ਗ਼ਜ਼ਲ
ਹੁਣ ਕੁਈ ਫ਼ਾਇਦਾ ਨਹੀਂ, ਸਾਵਣ ਜੇ ਬਾਰਿਸ਼ ਕਰ ਗਿਆ।
ਤੜਪਦਾ ਇਕ ਬੂੰਦ ਨੂੰ, ਪਿਆਸਾ ਪਪੀਹਾ ਮਰ ਗਿਆ।
------
ਨਾ ਉਨ੍ਹੇ ਕਝ ਵਰਤਿਆ, ਤੇ ਨਾ ਉਨ੍ਹੇ ਕੁਝ ਮਾਣਿਆਂ,
ਆਖਰੀ ਦਮ ਤੀਕ ਮੂਰਖ਼ ਜੋੜ ਕੇ ਜੋ ਧਰ ਗਿਆ।
------
ਹੋ ਰਿਹਾ ਚਰਚਾ ਜੋ ਅਗਲੀ ਜੂਨ ਦਾ ਤੇ ਜਨਮ ਦਾ,
ਕੌਣ ਅੱਗੇ ਦੇਖਦੈ, ਕੁਈ ਡੁਬਿਆ ਜਾਂ ਤਰ ਗਿਆ?
------
ਨਾ ਕਿਸੇ ਸਤਿਕਾਰਿਆ, ਤੇ ਨਾ ਕਿਸੇ ਸਨਮਾਨਿਆਂ,
ਜ਼ਿੰਦਗੀ ਵਿਚ ਆਦਮੀ, ਅਪਣੀ ਜੋ ਬਾਜ਼ੀ ਹਰ ਗਿਆ।
------
ਪੁੱਛਿਆ ਮੈਂ ਦੋਸਤਾ! ਦਸ ਕੀ ਕਰਾਂ ਤੇਰੇ ਲਈ?
ਓਸਨੇ ਮੈਨੂੰ ਕਿਹਾ, ਐ ਯਾਰਾ! ਹੁਣ ਤਾਂ ਸਰ ਗਿਆ।
1 comment:
Respected Uncle ji di iss gahzal ch khayal mainu bahut sohni laggey...socheya sabh naal sanjhi kraan...
ਹੁਣ ਕੁਈ ਫ਼ਾਇਦਾ ਨਹੀਂ, ਸਾਵਣ ਜੇ ਬਾਰਿਸ਼ ਕਰ ਗਿਆ।
ਤੜਪਦਾ ਇਕ ਬੂੰਦ ਨੂੰ, ਪਿਆਸਾ ਪਪੀਹਾ ਮਰ ਗਿਆ।
Bahut khoob!!
-----
ਪੁੱਛਿਆ ਮੈਂ ਦੋਸਤਾ! ਦਸ ਕੀ ਕਰਾਂ ਤੇਰੇ ਲਈ?
ਓਸਨੇ ਮੈਨੂੰ ਕਿਹਾ, ਐ ਯਾਰਾ! ਹੁਣ ਤਾਂ ਸਰ ਗਿਆ।
Excellent!!
Tamanna
Post a Comment