ਦੋਸਤੋ! ਅੱਜ ਤਾਂ ਕਮਾਲ ਹੋਈ ਜਾਂਦੀ ਹੈ...ਸਤਿਕਾਰਤ ਨਵਰਾਹੀ ਜੀ ਨੇ ਆਪਣੀਆਂ ਬੇਹੱਦ ਖ਼ੂਬਸੂਰਤ ਨਜ਼ਮਾਂ ਨਾਲ਼ ‘ਆਰਸੀ’ ਦਾ ਮੁੱਖ ਚਾਨਣ-ਚਾਨਣ ਕਰ ਦਿੱਤਾ ਹੈ। ਬਹੁਤ ਦਿਨਾਂ ਦਾ ਵਾਅਦਾ ਸੀ..ਨਜ਼ਮਾਂ ਦਾ...ਅੱਜ ਮਿਲ਼ ਹੀ ਗਈਆਂ। ਨਵਰਾਹੀ ਜੀ ਜਲੰਧਰ ਤੋਂ 'ਦੈਨਿਕ ਭਾਸਕਰ' ਦੇ ਮੈਗਜ਼ੀਨ ਸੈਕਸ਼ਨ ਦੇ ਐਡੀਟਰ ਹਨ ਤੇ ਬਹੁਤ ਹੀ ਵਧੀਆ ਕਲਮ ਨਵੀਸ। ਹਿੰਦੀ / ਪੰਜਾਬੀ ‘ਚ ਲਿਖਦੇ ਨੇ ਤੇ ਤਿੰਨ ਪਾਕਿਸਤਾਨੀ ਪੰਜਾਬੀ ਨਾਵਲਾਂ ਦਾ ਹਿੰਦੀ ‘ਚ ਅਨੁਵਾਦ ਕਰ ਚੁੱਕੇ ਨੇ। ਸਾਹਿਤਕ ਤੌਰ ਤੇ ਬਹੁਤ ਸਰਗਰਮ ਨੇ। ਉਹਨਾਂ ਦੇ ਹਿੰਦੀ ‘ਚ ਸ਼ੁਰੂ ਕੀਤੇ ਬਲੌਗ ਤੇ ਜ਼ਰੂਰ ਫ਼ੇਰੀ ਪਾਓ.. कुंज गली ਕਮਾਲ ਦਾ ਬਲੌਗ ਹੈ। ਨਵਰਾਹੀ ਜੀ ਨੂੰ ‘ਆਰਸੀ’ ਤੇ ਖ਼ੁਸ਼ਆਮਦੀਦ! ਰੱਬ ਕਰੇ ਤੁਹਾਡੀ ਕਲਮ ਨਾਲ਼ ਗੁਫ਼ਤਗੂ ਹੋਰ ਲੰਮੇਰੀ ਤੇ ਖ਼ੂਬਸੂਰਤ ਹੋਵੇ...ਆਮੀਨ!!
ਘਰ
ਨਜ਼ਮ
ਘਰ ਮੇਰਾ ਹੁਣ
ਨਹੀਂ ਰਿਹਾ ਘਰ
ਚੁੱਪ ਨਿਗਲ਼ ਗਈ-
ਘਰ ਨੂੰ
ਬੇਅੰਤ ਸ਼ੋਰ ਵਿੱਚ
ਘਰ ਦੀ ਇਹ ਚੁੱਪ
ਚੀਕੇ-
ਤੜਫ਼ੇ-
ਤਰਕਾਲਾਂ ਦਾ ਚੰਨ ਨਿਕਲਦਾ
ਦੂਰ ਕਿਤੇ ਹੁਣ
ਨਾਲ਼ਦਿਆਂ ਦੀ ਸਾਂਝੀ ਕੰਧ ਹੁਣ
ਨਹੀਂ ਝਾਕਦੀ
ਖੇਡ ਖੇਡਦੇ
ਬੱਚਿਆਂ ਦੀ ਟੋਲੀ,
ਸ਼ੋਰ ਮਚਾਉਂਦੀ-
ਹੁਣ ਨਹੀਂ ਆਉਂਦੀ
ਮੇਰੇ ਘਰ ਵਿਚ
ਨਾ ਹੁਣ ਚਿੜੀਆਂ ਨੇ ਹੀ
‘ਘਰ’ ਵਿੱਚ ‘ਘਰ’ ਬਣਾਇਆ
ਘਰ ਮੇਰਾ ਹੁਣ ਨਹੀਂ ਰਿਹਾ ਘਰ
ਚੁੱਪ ਨਿਗਲ ਗਈ-
ਘਰ ਨੂੰ।
----------
ਮੈਂ, ਪਤਨੀ ਤੇ ਲੈਪਟਾਪ
ਨਜ਼ਮ
ਅੱਜਕੱਲ੍ਹ
ਮੇਰੇ ਤੇ ਪਤਨੀ ਵਿਚਾਲੇ
ਇਕ ਤੀਜਾ ਵੀ ਆ ਗਿਐ
ਮੈਂ ਉਹਦੇ ਨਾਲ-
ਬੋਲਦਾ ਹਾਂ
ਖੇਡਦਾ ਹਾਂ
ਤੇ ਵੰਡਦਾ ਹਾਂ
ਸੁੱਖ-ਦੁੱਖ ਦੀਆਂ ਕਈ ਗੱਲਾਂ...
