ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, November 8, 2008

ਜਸਵਿੰਦਰ ਮਾਨ - ਨਜ਼ਮ

ਸਤਿਕਾਰਤ ਹਰਮਿੰਦਰ ਬਣਵੈਤ ਜੀ ਨੇ ਜਸਵਿੰਦਰ ਮਾਨ ਜੀ ਦੀ ਇਹ ਨਜ਼ਮ ਯੂ.ਕੇ. ਤੋਂ ਆਰਸੀ ਦੇ ਪਾਠਕ / ਲੇਖਕ ਦੋਸਤਾਂ ਲਈ ਭੇਜੀ। ਬਣਵੈਤ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ।

ਸੁਪਨਾ
ਨਜ਼ਮ

ਸੁਪਨਾ ਬਣ ਬਣ
ਟੁੱਟ ਜਾਂਦਾ ਹੈ
ਅੱਖ ਵਿਚ ਛਿਲਤਰ ਰਹਿ ਜਾਂਦੀ ਹੈ
ਸੁਪਨੇ ਦੇ ਸਾਹਵੇਂ
ਨਿੱਤ ਕੋਈ
ਵੱਡੀ ਦੁਨੀਆ ਸਿਰਜੀ ਜਾਂਦੀ
ਸੁਪਨੇ ਦੇ ਸਾਹਵੇਂ ਨਿੱਤ ਕੋਈ
ਰੇਤੇ ਦਾ ਘਰ ਬਣ ਜਾਂਦਾ ਹੈ
ਕਾਲੀ ਰਾਤ ਹਨੇਰੇ ਅੰਦਰ
ਸੂਰਜ ਕੋਈ
ਉੱਗ ਪੈਂਦਾ ਹੈ
ਅੱਧ-ਸੁੱਤੇ
ਇਸ ਮਨ ਦੀ ਖੇਡ ਨੂੰ
ਹਰ ਦਿਨ ਰਾਤੇ ਖੇਡ ਰਿਹਾ ਹਾਂ
ਆਪਣੇ ਪਿੰਡੇ ਭੋਗ ਰਿਹਾ ਹਾਂ
ਹਰ ਦਿਨ ਰਾਤੇ
ਵਿਹੜੇ ਦੇ ਵਿਚ
ਉੱਗੇ ਵੱਡੇ ਰੁੱਖੜੇ ਉੱਪਰੋਂ
ਕਾਲੀ ਰਾਤ ਦੇ
ਆਖਰ ਪਹਿਰੇ
ਭਰਦਾ ਹੈ ਪਰਵਾਜ਼ ਪਰਿੰਦਾ
ਸਾਰੇ ਖੰਭ ਕਿਰ ਕੇ ਰਹਿ ਜਾਂਦੇ
ਰੋਜ਼ ਪਰਿੰਦਾ ਮਰ ਜਾਂਦਾ ਹੈ
ਮੁੜ ਮੇਰੀ ਇਸ ਨੀਂਦਰ ਅੰਦਰ
ਫਿਰ ਇਕ ਸੁਪਨਾ ਟੁੱਟ ਜਾਂਦਾ ਹੈ
ਅੱਖ ਵਿਚ ਛਿਲਤਰ ਰਹਿ ਜਾਂਦੀ ਹੈ।
------
‘ਰੁੱਖ ਤੇ ਰਸਤੇ’ ਕਾਵਿ ਸੰਗ੍ਰਹਿ ਵਿੱਚੋਂ

1 comment:

ਤਨਦੀਪ 'ਤਮੰਨਾ' said...

Jaswinder ji Tuhada 'Aarsi'te hardik swagat hai. Tuhadi likhi eh nazam mainu bahut hi changi laggi...
Kujh eho jehey ehsaasan naal ikk nazam main college time likhi si...jiss da baad ch ikk magazine ch chhappan te..ikk shayer ne morhva uttar vi onna hi sohna likheya si..tuhadi nazam dekh ke ajj yaad aa geya..:)Labh ke sabh naal share karoon kadey 'Aarsi' te.

Supneya di duniya vi ajeeb hundi hai.
ਸੁਪਨਾ ਬਣ ਬਣ
ਟੁੱਟ ਜਾਂਦਾ ਹੈ
ਅੱਖ ਵਿਚ ਛਿਲਤਰ ਰਹਿ ਜਾਂਦੀ ਹੈ
---------
ਭਰਦਾ ਹੈ ਪਰਵਾਜ਼ ਪਰਿੰਦਾ
ਸਾਰੇ ਖੰਭ ਕਿਰ ਕੇ ਰਹਿ ਜਾਂਦੇ
ਰੋਜ਼ ਪਰਿੰਦਾ ਮਰ ਜਾਂਦਾ ਹੈ
Aah satraan mainu bahut hi chagiaan laggiaan...Kinna sach te dard hai ehna ch...Jinna supney parwan ni charhdey..sach likheya tussi ke oh akkhan ch rarhkdey rehandey ne...

Aisiaan khoobsurat nazaman saadey naal hor sanjhiaan karo pls.

Tamanna