ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, November 5, 2008

ਤਨਦੀਪ 'ਤਮੰਨਾ' - ਨਜ਼ਮ

ਦੋਸਤੋ!! ਅੱਜ ਦਰਸ਼ਨ ਦਰਵੇਸ਼ ਜੀ ਦੀ ਬੇਹੱਦ ਖ਼ੂਬਸੂਰਤ ਨਜ਼ਮ ਪੋਸਟ ਕਰਨ ਤੋਂ ਬਾਅਦ, ਆਪਣੀ ਕੋਈ ਵੀ ਨਜ਼ਮ 'ਆਰਸੀ' ਤੇ ਲਾਉਂਣ ਦਾ ਹੌਸਲਾ ਨਹੀਂ ਸੀ ਪੈਂਦਾ। ਖ਼ੈਰ!! ਤੁਹਾਡੀਆਂ ਈਮੇਲਾਂ ਦਾ ਜਵਾਬ ਵੀ ਨਾ ਦੇ ਸਕੀ। ਪੇਸ਼-ਏ-ਖ਼ਿਦਮਤ ਹੈ...ਤਾਜ਼ਾ ਨਜ਼ਮ...

ਮਾਰੂਥਲਾਂ ਦੀ ਰੇਤ

ਨਜ਼ਮ

ਤੇਰਾ ਨਾ ਕੋਈ ਕਸੂਰ...

ਮੁਮਕਿਨ ਹੀ ਨਹੀਂ

ਮੇਰੀ ਪਹਿਚਾਣ।

ਮੈਂ ਹਾਂ...

ਮਾਰੂਥਲਾਂ ਦੀ ਰੇਤ।

ਕਿਤੇ-ਕਿਤੇ

ਟਿੱਬੇ ਚ ਉੱਗੀਆਂ

ਰੁੱਖੀਆਂ ਜਿਹੀਆਂ ਝਾੜੀਆਂ...

ਪੱਥਰਾਂ ਨਾ਼ਲ

ਮੁਹੱਬਤਾਂ ਪਾ਼ਲਦੀਆਂ।

ਵਾਕਿਫ਼ ਹਾਂ...

ਗਿਰਝਾਂ ਦੀਆਂ ਚਾਲਾਂ ਦਾ

ਸ਼ਿਕਾਰ ਹੁੰਦੀਆਂ

ਹਸਰਤਾਂ ਤੋਂ ।

ਮੁੱਲ ਜਾਣਦੀ ਹਾਂ

ਓਸ ਪਾਣੀ ਦੇ ਕਤਰੇ ਦਾ...

ਜਿਸਨੂੰ

ਸੁੱਕੇ ਨੈਣਾਂ

ਸਾਂਭ ਲੈਂਦੀ ਹਾਂ

ਸਮੁੰਦਰ ਸਮਝ ਕੇ।

ਡਰਦੀ ਆਂ...

ਓਸ ਹਵਾ ਤੋਂ...

ਜੋ...

ਦਿਨ

ਕਈ-ਕਈ ਵਾਰ...

ਬਦਲ ਦਿੰਦੀ ਹੈ..

ਮੇਰਾ ਮੁਹਾਂਦਰਾ।

ਇਸ ਪਲ ਹੋਰ ਹਾਂ...

ਅਗਲੇ ਪਲ

ਹੋਵਾਂਗੀ ਕੁੱਝ ਹੋਰ !!

ਤੇਰਾ ਨਾ ਕੋਈ ਕਸੂਰ...

ਮੁਮਕਿਨ ਹੀ ਨਹੀਂ

ਮੇਰੀ ਪਹਿਚਾਣ।

3 comments:

Unknown said...

Just beautiful.

Harminder Banwait

Unknown said...

Just beautiful.

Harminder Banwait

Writer-Director said...

Ena hi aakanga..Hasda butshikan aapni maut da intzaar kadon ku tak karda hai,..kise tute hoe pate nu aakhri saah kado ku aayeya so....