ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, November 5, 2008

ਸੁਖਦੇਵ ਸਿੰਘ ਗਰੇਵਾਲ - ਗ਼ਜ਼ਲ

ਗ਼ਜ਼ਲ

ਹਰ ਤਰਫ਼ ਹੀ ਕੰਡਿਆਂ ਸੂਲ਼ਾਂ ਦਾ ਘੇਰਾ।

ਮੰਜ਼ਿਲਾਂ ਤੇ ਪਹੁੰਚਣੇ ਦਾ ਫਿਰ ਵੀ ਜੇਰਾ।

----

ਤੁਰ ਰਹੇ ਸਾਂ ਸੋਚ ਕੇ ਕਿ ਦੇਖੀ ਜਾਊ,

ਛੁਪ ਗਿਆ ਕਿਧਰੇ ਜਦੋਂ ਹੈ ਰਾਹ ਦਸੇਰਾ।

----

ਜਿਸਨੇ ਮੰਜ਼ਿਲ ਤੋਂ ਉਰੇ ਰੁਕਣਾ ਨਹੀਂ,

ਉਸ ਲਈ ਕੀ ਚਾਨਣਾ ਤੇ ਕੀ ਹਨੇਰਾ।

-----

ਕੌਣ ਹੈ ਜੋ ਇਸ ਨਗਰ ਵਿਚ ਆ ਗਿਐ,

ਮਹਿਕ ਦੇ ਸੰਗ ਭਰ ਗਿਆ ਸਾਰਾ ਚੁਫ਼ੇਰਾ।

----

ਏਸ ਤੋਂ ਵੱਡਾ ਭਲਾ ਕੀ ਸੁਰਗ ਹੋਊ,

ਮਿਲ਼ ਗਏ ਜਦ ਚਾਹ ਤਿਰੀ ਤੇ ਸ਼ੌਕ ਮੇਰਾ।

-----

ਚੰਨ ਤੇ ਸੂਰਜ ਜਦੋਂ ਕੱਠੇ ਚੜ੍ਹਨਗੇ,

ਆਏਗਾ ਇਕ ਦਿਨ ਅਜਿਹਾ ਵੀ ਸਵੇਰਾ।

----

ਹੌਸਲੇ ਦੀ ਲੋ ਦਿਲਾਂ ਵਿਚ ਜਾਗ ਉੱਠੀ,

ਔਕੜਾਂ ਦਾ ਨ੍ਹੇਰ ਜਦ ਹੋਇਆ ਘਨੇਰਾ।

1 comment:

ਤਨਦੀਪ 'ਤਮੰਨਾ' said...

ਸਤਿਕਾਰਤ ਗਰੇਵਾਲ ਸਾਹਿਬ..ਅੱਜ ਜਦੋਂ ਡੈਡੀ ਜੀ ਨੇ ਤੁਹਾਡੀ ਕਿਤਾਬ ਮੈਨੂੰ ਦਿੱਤੀ ਤਾਂ...ਇਹ ਗ਼ਜ਼ਲ ਮੈਨੂੰ ਬਹੁਤ ਹੀ ਚੰਗੀ ਲੱਗੀ। ਤੁਹਾਡੀ ਕਿਸੇ ਵੀ ਲਿਖਤ ਨੂੰ ਪੜ੍ਹਨ ਦਾ ਮੇਰਾ ਇਹ ਪਹਿਲਾ ਮੌਕਾ ਸੀ..ਗਹਿਰਾ ਪ੍ਰਭਾਵ ਛੱਡ ਗਏ ਇਹ ਸ਼ਿਅਰ..

ਹਰ ਤਰਫ਼ ਹੀ ਕੰਡਿਆਂ ਸੂਲ਼ਾਂ ਦਾ ਘੇਰਾ।
ਮੰਜ਼ਿਲਾਂ ਤੇ ਪਹੁੰਚਣੇ ਦਾ ਫਿਰ ਵੀ ਜੇਰਾ।
------
ਚੰਨ ਤੇ ਸੂਰਜ ਜਦੋਂ ‘ਕੱਠੇ ਚੜ੍ਹਨਗੇ,
ਆਏਗਾ ਇਕ ਦਿਨ ਅਜਿਹਾ ਵੀ ਸਵੇਰਾ।
ਅਦਬ ਸਹਿਤ...
ਤਮੰਨਾ