ਦੋਸਤੋ! ਮੈਂ ਅੱਜ ਇਹ ਸੂਚਨਾ ਬੇਹੱਦ ਖ਼ੁਸ਼ੀ ਨਾਲ਼ ਸਾਂਝੀ ਕਰਨ ਜਾ ਰਹੀ ਹਾਂ ਕਿ ਮੇਰੀ ਵਰ੍ਹਿਆਂ ਦੀ ਤਮੰਨਾ ਅੱਜ ਪੂਰੀ ਹੋਈ ਹੈ। ਮੈਡਮ ਜਿਉਤੀ ਜੀ...ਅਜ਼ੀਮ ਸ਼ੇਖਰ ਜੀ ਤੋਂ ਤੁਹਾਡਾ ਈਮੇਲ ਐਡਰੈਸ ਮਿਲ਼ਿਆ ਤਾਂ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ...ਜਦੋਂ ਤੁਹਾਡੀਆਂ ਬੇਹੱਦ ਖ਼ੂਬਸੂਰਤ ਨਜ਼ਮਾਂ ਪੜ੍ਹੀਆਂ...ਅੱਖਾਂ ਨੂੰ ਸੱਚ ਜਾਣਿਓ...ਰੂਹਾਨੀ ਠੰਢਕ ਪਹੁੰਚੀ ਤੇ ਇੱਕ ਖ਼ੁਸ਼ਬੂ ਚਾਰੋਂ ਤਰਫ਼ ਬਿਖ਼ਰ ਗਈ..ਮੈਡਮ...ਮੈਂ ਸੱਤ ਕੁ ਸਾਲ ਪਹਿਲਾਂ ਹਾਲੈਂਡ ਗਈ ਤਾਂ ਐਮਸਟਰਡੈਮ ਦੀ ਜੂਹ 'ਚ ਜਾਕੇ...ਇੱਕੋ ਨਾਮ ਯਾਦ ਆਇਆ....'ਅਮਰ ਜਯੋਤੀ'....ਬਹੁਤ ਪੁੱਛ-ਪੜਤਾਲ ਕੀਤੀ...ਪਰ ਕੋਈ ਥਹੁ-ਪਤਾ ਨਾ ਲੱਗਿਆ....ਤੁਹਾਡੇ ਦੇਸ਼ ਗਈ ਸੀ ਤਾਂ ਓਥੋਂ ਦੀ ਖ਼ੂਬਸੂਰਤ ਫ਼ਿਜ਼ਾ ਨੂੰ ਹੀ ਸਲਾਮ ਕਰ ਦਿੱਤਾ। ਬਹੁਤ ਵਰ੍ਹੇ ਪਹਿਲਾਂ ਇੱਕ ਦੋਸਤ ਕੋਲੋਂ ਤੁਹਾਡੀਆਂ ਕੁੱਝ ਨਜ਼ਮਾਂ ਮਿਲ਼ੀਆਂ ਸਨ....ਓਦੋਂ ਦਾ ਹੀ ਮਨ ਵਿੱਚ ਸੀ ਕਿ ਕਦੇ ਤੁਹਾਡੇ ਨਾਲ਼ ਸੰਪਰਕ ਜ਼ਰੂਰ ਹੋਵੇ...ਕਹਿੰਦੇ ਨੇ ਜਿੱਥੇ ਚਾਹ, ਓਥੇ ਰਾਹ !! ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ...ਅਜ਼ੀਮ ਸ਼ੇਖਰ ਸਾਹਿਬ ਦੀ ਜਿਨ੍ਹਾਂ ਨੇ ‘ਆਰਸੀ’ ਦਾ ਲਿੰਕ ਤੁਹਾਨੂੰ ਭੇਜ ਕੇ ਮੇਲ਼ ਕਰਵਾਇਆ।
ਅੱਠ ਕਿਤਾਬਾਂ: ਜਿਨ੍ਹਾਂ ਵਿੱਚ ਕਾਵਿ-ਸੰਗ੍ਰਹਿ: 'ਮਾਰੂਥਲ ਵਿੱਚ ਤੁਰਦੇ ਪੈਰ’, ‘ਮੈਨੂੰ ਸੀਤਾ ਨਾ ਕਹੋ’, ‘ਦਰੋਪਦੀ ਤੋਂ ਦੁਰਗਾ’, ‘ਖ਼ਾਮੋਸ਼ੀ ਦੀ ਆਵਾਜ਼’, ‘ਸੂਫ਼ੀ ਰੁਮਾਂਸ’, ‘ਸੋਚਾਂ ਦੇ ਨਿਸ਼ਾਨ’, ਵਾਰਤਕ: ‘ਹਾਲੈਂਡ ਦਾ ਹਾਸ਼ੀਆ’, Nation, Narration & Creation of Suriname Poets (Indian Origin), ਅਤੇ European Punjabi Literature , ਅਤੇ ਡੱਚ ਅਤੇ ਪੰਜਾਬੀ ਸਾਹਿਤ ਨੂੰ ਉਭਾਰਦੇ ਅੰਗਰੇਜ਼ੀ ਭਾਸ਼ਾ ‘ਚ ਪ੍ਰਕਾਸ਼ਿਤ ‘AMBER’ ਦੀ ਸੰਪਾਦਕਾ ਰਹਿ ਚੁੱਕੇ, Diasporic Suriname Poetry ਤੇ ਡਾਕਟਰੇਟ ਕਰ ਚੁੱਕੇ ਮੈਡਮ ਡਾ: ਅਮਰ ਜਿਉਤੀ ਜੀ ਨੇ ‘ਆਰਸੀ’ ਨੂੰ ਰਚਨਾਵਾਂ ਭੇਜ ਕੇ ਜਿੱਥੇ ਸਾਡਾ ਸਭ ਦਾ ਮਾਣ ਵਧਾਇਆ ਹੈ, ਓਥੇ ‘ਆਰਸੀ’ ਦੇ ਕਾਫ਼ਿਲੇ ਨੂੰ ਖ਼ੂਬਸੂਰਤ ਤੇ ਇਤਿਹਾਸਕ ਮੋੜ ਦੇ ਦਿੱਤਾ ਹੈ। ਉਹ 1982 ਤੋਂ ਹਾਲੈਂਡ ਦੇ ਸ਼ਹਿਰ ਐਮਸਟਰਡੈਮ ‘ਚ ਸਾਹਿਤਕ ਤੌਰ ਤੇ ਬਹੁਤ ਸਰਗਰਮ ਰਹੇ ਤੇ ਅੱਜ-ਕੱਲ੍ਹ ਯੂ. ਕੇ. ਵਿੱਚ ਹਨ। ਅਣਗਿਣਤ ਐਵਾਰਡਾਂ, ਇਨਾਮਾਂ, ਸਨਮਾਨਾਂ ‘ਚ ਕੌਮੀ ਪੱਧਰ ਦਾ ‘ਸ਼੍ਰੋਮਣੀ ਪੰਜਾਬੀ ਸਾਹਿਤਕਾਰ ਐਵਾਰਡ’ ਵੀ ਉਹਨਾਂ ਨੂੰ ਪ੍ਰਾਪਤ ਹੈ। ‘ਆਰਸੀ’ ਤੇ ਦੋ ਖ਼ੂਬਸੂਰਤ ਨਜ਼ਮਾਂ ਨਾਲ਼ ਪਹਿਲੀ ਸ਼ਿਰਕਤ ਕਰਨ ਤੇ ਮੈਂ ਸਾਰੇ ਸੁਝਵਾਨ ਪਾਠਕਾਂ / ਲੇਖਕਾਂ ਵੱਲੋਂ ਮੈਡਮ ਜਿਉਤੀ ਜੀ ਨੂੰ ਖ਼ੁਸ਼ਆਮਦੀਦ ਆਖਦੀ ਹਾਂ। ਬਹੁਤ-ਬਹੁਤ ਸ਼ੁਕਰੀਆ!!
ਮੈਂ ਤੇ ਮਿੱਟੀ
ਨਜ਼ਮ
ਜ਼ਿੰਦਗੀ ਦੇ ਸਹਿਰਾ ਵਿੱਚ ਬੈਠੀ
ਉਸਾਰਦੀ ਰਹੀ ਮੈਂ
ਰੇਤ ਦਾ ਮਹਿਲ
ਹਰ ਪਲ ਵਕਤ ਦਾ ਬਣਦਾ
ਰੇਤ ਦਾ ਨਿੱਕਾ ਜਿਹਾ ਕਣ,
ਲਿਪਟ ਜਾਂਦਾ ਉਹ ਮੇਰੇ ਦੁਆਲੇ
ਰੇਤ ਦੇ ਮਹਿਲ ਵਿੱਚ ਤੁਰਨ ਲਈ
ਮੈਂ ਜਦ ਕਦਮ ਪੁੱਟੇ
ਮਹਿਲ ਢਹਿ ਪਿਆ
ਮਿੱਟੀ ਉੱਡੀ ਮੇਰੇ ਦੁਆਲੇ
ਮੈਂ ਤੇ ਮਿੱਟੀ ਦੀ
ਬਾਰੀਕ ਜਿਹੀ ਧੂੜ
ਇੱਕ ਹੋ ਗਏ
ਇਹੀ ਧੂੜ- ਜਿਸ ਤੋਂ ਮੈਂ
ਡਰਦੀ ਰਹੀ ਹਮੇਸ਼ਾ
ਤੁਰ ਰਹੀ ਹਮਰਾਹ ਮੇਰੇ-
ਹੁਣ ਮੈਂ ਤੇ ਮਿੱਟੀ ਇੱਕੋ ਹਾਂ ।
============
ਖੰਭਾਂ ਦੇ ਰੰਗ
ਨਜ਼ਮ
ਤੈਨੂੰ ਲੱਭਦੀ-
ਬੜੀ ਦੂਰ ਤੁਰੀ ਤੇਰੇ ਸੰਗ
