ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, November 2, 2008

ਦਵਿੰਦਰ ਸਿੰਘ ਪੂਨੀਆ - ਗ਼ਜ਼ਲ

ਦੋ ਗ਼ਜ਼ਲਾਂ

ਚੈਨ ਦਿਲ ਨੂੰ ਜੇ ਹੁਣ ਨਹੀ ਮਿਲਦਾ।

ਧੜਕਣਾ ਸਾਰਥਕ ਹੈ ਫਿਰ ਦਿਲ ਦਾ।

ਬੋਲ ਤਿੱਖੇ ਕਿ ਹੈ ਨਜ਼ਰ ਤਿੱਖੀ,

ਕੌਣ ਜਾਣੇ ਇਰਾਦਾ ਕ਼ਾਤਿਲ ਦਾ।

ਕੋਲ਼ ਸੱਦ ਡੋਬ ਦੇਣਾ ਕਿਸ਼ਤੀ ਨੂੰ,

ਮੁੱਢ ਤੋ ਇਹ ਸੁਭਾਅ ਹੈ ਸਾਹਿਲ ਦਾ।

ਪੈਰ ਹੁਣ ਹੋਰ ਤੇਜ਼ ਤੁਰਦੇ ਨੇ,

ਦਿਸ ਰਿਹਾ ਹੈ ਨਿਸ਼ਾਨ ਮੰਜ਼ਿਲ ਦਾ।

ਆਡੀਓ ਵੀਡਿਓ ਹੀ ਵੱਜਦੇ ਨੇ,

ਕੌਣ ਸੁਣਦਾ ਹੈ ਗੀਤ ਕੋਇਲ ਦਾ।

--------------------------

ਕੀ ਗ਼ਲਤ ਹੈ ਕੀ ਸਹੀ ਹੈ ਕੁਝ ਨਹੀਂ।

ਕੀ ਕਹੀ ਕੀ ਅਣਕਹੀ ਹੈ ਕੁਝ ਨਹੀਂ।

ਜਾਪਦਾ ਹੈ ਓਹੀ ਸਭ ਕੁਝ ਹੈ ਮਿਰਾ,

ਜ਼ਿੰਦਗੀ ਜੋ ਕਹਿ ਰਹੀ ਹੈ ਕੁਝ ਨਹੀਂ।

ਆਦਮੀ ਤਾ ਕੰਡਿਆਂ ਤੇ ਤੁਰ ਰਿਹਾ,

ਨਾ ਸਡ਼ਕ ਨਾ ਹੀ ਪਹੀ ਹੈ ਕੁਝ ਨਹੀਂ।

ਆਸ ਬਾਰੇ ਸੋਚਣਾ ਹੁਣ ਬੰਦ ਕਰ,

ਇਕ ਬਣੀ ਤੇ ਇਕ ਢਹੀ ਹੈ ਕੁਝ ਨਹੀਂ।

ਮੁਸ਼ਕਿਲਾਂ ਦੁਨੀਆ ਦੀਆਂ ਹੀ ਵੱਡੀਆਂ,

ਜੋ ਮੁਸੀਬਤ ਮੈਂ ਸਹੀ ਹੈ ਕੁਝ ਨਹੀਂ।

ਕੰਨ ਗੱਲਾਂ ਸਾਰੀਆਂ ਹੀ ਭੁੱਲ ਗਏ,

ਮੂੰਹ ਨੇ ਕੋਈ ਗੱਲ ਕਹੀ ਹੈ ਕੁਝ ਨਹੀਂ।

2 comments:

ਤਨਦੀਪ 'ਤਮੰਨਾ' said...

'ਆਰਸੀ’ ਲਈ ਰਚਨਾਵਾਂ ਭੇਜਣ ਲਈ ਤੁਹਾਡਾ ਬੇਹੱਦ ਸ਼ੁਕਰੀਆ। ਅੱਗੇ ਤੋਂ ਵੀ ਭਰਵੇਂ ਸਹਿਯੋਗ ਦੀ ਆਸ ਨਾਲ਼...
ਤਨਦੀਪ ‘ਤਮੰਨਾ’

ਤਨਦੀਪ 'ਤਮੰਨਾ' said...

Davinder Punia ji..Aarsi te tuhanu khushaamdeed!!
Bahut hi khoobsurat khayal ne dona ghazalan ch. Mubarakbaad kabool karo. Mainu eh sheyer bahut pasand aaye..
ਚੈਨ ਦਿਲ ਨੁੰ ਜੇ ਹੁਣ ਨਹੀ ਮਿਲਦਾ।
ਧੜਕਣਾ ਸਾਰਥਕ ਹੈ ਫਿਰ ਦਿਲ ਦਾ।
ਆਡੀਓ ਵੀਡਿਓ ਹੀ ਵੱਜਦੇ ਨੇ
ਕੌਣ ਸੁਣਦਾ ਹੈ ਗੀਤ ਕੋਇਲ ਦਾ।
--------------
Aise tarah Aarsi nu apniaan likhtan naal nivajdey reho.

Shukriya
Tamanna