ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, November 16, 2008

ਨਿਰੂਪਮਾ ਦੱਤ - ਨਜ਼ਮ

ਦੋਸਤੋ! ਅੱਜ ਸੋਚਿਆ ਕਿਉਂ ਨਾ ਨਿਰੂਪਮਾ ਦੱਤ ਜੀ ਦੀ ਇੱਕ ਖ਼ੂਬਸੂਰਤ ਨਜ਼ਮ ਸਭ ਨਾਲ਼ ਸਾਂਝੀ ਕੀਤੀ ਜਾਵੇ। ਉਹ ਆਪ ਤਾਂ ਨਵੀਆਂ ਰਚਨਾਵਾਂ ਭੇਜਣ ਦਾ ਵਾਅਦਾ ਕਰਕੇ ਖ਼ੌਰੇ ਭੁੱਲ ਗਏ ਨੇ ਜਾਂ ਜ਼ਿਆਦਾ ਮਸਰੂਫ਼ ਨੇ।ਨਿਰੂਪਮਾ ਜੀ...ਤੁਹਾਡੀ ਨਜ਼ਮ ਨਾਲ਼ ਤੁਹਾਡਾ ਸਵਾਗਤ ਹੈ...'ਆਰਸੀ' ਤੇ।

ਹੱਸਦੀ ਉਦਾਸੀ

ਨਜ਼ਮ

ਅੱਜ ਦੀ ਉਦਾਸੀ ਨੂੰ

ਮੈਂ ਘਰ

ਹਰਗਿਜ਼ ਨਹੀਂ ਬੈਠਾਉਂਣਾ

ਇਹਨੂੰ ਆਪਣੇ ਝੋਲ਼ੇ ਵਿੱਚ ਪਾ

ਸ਼ਹਿਰ ਦੀਆਂ ਸੜਕਾਂ ਤੇ

ਨਿੱਕਲ਼ ਕੇ

ਇਹਦਾ ਜੀਅ ਪਰਚਾਉਂਣਾ ਹੈ

ਅੱਜ ਕੌਫ਼ੀ ਹਾਊਸ ਦੇ ਵੇਟਰਾਂ ਤੋਂ

ਮੁਸਕਰਾਹਟਾਂ ਦਾ

ਉਧਾਰ ਲਿਆਉਂਣਾ ਹੈ

ਲਾਇਬ੍ਰੇਰੀ ਦੇ ਚਪੜਾਸੀ ਨਾਲ਼

ਕੋਈ ਪੁਰਾਣਾ ਮਜ਼ਾਕ ਦੁਹਰਾਉਂਣਾ ਹੈ

ਗ਼ੁਲਮੋਹਰ ਦੇ ਦਰੱਖਤ ਤੋਂ

ਇੱਕ ਫੁੱਲ ਚੁਰਾ ਕੇ

ਆਪਣੇ ਵਾਲ਼ਾ ਵਿੱਚ ਲਾਉਂਣਾ ਹੈ

ਉਦਾਸੀ ਦੂਰ ਕਰਨ ਦੇ

ਜਦ ਇਹ ਸਾਰੇ

ਨੁਸਖ਼ੇ ਅਜ਼ਮਾ ਕੇ

ਥੱਕ ਜਾਵਾਂਗੀ ਤੇ

ਕੁੜੀਆਂ ਦੇ ਹੌਸਟਲ ਦੇ ਸਾਹਮਣੇ

ਢਲਾਣ ਤੇ ਬੈਠ ਕੇ

ਇੱਕ ਸਿਗਰੇਟ ਸੁਲ਼ਗਾਵਾਂਗੀ

ਸਿਗਰੇਟ ਦੀ ਰਾਖ਼

ਅੱਜ ਦੀ ਨਜ਼ਮ ਵਿੱਚ

ਜ਼ਰੂਰ ਰਲ਼ ਜਾਏਗੀ

ਤੇ ਪੜ੍ਹਨ ਵਾਲ਼ਿਆਂ ਨੂੰ

ਬੜੀ ਚਿੜ੍ਹ ਆਏਗੀ

ਉਹ ਕਹਿਣਗੇ...

ਇਹ ਤਾਂ ਅੰਮ੍ਰਿਤਾ ਦੇ ਦੌਰ ਦੀਆਂ

ਕਵਿੱਤਰੀਆਂ ਦੀ ਸੀਮਾ ਹੈ!

ਬੱਸ! ਇੱਕ ਸਿਗਰੇਟ ਹੀ

ਉਹਨਾਂ ਦਾ ਜੀਵਨ-ਬੀਮਾ ਹੈ!

ਆਪਣੀਆਂ ਸੀਮਾਵਾਂ ਬਾਰੇ ਸੋਚ

ਮੈਂ ਹੋਰ ਉਦਾਸ ਹੋ ਜਾਵਾਂਗੀ

ਦੋਸ਼ ਤਾਂ

ਖ਼ੈਰ!

