ਜ਼ਿੰਦਗੀ
ਨਜ਼ਮ
ਟੀ. ਵੀ. ਚੈਨਲਾਂ ਦੇ
ਵਾਯੂਮੰਡਲ ’ਚੋਂ
ਵਰ੍ਹ ਰਹੀ ਆਧੁਨਿਕਤਾ ਕਾਰਨ
ਡਾਵਾਂਡੋਲ ਹੋ ਚੁੱਕੀ ਹੈ
ਰਿਸ਼ਤਿਆਂ ਦੀ ਭੂਗੋਲ।
ਦਿਨੋਂ ਦਿਨ ਵਧ ਰਹੀ
ਸਿੱਕਿਆਂ ਦੀ ਖਣ-ਖਣ ’ਚ
ਅਲੋਪ ਹੋ ਰਹੇ ਨੇ
ਤੋਤਲੇ ਬੋਲਾਂ ਦੇ ਨਿੱਘੇ ਅਹਿਸਾਸ।
ਬੈੱਡਰੂਮਾਂ ਨੇ ਖਾ ਲਈ ਹੈ
ਵਿਹੜਿਆਂ ਦੀ ਸਾਂਝ।
ਅੱਜ-ਕੱਲ੍ਹ ਅਸੀਂ
ਇੰਟਰਨੈਟ ’ਤੇ
ਕਰਦੇ ਹਾਂ 'ਸਰਚ'
ਥੋੜ੍ਹੀ ਜਿਹੀ ਜ਼ਿੰਦਗੀ...
ਘੜੀ-ਪਲ ਦਾ ਸਕੂਨ।
1 comment:
Respected Deep ji..nazam bahut wadhiya laggi...jo mahaul kharaab ho reha hai ussda gham tan hai par naal hi khushi iss gall di hai ke tuhadey vargey young writers iss baare apniaan likhtan ch chinta zahir karke..jagriti leaun layee soch rahey ne.
ਟੀ. ਵੀ. ਚੈਨਲਾਂ ਦੇ
ਵਾਯੂਮੰਡਲ ’ਚੋਂ
ਵਰ੍ਹ ਰਹੀ ਆਧੁਨਿਕਤਾ ਕਾਰਨ
ਡਾਵਾਂਡੋਲ ਹੋ ਚੁੱਕੀ ਹੈ
ਰਿਸ਼ਤਿਆਂ ਦੀ ਭੂਗੋਲ।
ਦਿਨੋਂ ਦਿਨ ਵਧ ਰਹੀ
ਸਿੱਕਿਆਂ ਦੀ ਖਣ-ਖਣ ’ਚ
ਅਲੋਪ ਹੋ ਰਹੇ ਨੇ
ਤੋਤਲੇ ਬੋਲਾਂ ਦੇ ਨਿੱਘੇ ਅਹਿਸਾਸ।
ਬੈੱਡਰੂਮਾਂ ਨੇ ਖਾ ਲਈ ਹੈ
ਵਿਹੜਿਆਂ ਦੀ ਸਾਂਝ।
Really Great!! Keep it up!!
Tamanna
Post a Comment