ਅਸੀਂ ਲੋਕ
ਨਜ਼ਮ
ਅਸੀਂ ਲੋਕ.....
ਰਾਤ ਦੇ ਸਮੁੰਦਰ ਕੰਢੇ ਖੜ੍ਹੇ
ਲੈਨੇ ਆਂ ਸੁਪਨੇ ਸਵੇਰ ਦੇ
ਤਾਰਿਆਂ ਨਾਲ
ਗੱਲਾਂ ਕਰਦੇ-ਕਰਦੇ
ਪਤਾ ਨਹੀਂ
ਕਦੋਂ ਸੌਂ ਜਾਨੇ ਆਂ ਘੂਕ....
ਅਸੀਂ ਲੋਕ।
ਅਸੀਂ ਲੋਕ........
ਵਗਦੇ ਪਾਣੀਆਂ ’ਤੇ ਤੁਰਦੇ-ਤੁਰਦੇ
ਪਤਾ ਨਹੀਂ ਕੀ ਸੋਚ ਕੇ
ਕਦੋਂ ਬਹਿ ਜਾਨੇ ਆਂ
ਰੁੜਦੀਆਂ ਬੇੜੀਆਂ ’ਚ....
ਅਸੀਂ ਲੋਕ।
ਅਸੀਂ ਲੋਕ.......
ਸੂਰਜਾਂ ਨੂੰ ਵੰਗਾਰਦੇ-ਵੰਗਾਰਦੇ
ਪਰਛਾਵੇਂ ਹੋ ਜਾਂਨੇ ਆਂ
ਤੇ ਟੁਰਨ ਲੱਗ ਪੈਨੇ ਆਂ
ਪਿੱਛੇ-ਪਿੱਛੇ ਆਪਣੇ ਹੀ....
ਅਸੀਂ ਲੋਕ।
ਅਸੀਂ ਲੋਕ.....
ਜਿਨ੍ਹਾਂ ਸੂਰਜ ਨੂੰ ਮਿਲ਼ ਕੇ
ਮੁਕਾ ਛੱਡੀ ਸੀ ਹਨ੍ਹੇਰਿਆਂ ਦੀ ਗੱਲ
ਪਤਾ ਨਹੀਂ ਕਿਹੜੇ ਵੇਲੇ
ਸਰਕ ਆਏ ਆਂ
ਹਨ੍ਹੇਰੇ ਦੀ ਬੁੱਕਲ ਅੰਦਰ....
ਅਸੀਂ ਲੋਕ।
2 comments:
Respected Navrahi ji...bahut sohni nazam bheji hai tussi...sabh naal share karn da behadd shukriya..
ਅਸੀਂ ਲੋਕ.......
ਸੂਰਜਾਂ ਨੂੰ ਵੰਗਾਰਦੇ-ਵੰਗਾਰਦੇ
ਪਰਛਾਵੇਂ ਹੋ ਜਾਂਨੇ ਆਂ
ਤੇ ਟੁਰਨ ਲੱਗ ਪੈਨੇ ਆਂ
ਪਿੱਛੇ-ਪਿੱਛੇ ਆਪਣੇ ਹੀ....
Kamaal di soch hai!! Enni sohni nazam likhan te mubarakaan!!
Tamanna
ਨਜ਼ਮ ਪਸੰਦ ਕਰਨ ਲਈ ਬਹੁਤ ਬਹੁਤ ਧੰਨਵਾਦ।
ਨਵਿਅਵੇਸ਼ ਨਵਰਾਹੀ
Post a Comment