ਟੁੱਟੇ ਜਿਹੇ ਢਾਈ ਇਸ਼ਕਾਂ ਦੇ

ਨਾਮ ਲਾਵਾਂਗੀ

ਤੇ ਸਮੁੱਚੇ ਅਹਿਸਾਸ ਲੱਭਦੀ ਹੋਈ

ਸ਼ਹਿਰ ਦੇ ਸ਼ਾਇਰ ਕੋਲ਼ ਜਾਵਾਂਗੀ

ਉਹਦੀ ਇੱਕ ਜੇਬ ਵਿੱਚ

ਸ਼ਰਾਬ ਦਾ ਇੱਕ ਅਧੀਆ ਹੋਵੇਗਾ

ਤੇ ਦੂਜੀ ਵਿੱਚ

ਜਾਦੂਈ ਨਜ਼ਮ ਦਾ ਕਮਾਲ

ਹੌਲ਼ੀ ਜਿਹੀ

ਮੈਂ ਵੀ ਹੋ ਜਾਵਾਂਗੀ ਨਾਲ਼

ਉਹ ਮੈਨੂੰ ਜ਼ਿੰਦਗੀ ਦਾ

ਇੱਕ-ਅੱਧ ਮੰਤਰ ਪੜ੍ਹਾਏਗਾ

ਆਪਣੀ ਨਜ਼ਮ ਸੁਣਾ ਕੇ

ਸ਼ਰਾਬ ਛੱਡ ਦੇਣ ਦੀ ਕਮਸ ਖਾਏਗਾ

ਮੈਂ ਵੀ ਨੇਕ ਇਰਾਦਿਆਂ ਦੀ

ਲਿਸਟ ਬਣਾਵਾਂਗੀ

ਬੱਸ ਇੱਕ ਇਸ਼ਕ ਦੀ ਹੋਰ

ਮੋਹਲਤ ਮੰਗ ਕੇ

ਅੱਖਰ-ਅੱਖਰ ਹੋ ਜਾਵਾਂਗੀ

ਸਾਡੀਆਂ ਕਸਮਾਂ ਸੁਣ ਕੇ

ਭਟਕਦਾ ਦਿਨ

ਕੁਝ ਦੇਰ ਲਈ ਰੁਕ ਜਾਵੇਗਾ

ਉਹਨੂੰ ਖ਼ੂਬ ਹਾਸਾ ਆਏਗਾ

ਉਦਾਸ ਦਿਨ ਨੂੰ

ਹਸਾਉਂਣ ਦੇ ਜਾਦੂ ਵਿੱਚ

ਮੈਂ ਵੀ ਸ਼ਾਮਲ ਹੋ ਜਾਵਾਂਗੀ

ਤੇ ਹੱਸਦੀ ਉਦਾਸੀ ਦੀਆਂ

ਸਤਰਾ ਲੁਟਾ ਕੇ

ਘਰ ਪਰਤ ਆਵਾਂਗੀ!

2 comments:

ਤਨਦੀਪ 'ਤਮੰਨਾ' said...

Respected Nirupama ji...bahut hi sohni nazam hai...parhedyaan laggda si ke rooh chon koi ajnabi utth ke jhola chukk tuhadey naal naal turr peya hovey...

ਪੜ੍ਹਨ ਵਾਲ਼ਿਆਂ ਨੂੰ

ਬੜੀ ਚਿੜ੍ਹ ਆਏਗੀ

ਉਹ ਕਹਿਣਗੇ...

ਇਹ ਤਾਂ ਅੰਮ੍ਰਿਤਾ ਦੇ ਦੌਰ ਦੀਆਂ

ਕਵਿੱਤਰੀਆਂ ਦੀ ਸੀਮਾ ਹੈ!

ਬੱਸ! ਇੱਕ ਸਿਗਰੇਟ ਹੀ

ਉਹਨਾਂ ਦਾ ਜੀਵਨ-ਬੀਮਾ ਹੈ!

ਆਪਣੀਆਂ ਸੀਮਾਵਾਂ ਬਾਰੇ ਸੋਚ

ਮੈਂ ਹੋਰ ਉਦਾਸ ਹੋ ਜਾਵਾਂਗੀ
Bahut khoob!! Eh sachai hai..main mann sakdi haan ke aam insaan, lekhak de gunn bhull ke ohdi zaati zindagi te ziada vaar karn lagg paindey ne...Ikk vaar main kisse established writer nu Amrita Pritam ji di personal life baare galat parchaar kardey dekheya si..Khair!! Sabh di soch ikko jehi ni hundi..
ਆਪਣੀ ਨਜ਼ਮ ਸੁਣਾ ਕੇ

ਸ਼ਰਾਬ ਛੱਡ ਦੇਣ ਦੀ ਕਮਸ ਖਾਏਗਾ

ਮੈਂ ਵੀ ਨੇਕ ਇਰਾਦਿਆਂ ਦੀ

ਲਿਸਟ ਬਣਾਵਾਂਗੀ
-----
Bahut hi wadhiya laggeya mainu eh khayal..enni sohni nazam likhan te mubarakbaad!! jaldi hi mail vi kraangi...:)

Tamanna

Gurmeet Brar said...

ਆਪਣੀਆਂ ਸੀਮਾਵਾਂ ਬਾਰੇ ਸੋਚ

ਮੈਂ ਹੋਰ ਉਦਾਸ ਹੋ ਜਾਵਾਂਗੀ

.....poem opened with Shiv's dejection and tried to end with Pash'optimism but it is swayed by Nirupama's own never ending positivism.