ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, November 12, 2008

ਸ਼ਾਹ ਹੁਸੈਨ - ਸੂਫ਼ੀਆਨਾ ਕਲਾਮ

ਸੂਫ਼ੀਆਨਾ ਕਲਾਮ

ਆਖ ਨੀ ਮਾਏ ਆਖ ਨੀ,
ਮੇਰਾ ਹਾਲ ਸਾਈਂ ਅੱਗੇ ਆਖ ਨੀ।
ਪ੍ਰੇਮ ਦੇ ਧਾਗੇ ਅੰਤਰਿ* ਲਾਗੇ,
ਸੂਲ਼ਾਂ ਸੀਤਾ ਮਾਸ ਨੀ।
ਨਿਤ ਜਣੇਂਦੀਏ** ਭੋਲ਼ੀਏ ਮਾਏ,
ਜਣ ਕਰ ਲਾਇਓ ਪਾਪ ਨੀ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਜਾਣਦਾ ਮਾਉਲਾ ਆਪ ਨੀ।

* ਅੰਦਰ , ** ਜਨਮ ਦੇਣ ਵਾਲ਼ੀ

1 comment:

ਤਨਦੀਪ 'ਤਮੰਨਾ' said...

Ajj Dr Kausar Mahmood ji di bahut pyaari jehi email aayee...socheya Shah Hussain ji da kalaam ohna de naam kraan...

ਆਖ ਨੀ ਮਾਏ ਆਖ ਨੀ,
ਮੇਰਾ ਹਾਲ ਸਾਈਂ ਅੱਗੇ ਆਖ ਨੀ।
Tamanna