ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, November 4, 2008

ਅਜ਼ੀਮ ਸ਼ੇਖਰ - ਗ਼ਜ਼ਲ

ਗ਼ਜ਼ਲ

ਕੀਲ ਕੇ ਰਖਦੇ ਅਸੀਂ ਹਾਂ, ਮੁਸ਼ਕਿਲਾਂ ਨੂੰ ਯਾਰ ਹੁਣ ।
ਬੇ-ਵਜ੍ਹਾ ਨਹੀਂ ਸੋਚ ਕਰਦੀ, ਸਰਦਲਾਂ ਨੂੰ ਪਾਰ ਹੁਣ ।
ਯਾਦ ਹੈ ਉਸ ਨੇ ਡੁਬੋਈਆਂ, ਕਿਸ ਤਰਾਂ ਸੀ ਕਿਸ਼ਤੀਆਂ,
ਰੁਕਣ ਮਗਰੋਂ ਵਗ ਰਹੀ ਹੈ, ਨਦੀ ਜੋ ਇੱਕ-ਸਾਰ ਹੁਣ ।
ਕਰ ਲਿਆ ਤਕਸੀਮ ਜਿਸਦਾ, ਵਕਤ ਨੇ ਸਾਰਾ ਵਜੂਦ,
ਬੁੱਤ ਸ਼ਾਮੀਂ ਮੁੜੇ ਉਸਦਾ, ਸੋਚ ਭਟਕੇ ਬਾਰ੍ਹ ਹੁਣ ।
ਆਦਤਨ ਹੀ ਵੇਖਦਾ ਹੈ, ਜਾਂ ਫ਼ਰੋਲੇ ਉਹ ਅਤੀਤ,
ਪਰਤ ਕੇ ਵੇਂਹਦਾ ਹੈ ਸਾਨੂੰ, ਫੇਰ ਤੋਂ ਕਈ ਵਾਰ ਹੁਣ ।
ਡਿੱਗ ਕੇ ਪੰਛੀ ਦੇ ਮੂੰਹੋਂ, ਬੀਜ ਹੋ ਸਕਦੈ ਹਰਾ,
ਰੇਤ ਦੀ ਢੇਰੀ 'ਤੇ ਐਵੇਂ, ਠੋਕਰਾਂ ਨਾ ਮਾਰ ਹੁਣ ।
ਆਪਣੇ ਸਾਏ 'ਚੋਂ ਤਕਦੈ, ਅਕਸ ਖੁ਼ਦ ਅਪਣਾ 'ਅਜ਼ੀਮ',
ਸ਼ੀਸਿ਼ਆਂ 'ਤੇ ਵੀ ਨਹੀਂ ਹੈ, ਓਸਨੂੰ ਇਤਬਾਰ ਹੁਣ ।

2 comments:

ਤਨਦੀਪ 'ਤਮੰਨਾ' said...

'ਆਰਸੀ’ ਲਈ ਰਚਨਾਵਾਂ ਭੇਜਣ ਲਈ ਤੁਹਾਡਾ ਬੇਹੱਦ ਸ਼ੁਕਰੀਆ। ਅੱਗੇ ਤੋਂ ਵੀ ਭਰਵੇਂ ਸਹਿਯੋਗ ਦੀ ਆਸ ਨਾਲ਼...
ਤਨਦੀਪ ‘ਤਮੰਨਾ’

ਤਨਦੀਪ 'ਤਮੰਨਾ' said...

ਸ਼ੇਖਰ ਜੀ...ਬਹੁਤ ਸੋਹਣਾ ਲਿਖਦੇ ਹੋ...ਸੋਚ-ਉਡਾਰੀ ਦਾਰਸ਼ਨਿਕ ਹੁੰਦੀ ਹੈ...ਸ਼ਬਦ..ਸ਼ਿਅਰਾਂ ਨਾਲ਼ ਨਿਆਂ ਕਰਦੇ ਨੇ!!

ਡਿੱਗ ਕੇ ਪੰਛੀ ਦੇ ਮੂੰਹੋਂ, ਬੀਜ ਹੋ ਸਕਦੈ ਹਰਾ,
ਰੇਤ ਦੀ ਢੇਰੀ 'ਤੇ ਐਵੇਂ, ਠੋਕਰਾਂ ਨਾ ਮਾਰ ਹੁਣ ।
ਇਹ ਸ਼ਿਅਰ ਬਹੁਤ ਹੀ ਖ਼ੂਬਸੂਰਤ ਹੈ। ਮੈਂ ਸੋਚਣ ਤੇ ਮਜਬੂਰ ਹੋ ਗਈ ਗ਼ਜ਼ਲ ਦਾ ਆਹ ਸ਼ਿਅਰ ਪੜ੍ਹ ਕੇ!! ਮੁਬਾਰਕਾਂ!!

ਤਮੰਨਾ