ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, November 18, 2008

ਤਨਦੀਪ 'ਤਮੰਨਾ' - ਨਜ਼ਮ

ਵਜੂਦ
ਨਜ਼ਮ

ਮੈਂ ਇੱਕ ਸੂਲ਼ ਹਾਂ!
ਮੇਰੀ ਮਾਂ ਵੀ ਤਾਂ ਇੱਕ ਸੂਲ਼ ਸੀ!
ਮੈਂ ਓਸੇ ਤੋਂ ਤਾਂ ਜਨਮ ਲਿਐ
ਆਖ਼ਿਰ ਸੂਲ਼ ਤੋਂ
ਸੂਲ਼ ਹੀ ਸੀ ਪੈਦਾ ਹੋਣੀ!
ਤੇ ਮੈਂ ਅੱਗੇ ਵੀ ਜਨਮ ਦੇਣੈ-
ਇੱਕ ਸੂਲ਼ ਨੂੰ ਹੀ!
ਕਹਿੰਦੇ ਨੇ:
ਜੰਮਦੀਆਂ ਸੂਲ਼ਾਂ ਦੇ ਹੁੰਦੇ ਨੇ ਮੂੰਹ ਤਿੱਖੇ।
ਪਰ ਜਨਾਬ!
ਸਾਡੇ ਤਾਂ ਜਨਮ ਤੋਂ ਹੀ
ਪੈਰਾਂ ‘ਚ ਪਾ ਦਿੱਤੀਆਂ ਜਾਂਦੀਆਂ ਨੇ
ਜ਼ੰਜੀਰਾਂ।
ਜ਼ੰਜੀਰਾਂ ਏਸ ਕਰਕੇ-
ਕਿ ਉਮਰ ਭਰ ਕਰੀਏ
ਫੁੱਲਾਂ ਦੀ ਰਾਖੀ!
ਨਹੀਂ ਜਾਣਦੇ ਭੋਲ਼ੇ ਪੰਛੀ
ਕਿ ਕਿਓਂ ਕਰਦੀਆਂ ਨੇ
ਸੂਲ਼ਾਂ ਫੁੱਲ਼ਾਂ ਦੀ ਰਾਖੀ
ਜਾਂ ਫ਼ਿਰ ਮੈਂ-
ਦੀਵੇ ਦੀ ਲਟ-ਲਟ ਬਲ਼ਦੀ ਹੋਈ
ਲੋਅ ਹਾਂ।
ਤੇ ਮੇਰੀ ਮਾਂ –
ਦੀਵੇ ਦੀ ਬੁਝਦੀ ਹੋਈ,
ਮੱਧਮ ਜਿਹੀ ਲੋਅ!
ਤੇ ਮੈਥੋਂ ਅੱਗੇ ਵੀ ਬਲ਼ੇਗੀ-
ਇੱਕ ਹੋਰ ਦੀਵੇ ਦੀ ਲੋਅ।
ਪਰ ਓਦੋਂ ਤੱਕ ਪਹੁੰਚ ਜਾਵਾਂਗੀ
ਮੈਂ ਆਪਣੀ ਮਾਂ ਦੇ ਮੁਕਾਮ ‘ਤੇ!
ਤੇ ਆਪਣੇ ਤੋਂ ਅੱਗੇ ਬਲ਼ਦੀ ਲੋਅ ਲਈ-
ਖ਼ੌਫ਼ ਮੇਰੇ ਅੰਦਰ ਰਹੇਗਾ ਬਣਿਆ।
ਤੇ ਮੈਂ ਮੱਧਮ ਜਿਹੀ ਹੁੰਦੀ
ਆਪਣੀ ਧੀ ਦੁਆਲ਼ੇ
ਭਾਉਂਦੇ ਪਤੰਗਿਆਂ ਨੂੰ ਦੇਖਾਂਗੀ।
ਆਪਣੀ ਧੀ ਨੂੰ ਲਟ-ਲਟ
ਬਲ਼ਣ ਦਾ ਅਸ਼ੀਰਵਾਦ ਦੇ-
ਮੈਂ ਹੋ ਜਾਵਾਂਗੀ ਮੱਧਮ
ਮੈਂ ਜੋ ਕਿ-
ਜਾਂ ਤਾਂ ਇੱਕ ਸੂਲ਼ ਹਾਂ
ਜਾਂ ਫ਼ਿਰ ਦੀਵੇ ਦੀ ਲਟ-ਲਟ
ਬਲ਼ਦੀ ਹੋਈ ਲੋਅ!

7 comments:

ਤਨਦੀਪ 'ਤਮੰਨਾ' said...

