੈ
ਰਾਤੋਂ ਕੋ ਜਾਗਤਾ ਹੈ
ਖ਼ੁਆਬੋਂ ਸੇ ਲਿਪਟਤਾ ਹੈ
ਬਾਤੋਂ ਕੋ ਬੁਨਤਾ ਹੈ
ਚੁੰਬਨ ਕੋ ਜਲਾਤਾ ਹੈ
ਦੀਓਂ ਕੋ ਸੁਲਾਤਾ ਹੈ
ਮੇਰਾ ਗੁਲਜ਼ਾਰ ਹੈ ਵੋ
ਹਾਂ.. .. ਸਿਰਫ ਮੇਰਾ ਗੁਲਜ਼ਾਰ
ਐਸਾ ਗੁਲਜ਼ਾਰ ਮੈਂ--------
ਕਿਸੀ ਕਾ ਹੋਨੇ ਭੀ ਨਹੀਂ ਦੂੰਗਾ
ਐਸਾ ਗੁਲਜ਼ਾਰ ਮੈਂ.. ..
ਕਿਸੀ ਕੋ ਸੋਚਨੇ ਭੀ ਨਹੀਂ ਦੂੰਗਾ
ਇਤਨਾ ਮਿਲ ਚੁਕਾ ਹੂੰ ਉਸਸੇ
ਕਿ ਸ਼ਾਇਦ ਜ਼ਰਾ ਸਾ ਭੀ ਨਹੀਂ ਮਿਲਾ
ਦਿਲ ਕਰਤਾ ਹੈ ਕਿ
ਸਦੈਵ ਉਸਕੇ ਪਾਸ ਰਹੂੰ
ਡਰਤਾ ਹੂੰ
ਫਿਰ ਵੋਹ ਮੇਰੇ ਪਾਸ
ਸ਼ਾਇਦ ਨਹੀਂ ਰਹੇਗਾ
ਯੇਹ ਭੀ ਹੋ ਸਕਤਾ ਹੈ
ਫਿਰ ਵੋਹ
ਸਬ ਸੇ ਜ਼ਿਆਦਾ ਮੇਰੇ ਪਾਸ ਹੀ ਰਹੇ।
ਮੇਰੇ ਭੀ ਤੋ ਸਪਨੇ ਹੈਂ
ਉੜ ਸਕਤਾ ਹੂੰ ਮੈਂ ਭੀ
ਏਕ ਹੀ ਸਪਨਾ ਹੈ ਮੇਰਾ – ਗੁਲਜ਼ਾਰ
ਏਕ ਹੀ ਉੜਾਨ ਹੈ ਮੇਰੀ - ਗੁਲਜ਼ਾਰ
ਜ਼ਿੰਦਗੀ ਕੀ ਡਾਇਰੀ ਕਾ ਹਰ ਪੰਨਾ
ਹੋ ਗਯਾ ਹੈ ਸ਼ਾਇਦ
ਗੁਲਜ਼ਾਰ ਕੇ ਨਾਮ
ਜਿਸ ਊਪਰ ਲਿਖਤਾ ਹੂੰ ਮੈਂ ਸਿਰਫ
ਕੁਛ………
ਸੁਲਗਤੇ ਸਵਾਲ.. ..
ਮੌਸਮ ਕੀ ਵਫਾਦਾਰੀ.. ..
ਮਨ ਕਾ ਗੁਲਾਬ.. ..
ਆਂਖੋਂ ਕੀ ਜ਼ੁਬਾਨ.. ..
ਅੰਬਰ ਕੇ ਸਿਤਾਰੇ.. ..
ਚਿਹਰੇ ਕਾ ਇੰਤਜ਼ਾਰ.. ..
ਔਰ
ਸਿਰਫ਼ ਔਰ ਸਿਰਫ਼
ਗੁਲਜ਼ਾਰ..ਗੁਲਜ਼ਾਰ..ਗੁਲਜ਼ਾਰ
ਗੁਲਜ਼ਾਰ ਤੁਮ ਜ਼ਿੰਦਾ ਰਹੋ
ਆਨੇ ਵਾਲੇ ਕਲ੍ਹ ਕੇ ਲੀਏ
ਜਾਤੀ ਹੂਈ ਲਹਿਰ ਕੇ ਲੀਏ
ਸੁਲਗਤੇ ਆਸਮਾਨ ਕੇ ਲੀਏ
ਜਾਗਤੇ ਹੂਏ ਸਪਨੋਂ ਕੇ ਲੀਏ
ਹੰਸਤੀ ਰੌਸ਼ਨੀ ਕੇ ਲੀਏ
ਹਵਾ ਕੇ ਹਾਥੋਂ ਮੇਂ ਅਪਨਾ ਚਿਹਰਾ ਦੇਦੋ
ਔਰ.........
