ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, November 23, 2008

ਸੰਤੋਖ ਧਾਲੀਵਾਲ - ਨਜ਼ਮ

ਨਦੀ
ਨਜ਼ਮ

ਉਹ ਪਹਾੜੀ ਨਦੀ ਵਾਂਗੂੰ
ਬਿਫਰੀ ਫਿਰਦੀ ਸੀ
ਜੋ ਕਦੀ
ਕਿਨਾਰਿਆਂ ਨੂੰ ਵੀ ਖੋਰ ਦੇਣ ਲਈ
ਲਲਕਾਰਦੀ ਸੀ ।
ਅੱਜ ਖ਼ਾਮੋਸ਼ ਹੈ
ਸ਼ਾਂਤ ਹੈ

ਮੁਕ ਗਿਆ ਲਗਦਾ ਹੈ
ਉਸਦੇ ਪੈਰਾਂ ‘ਚੋਂ ਖ਼ਰੂਦ ।
ਪਰ---
ਨਦੀ ਤਾਂ ਹਾਲੀ ਵੀ ਨਦੀ ਹੈ
ਵਹਿ ਰਹੀ ਹੈ ਹੁਣ ਸਹਿਜ-ਸੁਭਾ
ਸੰਭਲ ਗਈ ਹੈ
ਛੱਡ ਦਿਤਾ ਹੈ
ਕਿਨਾਰਿਆਂ ਨੂੰ ਲਲਕਾਰਨਾ
ਥੰਮ ਲਿਆ ਹੈ ਆਪਣੇ ਪੈਰਾਂ ਦਾ ਖ਼ਰੂਦ
ਪਤਨੀ ਬਣ ਗਈ ਹੈ ।
ਸਿਖ ਰਹੀ ਹੈ ਨਵਿਆਂ ਕਿਨਾਰਿਆਂ ‘ਚ ਵਗਣਾ ।
ਮਾਂ ਬਣ ਗਈ ਹੈ---

ਮਾਂ ਕਦੋਂ ਭੁਰਨ ਦਿੰਦੀ ਹੈ ਕੋਈ ਵੀ ਕਿਨਾਰਾ ।
ਕਦੋਂ ਬਣਦੀ ਹੈ
ਵਹਿਣ ਲਈ ਰੋੜਾ ।
ਮਾਂ ਤਾਂ ਆਪ ਖੁਰਦੀ ਹੈ
ਪੈਰ ਪੈਰ ਤੇ ਠੱਲਾਂ ਲਾਉਂਦੀ ਹੈ
ਖੁਰਨੋ ਬਚਾਉਂਦੀ ਹੈ ।
ਮਾਂ ਤਾਂ ਸਮੁੰਦਰ ਹੈ
ਜਿਸ ‘ਚ ਸਮਾ ਕੇ ਹਰ ਨਦੀ
ਸਕੂਨ ਪਾਉਂਦੀ ਹੈ ।

1 comment:

ਤਨਦੀਪ 'ਤਮੰਨਾ' said...

Respected Dhaliwal saheb..bahut hi khoobsurat geet ( jo mera fav. geet bann chukkeya hai) tussi enni khoobsurat nazam bheji hai...behadd shukriya...

ਮੁਕ ਗਿਆ ਲਗਦਾ ਹੈ
ਉਸਦੇ ਪੈਰਾਂ ‘ਚੋਂ ਖ਼ਰੂਦ ।
ਪਰ---
ਨਦੀ ਤਾਂ ਹਾਲੀ ਵੀ ਨਦੀ ਹੈ
ਵਹਿ ਰਹੀ ਹੈ ਹੁਣ ਸਹਿਜ-ਸੁਭਾ
ਸੰਭਲ ਗਈ ਹੈ
ਛੱਡ ਦਿਤਾ ਹੈ
ਕਿਨਾਰਿਆਂ ਨੂੰ ਲਲਕਾਰਨਾ
ਥੰਮ ਲਿਆ ਹੈ ਆਪਣੇ ਪੈਰਾਂ ਦਾ ਖ਼ਰੂਦ
ਪਤਨੀ ਬਣ ਗਈ ਹੈ ।
ਸਿਖ ਰਹੀ ਹੈ ਨਵਿਆਂ ਕਿਨਾਰਿਆਂ ‘ਚ ਵਗਣਾ ।
ਮਾਂ ਬਣ ਗਈ ਹੈ---
kammal hi karti...allarrh kuddi ton patni te maa banan de safar da kya kavik roop pseh keeta hai...Eh nazam vi main bahut vaar parhi te doonghiaan sochan ch pai gayee...enna sohna chittran kisse ne ikk aurat de jeewan da nahin keeta hona. Marvellous!! Mubarakaan enni sohni nazam likhan te.

Tamanna