ਤਮੰਨਾ ਜੀ
ਸਤਿ ਸ੍ਰੀ ਅਕਾਲ। ਤੁਹਾਡੀ ਕਵਿਤਾ ਪੜ੍ਹੀ, ਬਹੁਤ ਵਧੀਆ ਲੱਗੀ। ਪਹਿਲਾਂ ਵੀ ਮੈਂ ਇਹ ਕਵਿਤਾ ਕਿਸੇ ਪੇਪਰ 'ਚ ਪੜ੍ਹ ਚੁੱਕਾ ਹਾਂ। ਟਿੱਪਣੀ ਮੈਨੂੰ ਲਿਖਣੀ ਔਖੀ ਲੱਗਦੀ ਹੈ, ਸੋਚਿਆ ਈਮੇਲ ਕਰਕੇ ਵਧਾਈ ਦੇ ਦੇਵਾਂ। ਮੇਰੀ ਵਾਈਫ ਨੂੰ ਵੀ ਇਹ ਕਵਿਤਾ ਬੜੀ ਚੰਗੀ ਲੱਗੀ। ਸਾਡੇ ਵੱਲੋਂ ਅਸ਼ੀਰਵਾਦ। ਆਰਸੀ ਪੜ੍ਹਨਾ ਮੇਰੀ ਆਦਤ ਬਣਦੀ ਜਾ ਰਹੀ ਹੈ।

ਤੁਹਾਡਾ ਇੱਕ ਪਾਠਕ

ਇੰਦਰਜੀਤ ਸਿੰਘ
ਕੈਨੇਡਾ
=========
Respected S. Inderjit Singh ji..tuhada mai karke hausla afzayee karn layee behadd dhanwaad. Jiss tarah tussi mail kardey hon...Tippni wala column khol ke apne vichar direct post kar sakdey hon. Mail karn vaang hi saukha hai..kujh aukha nahin. Aggey ton vi tuhadey vicharan da intezaar rahega. Baki rachnawa baare vi vichar zaroor likheya karo.
Ikk vaar pher shukriya..
Satikaar sehat
Tamanna

ਤਨਦੀਪ 'ਤਮੰਨਾ' said...

ਤਨਦੀਪ ਜੀ ਤੁਹਾਡੀ ਨਜ਼ਮ ਬਹੁਤ ਹੀ ਵਧੀਆ ਲੱਗੀ। ਬੜਾ ਸੋਹਣੇ ਵਿਚਾਰਾਂ ਨੂੰ ਕਲਮ-ਬੱਧ ਕਰਨ ਲਈ ਵਧਾਈ।
ਸਤਵਿੰਦਰ ਸਿੰਘ
ਲੰਡਨ, ਯੂਕੇ
=========
Respected Satwinder Singh ji..blog te visit karn layee shukriya...tussi direct comments vi post kar sakdey hon kisse vi rachna te..Shukriya
Tamanna

Writer-Director said...

Divotional thinking.A big meessage to blind hearts.

ਤਨਦੀਪ 'ਤਮੰਨਾ' said...

Writer-Director has left a new comment on your post "ਤਨਦੀਪ 'ਤਮੰਨਾ' - ਨਜ਼ਮ":
Devotional thinking.A big message to blind hearts.

Darshan Darvesh

M S Sarai said...

Tamanna Jio
A wonderful message in a remakable terminology.
Saade sabhachaar di gal;
Maavan te dheean ral baithian ni mayen
Tuhanu Mubarakbad
Mota Singh Sarai
Walsall

ਤਨਦੀਪ 'ਤਮੰਨਾ' said...

ਸਤਿਕਾਰਤ ਸਰਾਏ ਸਾਹਿਬ...ਤੁਹਾਡਾ ਸ਼ੁਕਰੀਆ ਅਦਾ ਕਰਨ ਲਈ ਮੇਰੇ ਕੋਲ਼ ਸ਼ਬਦ ਹੈ ਹੀ ਨਹੀਂ..ਅੱਖਾਂ ਭਿੱਜ ਗਈਆਂ ਏਨਾ ਮੋਹ ਤੇ ਅਪਣੱਤ ਮਿਲ਼ਣ ਤੇ। ਸ਼ਿਵਚਰਨ ਜੱਗੀ ਕੁੱਸਾ ਸਾਹਿਬ ਤੋਂ ਬਹੁਤ ਤਾਰੀਫ਼ ਸੁਣੀ ਸੀ ਤੁਹਾਡੀ..ਰੁਝੇਵਿਆਂ 'ਚੋਂ ਵਕਤ ਕੱਢ ਕੇ ਤੁਸੀ ਸਾਰੀ ਸਾਈਟ ਪੜ੍ਹੀ ਤੇ ਫੋਨ ਕਰਕੇ ਜਿੰਨੀ ਹੌਸਲਾ ਅਫ਼ਜ਼ਾਈ ਕੀਤੀ..ਤਹਿ ਦਿਲੋਂ ਮਸ਼ਕੂਰ ਹਾਂ! ਬੱਸ ਏਵੇਂ ਹੀ...ਫੇਰੀ ਪਾਉਂਦੇ ਰਹਿਓ...ਸੁਝਾਵਾਂ ਨਾਲ਼ ਨਿਵਾਜ਼ਦੇ ਰਹਿਓ...'ਆਰਸੀ' ਦੇ ਸਾਹਿਤਕ ਰਾਹਾਂ 'ਚ ਕੇਸਰ ਉੱਗਦੇ ਰਹਿਣਗੇ...ਆਮੀਨ!!
ਅਦਬ ਸਹਿਤ
ਤਮੰਨਾ

Unknown said...

Tamanna Ji

This is very beautiful nazam, life is harsh, and usually koi nazam mere dil te enna nahi tungdi, but I must say this the very beautiful.Being a daughter, and a mother, I can relate to this.

Keep Writing, we just met today I will leave you to guess where???
Ninderjit