ਗੁਲਜ਼ਾਰ ਤੁਮ ਜ਼ਿੰਦਾ ਰਹੋ
ਕਿਉਂਕਿ ਜ਼ਿੰਦਾ ਰਹਿਨਾ ਹੈ
ਔਰ ਸਿਰਫ਼ ਜ਼ਿੰਦਾ ਰਹਿਨਾ ਹੈ.. .. .. !
8 comments:
Tandeep...Arsi hun lishkaan maardi hai. chehre saaf dikha rahi hai. tuhadi mehnat ate lagan nu salaam. Tuhaadiaan nazmaa changiaan han.
Ajj Darvesh sahib ne jo kaav chittar Gulzar Sahib bare pesh kita hai , kamaal da hai, Gulzar sahib bahut uchchi padhdhar de shayar, kahanikar ate film nirdeshak han. Main ohna diaan saariaan filmaa dekhiaan han, saare gane 'dhiaan nal' sune han ate ohna di kafi kavita parhi hai jis vi film vich ohna ne dialogue likhe han bahut vadhia han. Koi vi bol faltoo nahi sagon kaavikta naal labrez hai. Oh kala ate khoobsoorti da mel han. Ohna da gana hazaaraan chon pachhania jaa sakda hai. Ohna varga koi doosra ho hi nahi sakda. Eh main nahi kehnda sagon urdu de mahaan shayar janab Ahmed Nadeem Qasmi (1916-2006, 70 saal shayari, kahani ,natak , Alochna) sahib ohna bare likhde han. Oh rozana 8 ghante apni writing table te bitaonde han . ohna da BIMB VIDHAN bahut vakkhra(jaa shayad vipreet hi) purzor, ate pur asar hai, jaachna chahida hai.Darvesh ji ne ohna bare likh ke bahut changa kita hai. vadhai. Darvesh ji di nazm uchchi hai. Eh sabh tuhadi apni soch sadka sambhav ho riha hai. Punjabi nu isdi sakht lor hai.
Regards
Davinder Singh Punia
Canada
========
Shukriya Davinder ji...Darvesh saheb ne bahut shiddatt naal kaav chittar likheya hai Respected Gulzar saheb da. Te onney hi moh naal Aarsi te sabh naal sanjha karn nu ditta hai. Main Darvesh ji da teh dilon dhannwaad kardi haan....bahut busy hon de bavjood vi ohna ne...waqt kadh ke ohna ne type keeti te mail bheji. Aas kardi haan ke tuhadey mehakdey lafz ohna takk Aarsi de zariye zaroor pahunch jaangey. Parh ke mail karn da bahut bahut shukriya.
Tamanna
ਤਮੰਨਾ ਜੀ, ਤੁਸੀਂ ਆਰਸੀ ਤੇ ਬਹੁਤ ਮਿਹਨਤ ਕਰ ਰਹੇ ਹੋ। ਦਰਵੇਸ਼ ਜੀ ਨੇ ਗੁਲਜ਼ਾਰ ਸਾਹਿਬ ਦਾ ਕਮਾਲ ਦਾ ਕਾਵਿ-ਚਿੱਤਰ ਘੜ੍ਹਿਆ ਹੈ। ਲਫ਼ਜ਼-ਲਫ਼ਜ਼ 'ਚੋਂ ਉਹਨਾਂ ਦੀ ਮੁਹੱਬਤ ਝਲਕਦੀ ਹੈ। ਮੁਬਾਰਕਾਂ ਦਰਵੇਸ਼ ਜੀ।
ਸ਼ੁੱਭ ਚਿੰਤਕ
ਇੰਦਰਜੀਤ ਸਿੰਘ
ਕੈਨੇਡਾ
===========
Respected Inderjit Singh ji...Kaav chittar parh ke mail karn da bahut bahut shukriya.
Tamanna
Tamanna ji
Friend of mine sent me the link of Aarsi. I am very much impressed to see what you have posted on this site. Proud of You. I liked Darvesh ji's kaav chittar of Gulzaar saheb. I m a big fan of Gulzar ji's poetry. Darvesh ji has done a wonderful job of describing his love for him. Congratulations to both of you.Keep it up!!