ਤੂੰ ਮੇਰੀ ਹੋਂਦ ਦਾ ਸਬੂਤ ਹੈਂ-
ਮੈਂ ਇਹੀ ਸਮਝਦੀ ਸਾਂ
ਖੇਡਦੀ ਫੁੱਲਾਂ ਨਾਲ
ਮਹਿਕ ਸੰਗ ਉਡਦੀ
ਤਿਤਲੀਆਂ ਮੇਰੀਆਂ ਸਹੇਲੀਆਂ
ਪੰਛੀਆਂ ਦੇ ਗੀਤ ਸੁਣਦੀ
ਮੋਰ ਦੇ ਖੰਭਾਂ ਦੇ ਰੰਗ
ਰੁਮਾਂਸ ਭਰਦੇ ਮੇਰੇ ਅੰਦਰ
ਉਹਦੀਆਂ ਉਦਾਸ ਅੱਖਾਂ ਵਿੱਚੋਂ
ਪੜ੍ਹਦੀ ਸ਼ਬਦ ਮੁਹੱਬਤ ਦਾ
ਕਾਲੀ ਘਟਾ ਬਰਸਦੀ
ਬਿਜਲੀ ਅਸਮਾਨੇ ਬੱਦਲਾਂ ਸੰਗ
ਸਾਜ਼ਿਸ਼ ਕਰਦੀ
ਮੁਹੱਬਤ ਦਾ ਪੰਛੀ
ਖੰਭ ਫ਼ੈਲਾਉਂਦਾ-
ਥਿਰਕਦਾ
ਪੈਲਾਂ ਪਾਉਂਦਾ
ਆਵੇਂਗਾ ਤੂੰ
ਨੱਚਦਾ ਗਾਉਂਦਾ ਤੇ
ਗਾਵੇਂਗਾ ਗੀਤ
ਮਨ ਦੇ ਚਾਅ ਦਾ
ਪਰ ਤੂੰ ਕਦੀ ਨਹੀਂ ਆਇਆ।
4 comments:
ਅਮਰ ਜਯੋਤੀ ਜੀ,ਮੈਡਮ ਤੁਹਾਡੀਆਂ ਦੋਵੇਂ ਕਵਿਤਾਵਾਂ ਮੈਨੂੰ ਬਹੁਤ ਚੰਗੀਆਂ ਲੱਗੀਆਂ। ਜਦੋਂ ਦਾ ਆਰਸੀ ਬਾਰੇ ਪਤਾ ਲੱਗਿਆ ਹੈ, ਕਿਸੇ ਹੋਰ ਸਾਈਟ ਤੇ ਕੁੱਝ ਵੀ ਚੰਗਾ ਨਹੀਂ ਲੱਗਦਾ । ਤਮੰਨਾ ਜੀ, ਰੱਬ ਤੁਹਾਡੀ ਮਿਹਨਤ ਸਫ਼ਲ ਕਰੇ।
ਸ਼ੁੱਭ ਚਿੰਤਕ
ਕਰਮਜੀਤ ਸਿੰਘ
ਇੰਡੀਆ
==============
Karamjit ji...Aarsi parh ke vichar sanjhey karn da bahut bahut shukriya. Thanks for your mails. Visit kardey rehna.
Tamanna
ਸਤਿਕਾਰਤ ਮੈਡਮ ਅਮਰ ਜਯੋਤੀ ਜੀ...ਦੋਵੇਂ ਨਜ਼ਮਾਂ ਨੇ 'ਆਰਸੀ' ਨੂੰ ਚਾਰ ਚੰਨ ਲਾ ਦਿੱਤੇ...ਵਾਰ-ਵਾਰ ਪੜ੍ਹੀਆਂ...ਹਰ ਵਾਰ ਵੱਖਰਾ ਆਨੰਦ ਆਇਆ...ਜਾਪਿਆ ਅਣਜਾਣੇ 'ਚ ਤੁਸੀਂ ਹਰ ਓਸ ਰੂਹ ਦਾ ਦਰਦ ਭਰ ਦਿੱਤੈ...ਜਿਸਦੀ ਭਟਕਣ ਓਹਨੂੰ... ਗੁਲਿਸਤਾਂ ਦੀ ਤਲਾਸ਼ 'ਚ....ਰੇਗਿਸਤਾਨ ਲੈ ਆਈ। ਪਰ ਅੱਜ ਏਸੇ ਤਲਾਸ਼ ਕਰਕੇ... ਰੇਤ ਦਾ 'ਕੱਲਾ-'ਕੱਲਾ ਕਣ...ਸਿਜਦਾ ਕਰਦਾ ਜਾਪਦਾ ਹੈ...ਪਤਾ ਨਹੀਂ ਰੂਹਾਂ ਵੀ ਕਿਹੜੇ ਸਫ਼ਰ ਤੇ ਤੁਰ ਪੈਂਦੀਆਂ ਨੇ ਕਦੇ-ਕਦੇ...