ਸਭ ਕੁੱਝ ਜਾਣਦਾ ਹੈ ਉਹ
ਮੇਰੇ ਬਾਰੇ ’ਚ
ਜੇ ਕਿਸੇ ਦੇ ਹੱਥ ਆ ਜਾਵੇ ਕਿਤੇ
ਤਾਂ ਖੋਲ੍ਹ ਸਕਦਾ ਏ
ਸਾਰੇ ਰਾਜ਼ ਮੇਰੇ
ਅਧੂਰਾ ਹਾਂ
ਉਹਦੇ ਬਿਨਾਂ ਮੈਂ...
ਪਤਨੀ ਪਰੇਸ਼ਾਨ ਹੈ!
2 comments:
Respected Navrahi ji...kamaal diyaan ne dono nazaman...akhir ajj nazaman bhej hi dittiaan tussi..badey dina ton intezaar si saanu..
ਘਰ ਮੇਰਾ ਹੁਣ
ਨਹੀਂ ਰਿਹਾ ਘਰ
ਚੁੱਪ ਨਿਗਲ਼ ਗਈ-
ਘਰ ਨੂੰ
ਬੇਅੰਤ ਸ਼ੋਰ ਵਿੱਚ
ਘਰ ਦੀ ਇਹ ਚੁੱਪ
ਚੀਕੇ-
ਤੜਫ਼ੇ-
------
ਮੇਰੇ ਘਰ ਵਿਚ
ਨਾ ਹੁਣ ਚਿੜੀਆਂ ਨੇ ਹੀ
‘ਘਰ’ ਵਿੱਚ ‘ਘਰ’ ਬਣਾਇਆ
ਘਰ ਮੇਰਾ ਹੁਣ ਨਹੀਂ ਰਿਹਾ ਘਰ
ਚੁੱਪ ਨਿਗਲ ਗਈ-
ਘਰ ਨੂੰ।
Bahut khoob!!
-----------------
ਅੱਜਕੱਲ੍ਹ
ਮੇਰੇ ਤੇ ਪਤਨੀ ਵਿਚਾਲੇ
ਇਕ ਤੀਜਾ ਵੀ ਆ ਗਿਐ
hahaha...bahut khoob!! Bahutey dost ajj kall iss triangle de shikaar ne..Navrahi ji...:)
ਅਧੂਰਾ ਹਾਂ
ਉਹਦੇ ਬਿਨਾਂ ਮੈਂ...
ਪਤਨੀ ਪਰੇਸ਼ਾਨ ਹੈ!
Chhotti jehi nazam ne smile lai aandi chehrey te..Bahut wadhiya!! Keep it up!!
Tuhadey sahitak sheyog da behadd shukriya!!
Tamanna
Navresh ji,
Laptop ta waqai.. saukan ban gya.. sade ghar vi roz hi ladai hundi hai..
my wife doesn't even now call it "LapTop".. usne isnu Dabba kehna shuru kar ditta..
I usually work from home and my 8 hours in front of my laptop leaves no room for any other online activity after 5 pm sharp! She hides it somewhere...
Great catch of modern realities of life!
Post a Comment