ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, November 9, 2008

ਸੁਖਮਿੰਦਰ ਰਾਮਪੁਰੀ - ਗ਼ਜ਼ਲ

ਗ਼ਜ਼ਲ

ਆਥਣ ਦੀ ਦਹਿਲੀਜ਼ 'ਤੇ ਦੀਵਾ ਧਰਿਆ ਕਰ।
ਐਵੇਂ ਨਾ ਅਨਹੋਣੀ ਕਹਿ ਕਹਿ ਡਰਿਆ ਕਰ।
ਅਨਹੋਣੀ 'ਚੋਂ ਹੋਣੀ ਕੱਢ, ਅਸੰਭਵ 'ਚੋਂ,
ਸੰਭਵ ਨੂੰ ਕੱਢਣ ਦਾ ਜੇਰਾ ਕਰਿਆ ਕਰ।
ਡਰ ਜਾਵਣ ਦਾ ਦੂਜਾ ਨਾਂ ਏ ਮਰ ਜਾਣਾ,
ਮਰ ਜਾਵਣ ਤੋਂ ਪਹਿਲਾਂ ਹੀ ਨਾ ਮਰਿਆ ਕਰ।
ਅਪਣੇ ਹਿੱਸੇ ਦਾ ਨਿੱਤ ਮੋਹਰਾ ਪੀਆ ਕਰ।
ਅਪਣੇ ਹਿੱਸੇ ਦੀ ਵੈਤਰਣੀ ਤਰਿਆ ਕਰ।
ਦਿਲ ਦਰਿਆ ਪੱਲੇ ਹੁੰਦਿਆਂ ਐਵੇਂ ਨਾ,
ਕੰਧੀ ਵਾਂਗੂੰ ਪਲ-ਪਲ ਛਿਣ-ਛਿਣ ਖਰਿਆ ਕਰ।
ਰੰਗ ਵਿਹੂਣੇ ਜੀਵਨ ਤੈਥੋਂ ਚਾਹੁੰਦੇ ਨੇ,
ਸੁਪਨੇ ਦੇ ਰੰਗ ਉਨਾਂ ਦੇ ਵਿੱਚ ਭਰਿਆ ਕਰ।
ਵਰਤਮਾਨ 'ਚੋਂ ਸਦਾ ਭਵਿੱਖ ਦੇ ਸੁਪਨੇ ਖਿੜਨੇ,
ਭੂਤਕਾਲ ਤੋਂ ਅੱਜ ਨੂੰ ਵੱਖ ਨਾ ਕਰਿਆ ਕਰ।

1 comment:

ਤਨਦੀਪ 'ਤਮੰਨਾ' said...

Respected Uncleji...iss ghazal chon mainu aah sheyer sabh ton ziada changa laggeya...

ਆਥਣ ਦੀ ਦਹਿਲੀਜ਼ 'ਤੇ ਦੀਵਾ ਧਰਿਆ ਕਰ।
ਐਵੇਂ ਨਾ ਅਨਹੋਣੀ ਕਹਿ ਕਹਿ ਡਰਿਆ ਕਰ।

It is so true. Fearing death...we never atually live our life properly and to the fullest.

Tamanna