ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, November 7, 2008

ਦਰਸ਼ਨ ਦਰਵੇਸ਼ - ਨਜ਼ਮ

ਅੱਤਵਾਦੀ ਦੀ ਮਾਂ ਦਾ ਦਰਦ
ਨਜ਼ਮ


ਪੁੱਤਰੋ!
ਉੱਚੀਆਂ ਉਡਾਰੀਆਂ ਦੀ ਉਡੀਕ ‘ਚ ਰਹਿੰਦੇ ਹੋ
ਹਿੱਕ ਨਾਲ ਲੱਗਣਾ
ਵਿਸਾਰ ਦਿੱਤੈ ਚੇਤਿਆਂ ‘ਚੋਂ
ਆੳ ਤਹਾਨੂੰ ਲੈ ਲਵਾਂ
ਅਸੀਸਾਂ ਦੀ ਬੁੱਕਲ ‘ਚ
ਮਾਵਾਂ ਦੇ ਮਰਸੀਏ
ਸੋਹਣੇ ਗਾਉਣ ਲੱਗ ਪਏ ਹੋ
ਪੁੱਤਰੋ!
ਭਲੇ ਵੇਲ਼ਿਆਂ ਦੀ
ਲੱਜ ਪਾਲਣੀ ਸਿੱਖ ਲਈ ਹੈ ਤੁਸੀਂ
ਵਣਜ ਕਰਕੇ ਮਾਵਾਂ ਦੀ ਬੰਦਗੀ ਦਾ
ਧਾਗੇ ਤੋੜਕੇ
ਇਕਾਦਸ਼ੀ ਦੇ ਵਰਤ ਦੇ
ਪਤਾ ਨਹੀਂ
ਕਿਹੜਿਆਂ ਭੋਰਿਆਂ ‘ਚ ਬੈਠਕੇ
ਹੱਸਦੇ ਹੋਵੋਗੇ
ਜਦੋਂ ਮਾਵਾਂ ਦੀਆਂ ਛਾਤੀਆਂ
ਨੀਲੀਆਂ ਕਰ ਜਾਂਦੇ ਹੋ
ਭਰਜਾਈ ਦੀ ਗੋਦੀ ‘ਚ ਖੇਡਦੇ
ਅਲੂੰਏਂ ਭਤੀਜੇ ਦੇ ਮੂੰਹੋਂ ਦੁੱਧ ਖੋਹ ਕੇ
ਗਲੇ ‘ਚ ਹਉਕੇ ਦਾ
ਤਵੀਤ ਬੰਨ੍ਹ ਦਿੰਦੇ ਹੋ
ਇਹ ਕੀ ਹੋ ਗਿਐ ਤਹਾਨੂੰ
ਆਪਣੇ ਹੀ ਬਾਗ ਤੋਂ ਵੱਖ ਹੋ ਕੇ
ਗਿਰਝਾਂ,ਇਲ੍ਹਾਂ ਦੇ ਮਹਿਮਾਨ ਬਣ ਗਏ ਹੋ
ਤੇ ਬਿਰਖਾਂ ਨੂੰ ਜੜ੍ਹਾਂ ਤੋਂ
ਇਉਂ ਪੁੱਟਦੇ ਹੋ
ਜਿਉਂ ਉਹਨਾਂ ਦੇ
ਮੋਢਿਆਂ ਤੇ ਚੜ੍ਹਕੇ ਜੁਆਨ ਹੋਣ ਦਾ
ਤਹਾਨੂੰ ਆਇਆ ਸੀ ਕਦੇ ਸੁਪਨਾ
ਪੁੱਤਰੋਂ!
ਗਲੀਆਂ ਦੇ ਕੱਖ ਦੱਸਦੇ ਨੇ
ਤੁਸੀਂ ਪੂਰੇ ਸੂਰੇ ਟੁੱਟ ਗਏ ਹੋ
–ਧੁਰ ਅੰਦਰ ਤੀਕ
ਚੁਰਸਤਿਆਂ ‘ਤੋਂ
ਘਰਾਂ ਵੱਲ ਆਉਂਦੇ ਹਾਰ ਗਏ ਹੋ
ਅਸੀਂ ਹੁਣ ਕਿਸ ਦਾ ਮੋਢਾ ਪਲ਼ੋਸੀਏ
ਤੇ ਕਿਸ ਦੇ ਸਹਾਰੇ ਖੜਕੇ
ਮੇਲੇ ਨੂੰ ਜਾਣ ਲਈ
ਬਘਸੂਏ ਲੱਗੇ ਗੀਝੇ ‘ਚੋਂ
ਪੈਸੇ ਕੱਢਕੇ
ਤੁਹਾਡੀ ਤਲੀ ਤੇ ਧਰੀਏ
-ਕਿਨ੍ਹਾਂ ਹੱਥਾਂ ਨਾਲ
ਮਾਵਾਂ ਦੇ ਮਰਸੀਏ
ਵਿਸ਼ੇਸ਼ ਖਬਰਾਂ ‘ਚ ਲਿਖਕੇ
ਤੁਸੀਂ ਆਪ ਹੀ –
ਸੋਹਣੀ ਕਮਾਈ ਕਰਨ ਲੱਗ ਪਏ ਹੋ!!

2 comments:

ਤਨਦੀਪ 'ਤਮੰਨਾ' said...

Darvesh ji..This poem actually touched the most sensitive parts of my heart. I was moved!! Enna emotional subject tussi touch keeta...I am rendered speechless!!
Eh nazam vi meriyaan favourite nazaman ch shamil ho gayee. Marvellous!!
ਮਾਵਾਂ ਦੇ ਮਰਸੀਏ
ਸੋਹਣੇ ਗਾਉਣ ਲੱਗ ਪਏ ਹੋ
ਪੁੱਤਰੋ!
--------
ਆਪਣੇ ਹੀ ਬਾਗ ਤੋਂ ਵੱਖ ਹੋ ਕੇ
ਗਿਰਝਾਂ,ਇਲ੍ਹਾਂ ਦੇ ਮਹਿਮਾਨ ਬਣ ਗਏ ਹੋ
---------
ਤੇ ਕਿਸ ਦੇ ਸਹਾਰੇ ਖੜਕੇ
ਮੇਲੇ ਨੂੰ ਜਾਣ ਲਈ
ਬਘਸੂਏ ਲੱਗੇ ਗੀਝੇ ‘ਚੋਂ
ਪੈਸੇ ਕੱਢਕੇ
ਤੁਹਾਡੀ ਤਲੀ ਤੇ ਧਰੀਏ
-ਕਿਨ੍ਹਾਂ ਹੱਥਾਂ ਨਾਲ
ਮਾਵਾਂ ਦੇ ਮਰਸੀਏ
ਵਿਸ਼ੇਸ਼ ਖਬਰਾਂ ‘ਚ ਲਿਖਕੇ
ਤੁਸੀਂ ਆਪ ਹੀ –
ਸੋਹਣੀ ਕਮਾਈ ਕਰਨ ਲੱਗ ਪਏ ਹੋ!!
I actually cried reading this poem. Darvesh ji..I know you are really busy...par...hor nazaman bhejo pls. This is a request from the core of my heart.
Adab sehat
Tamanna

ਤਨਦੀਪ 'ਤਮੰਨਾ' said...

Tandeep

I am in Mumbai. Thanx a lot. Read Blog. Thanks for your comments about my poems. I 'll be back on 14th Nov and 'll send you more poems+songs. No promise... it's commitment.

Darshan 'Darvesh'
India