ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, November 6, 2008

ਤਸਨੀਮ ਕੌਸਰ - ਦੋ ਨਜ਼ਮਾਂ

ਡਾ: ਕੌਸਰ ਮਹਿਮੂਦ ਜੀ ਨੇ ਇਹ ਨਜ਼ਮਾਂ 'ਆਰਸੀ' ਦੇ ਪਾਠਕ / ਲੇਖਕ ਦੋਸਤਾਂ ਲਈ ਪਾਕਿਸਤਾਨ ਤੋਂ ਭੇਜੀਆਂ। ਡਾ: ਸਾਹਿਬ ਦਾ ਬੇਹੱਦ ਸ਼ੁਕਰੀਆ।

ਅੱਥਰੀ ਦੇ ਅੱਥਰੂ

ਨਜ਼ਮ

ਅੱਥਰੀ ਦੇ ਅੱਥਰੂ ਵੀ ਅੱਥਰੇ।

ਕਦੀ ਇਹ ਅੱਖੀਆਂ ਦੇ ਵਿੱਚ ਰਹਿੰਦੇ

ਕਦੀ ਇਹ ਆਪੇ ਈ ਡੁੱਲ੍ਹ-ਡੁੱਲ੍ਹ ਪੈਂਦੇ।

ਕਦੀ ਇਨ੍ਹਾਂ ਨੂੰ ਚੁੱਪ ਲੱਗ ਜਾਂਦੀ

ਕਦੀ ਇਹ ਦਿਲ ਦੀਆਂ ਗੱਲਾਂ ਕਹਿੰਦੇ।

ਕਦੀ ਇਹ ਵਗਦੇ ਵਾਂਗ ਪ੍ਰੀਤਾਂ

ਕਦੀ ਇਹ ਗੱਲ੍ਹਾਂ ਨਾਲ਼ ਪਏ ਖਹਿੰਦੇ।

ਹਾਏ! ਅੱਥਰੀ ਦੇ ਅੱਥਰੂ ਵੀ ਅੱਥਰੇ।

----------------------

ਕਮਲ਼ੀ

ਨਜ਼ਮ

ਮੈਂ ਕਮਲ਼ੀ ਮੈਂ ਝੱਲੀ।

ਦਿਲ ਦੇ ਬੂਹੇ ਢੋਅ ਬੈਠੀ ਆਂ

ਰਹਿ ਗਈ ਕੱਲਮ ਕੱਲੀ।

ਨੀ ਮੈਂ ਕਮਲ਼ੀ ਮੈਂ ਝੱਲੀ।

1 comment:

ਤਨਦੀਪ 'ਤਮੰਨਾ' said...

Tasneem ji ...Aarsi te tuhanu khushaamdeed!! Bahut sohniaan nazaman ne dono hi..Atthri De atthroo parh ke mann bhar aayea...

ਕਦੀ ਇਨ੍ਹਾਂ ਨੂੰ ਚੁੱਪ ਲੱਗ ਜਾਂਦੀ
ਕਦੀ ਇਹ ਦਿਲ ਦੀਆਂ ਗੱਲਾਂ ਕਹਿੰਦੇ।

Laggda mere dil da haal likh ditta tussi!!

Bass aise tarah Aarsi nu sehyog dindey rehna. Shukriya.

Tamanna