ਗ਼ਜ਼ਲ
ਪੌਣਾਂ 'ਚੋਂ ਬਦਨ ਚਿਤਰੇ, ਧੁੱਪਾਂ 'ਚੋਂ ਰੰਗ ਲੈ ਕੇ ।
ਹਰ ਖ਼ਾਬ ਸਾਨੂੰ ਮਿਲਿਆ, ਚਾਨਣ ਦੇ ਅੰਗ ਲੈ ਕੇ ।
-----
ਤੇਰਾ ਖਿ਼ਆਲ ਗੁਜ਼ਰੇ, ਨੇੜੇ ਜਦੋਂ ਵੀ ਦਿਲ ਦੇ,
ਹੁੰਦੇ ਖ਼ਿਆਲ ਰੌਸ਼ਨ, ਸੂਹੀ ਉਮੰਗ ਲੈ ਕੇ ।
-----
ਹੱਥਾਂ 'ਚੋਂ ਡੋਰ ਮੁੱਕੀ, ਇੱਕ ਪੈਰ ਸੀ ਬਨੇਰੇ,
ਉੱਡੇ ਜਦ ਬੇ-ਵਸੀ 'ਤੋਂ, ਬੁੱਲੇ ਪਤੰਗ ਲੈ ਕੇ ।
-----
ਲੰਮੀ ਖ਼ਾਮੋਸ਼ ਭਟਕਣ, ਦੇ ਕੇ ਗਿਆ ਉਹ ਸਾਨੂੰ,
ਮਹਿਰਮ ਜਦੋਂ ਸੀ ਮਿਲਿਆ, ਨੈਣਾਂ 'ਚ ਸੰਗ ਲੈ ਕੇ।
------
ਵੇਖਾਂਗੇ ਪਿਆਰ ਫਿਰ ਤੋਂ, ਧਰ ਕੇ ਤਲੀ 'ਤੇ 'ਸ਼ੇਖਰ'!
ਸਾਬਤ ਬਚੀ ਜੇ ਕੋਈ, ਆਵੀਂ ਤੂੰ ਵੰਗ ਲੈ ਕੇ ।
3 comments:
Respected Shekhar ji...Bahut hi sohney khayal ne iss ghazal ch...I really enjoyed reading it.
ਤੇਰਾ ਖਿ਼ਆਲ ਗੁਜ਼ਰੇ, ਨੇੜੇ ਜਦੋਂ ਵੀ ਦਿਲ ਦੇ,
ਹੁੰਦੇ ਖ਼ਿਆਲ ਰੌਸ਼ਨ, ਸੂਹੀ ਉਮੰਗ ਲੈ ਕੇ ।
-----
ਹੱਥਾਂ 'ਚੋਂ ਡੋਰ ਮੁੱਕੀ, ਇੱਕ ਪੈਰ ਸੀ ਬਨੇਰੇ,
ਉੱਡੇ ਜਦ ਬੇ-ਵਸੀ 'ਤੋਂ, ਬੁੱਲੇ ਪਤੰਗ ਲੈ ਕੇ ।
Wonderful!! Bahut sohna likheya hai tussi. Keep it up!!
Tamanna
ਤਮੰਨਾ
ਅਜ਼ੀਮ ਸ਼ੇਖਰ ਬਹੁਤ ਵਧੀਆ ਗਜ਼ਲ ਲਿਖਦਾ ਹੈ। ਮੈਂ ਤਾਂ ਉਸਦੀਆਂ ਗ਼ਜ਼ਲਾਂ ਦਾ ਪਹਿਲੋਂ ਤੋਂ ਹੀ ਸ਼ੈਦਾਈ ਹਾਂ। ਮੇਰੀ ਵਲੋਂ ੳਸਨੂੰ ਵੀ ਏਡੀ ਵਧੀਆ ਗਜ਼ਲ ਲਈ ਮੁਬਾਰਕਾਂ ਦੇਣੀਆਂ।
ਮੋਹ ਨਾਲ
ਸੰਤੋਖ ਧਾਲੀਵਾਲ
================
Bahut bahut shukriya Dhaliwal saheb. Tuhadi mail post kar ditti hai.
Tamanna
Shakhar Jio
Khush keeta ee. Shukria Aarsi di site dasan lae.
Rab varga aasra tera
vasda rah mittra
Mota Singh Sarai
Walsall
Post a Comment