Harjit Singh Bajwa
USA
===========
Bahut bahut shukriya Bajwa saheb. Pls visit again.
Tamanna
ਤਮੰਨਾ ਜੀ
ਸਤਿ ਸ਼੍ਰੀ ਅਕਾਲ
ਮੇਰੀ ਈਮੇਲ ਪੰਜਾਬੀ 'ਚ ਕਰਕੇ ਲਗਾ ਦੇਣੀ। ਮੈਨੂੰ ਪੰਜਾਬੀ 'ਚ ਟਾਈਪ ਕਰਨੀ ਨਹੀਂ ਆਉਂਦੀ। ਦਰਸ਼ਨ ਦਰਵੇਸ਼ ਜੀ, ਤੁਹਾਡੇ ਕਾਵਿ-ਚਿੱਤਰ 'ਚ ਕੋਈ ਬਨਾਵਟ ਨਹੀਂ, ਤੁਹਾਡਾ ਗੁਲਜ਼ਾਰ ਜੀ ਲਈ ਮੋਹ ਦੇਖ ਕੇ ਅੱਖਾਂ ਭਰ ਆਈਆਂ। ਮੈਂ ਉਹਨਾਂ ਦੀ ਸ਼ਾਇਰੀ ਦਾ ਬਹੁਤ ਫੈਨ ਹਾਂ। ਤੁਸੀਂ ਆਰਸੀ ਤੇ ਇਵੇਂ ਹੀ ਹਾਜ਼ਰੀ ਲਵਾਉਂਦੇ ਰਿਹਾ ਕਰੋ। ਤੁਹਾਡੀਆਂ ਸਾਰੀਆਂ ਨਜ਼ਮਾਂ ਬਹੁਤ ਵਧੀਅ ਹਨ। ਤਮੰਨਾ ਹੀ ਤੁਸੀਂ ਆਰਸੀ ਨੂੰ ਥੋੜ੍ਹੇ ਦਿਨਾਂ 'ਚ ਹੀ ਜਿਹੜੇ ਮੁਕਾਮ ਤੇ ਪਹੁੰਚਾ ਦਿੱਤਾ ਹੈ, ਸ਼ਲਾਘਾਯੋਗ ਹੈ। ਵਾਹਿਗੁਰੂ ਤੁਹਾਨੂੰ ਹੋਰ ਬਲ ਬਖ਼ਸ਼ੇ।
ਸਤਿਕਾਰ ਨਾਲ
ਜਸਜੀਤ ਸਿੰਘ ਸੰਧੂ
ਯੂ.ਐੱਸ.ਏ.
=========
Respected Jasjeet ji..bahut bahut shukriya mail karke encourage karn layee. Lao tuhadey huqam anusaar...mail Punjabi ch karke laga ditti...Tussi bass pheri paundey reha karo te sujhavan naal nivajdey reha karo.
Tamanna
Great posting Tamanna ji. Darshan Darvseh ji, eh shabad tuhade dilon nikle ne. Wadhaiaan kabool karo. Main vi parh ke emotional ho geya.
Regards
Satwinder Singh
London, UK
=========
Bahut bahut shukriya Satwinder ji..tussi eddan hi sujhaa te vichar bhejdey rehna.
Tamanna
Darshan Darvesh ji...congrats...You have written Gulzar saheb's kaav-chittar in the best words anyone ever could. I respect your sentiments.
Regards
Harpal Sngh Sodhi
India
ਤਮੰਨਾ ਜੀ, ਦਰਸ਼ਨ ਦਰਵੇਸ਼ ਜੀ ਨੂੰ ਮੇਰੇ ਵੱਲੋਂ ਵਧਾਈਆਂ ਜ਼ਰੂਰ ਪਹੁੰਚਾ ਦੇਣਾ, ਉਹਨਾਂ ਨੇ ਬੜੀ ਮਿਹਨਤ ਤੇ ਦਿਲ ਨਾਲ਼ ਲਿਖਿਆ ਹੈ ਗੁਲਜ਼ਾਰ ਸਾਹਿਬ ਬਾਰੇ।
ਰਵੀ ਸਹਿਗਲ
ਇੰਡੀਆ
==========
Ravi ji...tuhada comment main post kar ditta hai tan ke Darvesh ji jadon vi waqt laggey parh lain.
Shukriya
Tamanna
Thanks Dosto,With your inspiration and through the sacred space of tandeep, I can write somthing new and creative for AARSI readers.
Darshan Darvesh
Post a Comment