ਮੈਂ ਜਦ ਕਦਮ ਪੁੱਟੇ
ਮਹਿਲ ਢਹਿ ਪਿਆ
ਮਿੱਟੀ ਉੱਡੀ ਮੇਰੇ ਦੁਆਲੇ
ਮੈਂ ਤੇ ਮਿੱਟੀ ਦੀ
ਬਾਰੀਕ ਜਿਹੀ ਧੂੜ
ਇੱਕ ਹੋ ਗਏ
ਇਹੀ ਧੂੜ- ਜਿਸ ਤੋਂ ਮੈਂ
ਡਰਦੀ ਰਹੀ ਹਮੇਸ਼ਾ
ਤੁਰ ਰਹੀ ਹਮਰਾਹ ਮੇਰੇ-
ਹੁਣ ਮੈਂ ਤੇ ਮਿੱਟੀ ਇੱਕੋ ਹਾਂ ।
--------------
ਖੇਡਦੀ ਫੁੱਲਾਂ ਨਾਲ
ਮਹਿਕ ਸੰਗ ਉਡਦੀ
ਤਿਤਲੀਆਂ ਮੇਰੀਆਂ ਸਹੇਲੀਆਂ
ਪੰਛੀਆਂ ਦੇ ਗੀਤ ਸੁਣਦੀ
ਮੋਰ ਦੇ ਖੰਭਾਂ ਦੇ ਰੰਗ
ਰੁਮਾਂਸ ਭਰਦੇ ਮੇਰੇ ਅੰਦਰ
ਉਹਦੀਆਂ ਉਦਾਸ ਅੱਖਾਂ ਵਿੱਚੋਂ
ਪੜ੍ਹਦੀ ਸ਼ਬਦ ਮੁਹੱਬਤ ਦਾ
----------
ਮੁਹੱਬਤ ਦਾ ਪੰਛੀ
ਖੰਭ ਫ਼ੈਲਾਉਂਦਾ-
ਥਿਰਕਦਾ
ਪੈਲਾਂ ਪਾਉਂਦਾ
ਆਵੇਂਗਾ ਤੂੰ
ਨੱਚਦਾ ਗਾਉਂਦਾ ਤੇ
ਗਾਵੇਂਗਾ ਗੀਤ
ਮਨ ਦੇ ਚਾਅ ਦਾ
ਪਰ ਤੂੰ ਕਦੀ ਨਹੀਂ ਆਇਆ।
-----------
ਬਹੁਤ ਹੀ ਵਧੀਆ!! ਏਨੀਆਂ ਖ਼ੂਬਸੂਰਤ ਨਜ਼ਮਾਂ ਸਭ ਨਾਲ਼ ਸਾਂਝੀਆਂ ਕਰਨ ਦਾ ਬੇਹੱਦ ਸ਼ੁਕਰੀਆ। ਏਸੇ ਤਰ੍ਹਾਂ 'ਆਰਸੀ' ਨੂੰ ਆਪਣੀਆਂ ਲਿਖਤਾਂ ਨਾਲ਼ ਸਰਸ਼ਾਰ ਕਰਦੇ ਰਹਿਓ!!
ਅਦਬ ਸਹਿਤ
ਤਮੰਨਾ
Dear Tamanna
It was a pleasure to read Amar joyti's poems.
With my sincere wishes
Santokh Dhaliwal
United Kingdom.
=========
Respected Dhaliwal saheb..thanks a lot for taking time to read posts on Aarsi and sharing your views.
Tamanna
Tandeep ji
I am reading Amar Jyoti's poems after a long time. Thanks for posting them.
Pardeep Gill
Canada
=============
ਪਰਦੀਪ ਜੀ..ਆਰਸੀ ਪੜ੍ਹ ਕੇ ਮੇਲ ਕਰਨ ਦਾ ਬਹੁਤ-ਬਹੁਤ ਸ਼ੁਕਰੀਆ।
ਤਮੰਨਾ
Post a Comment