ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, November 2, 2008

ਗੁਰਦਰਸ਼ਨ 'ਬਾਦਲ' - ਗ਼ਜ਼ਲ

ਗ਼ਜ਼ਲ

ਇਕ ਮਸੀਹਾ ਵੇਖਦਾ ਹੈ, ਇਸ਼ਕੀਆ ਨਜ਼ਰਾਂ ਦੇ ਨਾਲ਼।
ਰੋਗ ਹਰ ਇਕ ਤੋੜਦਾ ਹੈ ਸ਼ਰਤੀਆ, ਨਜ਼ਰਾਂ ਦੇ ਨਾਲ਼।
ਫਿਰ ਕਲਮ ਮੁਨਸਿਫ਼ ਦੀ ਕੀਕਣ ਨਾ ਭਲਾ ਕਰਦੀ ਬਰੀ,
ਉਹ ਗਿਐ ਦੇ ਕੇ ਬਿਆਨ-ਏ-ਹਲਫ਼ੀਆ, ਨਜ਼ਰਾਂ ਦੇ ਨਾਲ਼।
ਰੰਗ ਤਾਂ ਕਾਲ਼ਾ ਤੇ ਚਿੱਟਾ,ਦੋ ਹੀ ਉਸਦੇ ਕੋਲ਼ ਸੀ,
ਕਿਸ ਤਰ੍ਹਾਂ ਫਿਰ ਸਿਰਜਿਆ ਉਸ ਲਹਿਰੀਆ? ਨਜ਼ਰਾਂ ਦੇ ਨਾਲ਼।
ਬੇ-ਝਿਜਕ ਹੋ ਕੇ ਕਲੀ ਵਲ ਭੌਰ ਸੀ ਇਕ ਜਾ ਰਿਹਾ,
ਪਲ-ਝਪਕ ਵਿਚ ਤੰਗ ਕੀਤਾ ਕਾਫ਼ੀਆ, ਨਜ਼ਰਾਂ ਦੇ ਨਾਲ਼।
ਦੇਰ ਤਕ ਐਂ ਟਿਕਟਿਕੀ ਤੇਰੇ ਤੋਂ ਵੀ ਲਗਣੀ ਨਹੀਂ,
ਰੂਪ ਨੂੰ ਤੂੰ ਵੇਖ ਨਾ ਐਂ ਮੁਗਲੀਆ-ਨਜ਼ਰਾਂ ਦੇ ਨਾਲ਼।
ਬਾਗ ਦੇ ਵਿਚ ਰੌਲ਼ਾ ਵੀ ਅਜ-ਕਲ ਕਈ ਕਿਸਮਾਂ ਦਾ ਹੈ,
ਫੁੱਲ ਹਰ ਇਕ ਦੇਖਦਾ ਹੈ ਨਸਲੀਆ-ਨਜ਼ਰਾਂ ਦੇ ਨਾਲ਼।
ਏਸ ਆਦਮ ਦੀ ਕੀ ਜੁੱਅਰਤ? ਪੌਣ ਵੀ ਵਗਦੀ ਰੁਕੇ,
“ਬਾਦਲਾ”! ਉਹ ਜਦ ਵੀ ਆਖੇ “ਤਖ਼ਲੀਆ”, ਨਜ਼ਰਾਂ ਦੇ ਨਾਲ਼।

2 comments:

ਤਨਦੀਪ 'ਤਮੰਨਾ' said...

Dad....ikk ikk sheyer te mere vallon daad kabool karo.

ਏਸ ਆਦਮ ਦੀ ਕੀ ਜੁੱਅਰਤ? ਪੌਣ ਵੀ ਵਗਦੀ ਰੁਕੇ,
“ਬਾਦਲਾ”! ਉਹ ਜਦ ਵੀ ਆਖੇ “ਤਖ਼ਲੀਆ”, ਨਜ਼ਰਾਂ ਦੇ ਨਾਲ਼।
Aah sheyer parh ke mainu puraniaan Mughal-e-Aazm vargiaan filman yaad aa gayeean...jinna eh dialogue aam hunda si..“ਤਖ਼ਲੀਆ”,te nazraan naal gall samjha ditti jandi si.

Excellent!!

Tamanna

ਤਨਦੀਪ 'ਤਮੰਨਾ' said...

Tandeep...

Badal Sahib dee "Nazaraan de naal" ghazal bahut pasand keeti mein. we have to follow certain guidelines, as we want it a literary magazine not a newspaper.

Jeet Aulakh
Windsor, Canada