ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, November 21, 2008

ਸੰਤੋਖ ਧਾਲੀਵਾਲ - ਗੀਤ

ਗੜਵਾ ਕੁ ਦਰਿਆ
ਗੀਤ


ਗੜਵਾ ਕੁ ਦਰਿਆ,ਵੱਡਿਆ ਸਮੁੰਦਰਾ ਵੇ
ਅਸੀਂ ਤੇਰਾ ਲੈਣਾ ਏ ਚੁਰਾ ।
ਵੇਖੀਂ ਐਵੇਂ ਹੋ ਨਾ ਜਾਵੀਂ ਖ਼ਫ਼ਾ ਸਾਡੇ ਲਾਲਚਾਂ ਤੇ
ਤੇਰੇ ਵਿਚ ਲੱਖਾਂ ਦਰਿਆ ।
----
ਪੋਟਾ ਕੁ ਮਹਿਕ ਅਸਾਂ ਲੈ ਕੇ ਤੇਰੇ ਬਾਗ਼ਾਂ ਵਿਚੋਂ
ਚੁੰਨੀ ਲੜ ਲੈਣੀ ਏ ਬਨ੍ਹਾ।
ਕਰਨੀ ਟਕੋਰ ਅਸੀਂ ਯਾਦਾਂ ਦਿਆਂ ਫੱਟਾਂ ਉੱਤੇ
ਫੰਬਾ ਲੈਣਾ ਜਿਸਦਾ ਬਣਾ ।
ਗੜਵਾ ਕੁ ਦਰਿਆ…
----
ਚੁਟਕੀ ਕੁ ਤੋਰ ਅਸਾਂ ਚੁੱਕ ਤੇਰੇ ਪੈਡਿਆਂ ‘ਚੋਂ
ਮੱਥੇ ਲੈਣੀ ਆਪਣੇ ਛੁਹਾ।
ਰੱਬ ਕਰੇ ਤੇਰੇ ਪੈਰੀਂ ਮੰਜ਼ਲਾਂ ਦੀ ਟੀਸੀ ਚੁੱਭੇ
ਅੰਬਰਾਂ ਤੇ ਕਰੇਂ ਤੂੰ ਪੜਾ ।
ਗੜਵਾ ਕੁ ਦਰਿਆ…
----
ਥੱਬਾ ਕੁ ਪੌਣਾਂ ਤੇਰੇ ਠੰਡੇ ਮੁਲਖਾਂ ‘ਚੋਂ
ਆਣ ਸਾਨੂੰ ਜਾਂਦੀਆਂ ਹਸਾ।
ਮਿੱਠੇ ਮਿੱਠੇ ਬੋਲ, ਉਹ ਬਹਿ ਕੇ ਸਾਡੇ ਕੋਲ
ਬੁਲ੍ਹੀਂ ਸਾਡੇ ਜਾਂਦੀਆਂ ਛੁਹਾ ।
ਗੜਵਾ ਕੁ ਦਰਿਆ…
----
ਮਹਿੰਦੀ ਰੰਗੇ ਹੱਥਾਂ ਉੱਤੇ ਥਾਲ਼ੀ ਧਰ ਸੱਧਰਾਂ ਦੀ
ਅੱਜ ਸਾਨੂੰ ਨਚਣੇ ਦਾ ਚਾਅ।
ਅਸਾਂ ਹੈ ਚੜ੍ਹਾਉਣੀ ਜਿੰਦ ਅੱਜ ਤੇਰੇ ਮੰਦਰਾਂ ‘ਤੇ
ਤੈਥੋਂ ਕਿਹੜਾ ਵੱਡੜਾ ਖ਼ੁਦਾ?
ਗੜਵਾ ਕੁ ਦਰਿਆ…
----
ਕੌਲੀ ਕੁ ਆਟਾ ਯਾਰਾ! ਮੰਗ ਮੈਂ ਗੁਆਂਢੀਆਂ ਤੋਂ
ਚੁੱਲ੍ਹੇ ਅੱਜ ਅੱਗ ਲਈ ਮਘਾ।
ਭੁੱਖਾ ਭਾਣਾ ਆਣ ਜੇ ਤੂੰ ਸਾਡੀਆਂ ਦਲ੍ਹੀਜ਼ਾਂ ਟੱਪੇਂ
ਚੜ੍ਹ ਜੂ ਪਰੋਸਿਆਂ ਨੂੰ ਚਾਅ ।
ਗੜਵਾ ਕੁ ਦਰਿਆ…
----
ਗੜਵਾ ਕੁ ਦਰਿਆ, ਵੱਡਿਆ ਸਮੁੰਦਰਾ ਵੇ
ਅਸੀਂ ਤੇਰਾ ਲੈਣਾ ਏ ਚੁਰਾ ।
ਵੇਖੀਂ ਐਵੇਂ ਹੋ ਨਾ ਜਾਵੀਂ ਖ਼ਫ਼ਾ ਸਾਡੇ ਲਾਲਚਾਂ ਤੇ
ਤੇਰੇ ਵਿਚ ਲੱਖਾਂ ਦਰਿਆ ।

6 comments:

ਗੁਰਦਰਸ਼ਨ 'ਬਾਦਲ' said...

ਧਾਲੀਵਾਲ ਸਾਹਿਬ! ਸਵਾਗਤ ਹੈ ਜਨਾਬ! ਗੀਤ ਪੜ੍ਹ ਕੇ ਤਾਂ ਰੂਹ ਖਿੜ ਗਈ...

ਕੌਲੀ ਕੁ ਆਟਾ ਯਾਰਾ! ਮੰਗ ਮੈਂ ਗੁਆਂਢੀਆਂ ਤੋਂ
ਚੁੱਲ੍ਹੇ ਅੱਜ ਅੱਗ ਲਈ ਮਘਾ।
ਭੁੱਖਾ ਭਾਣਾ ਆਣ ਜੇ ਤੂੰ ਸਾਡੀਆਂ ਦਲ੍ਹੀਜ਼ਾਂ ਟੱਪੇਂ
ਚੜ੍ਹ ਜੂ ਪਰੋਸਿਆਂ ਨੂੰ ਚਾਅ ।
ਗੜਵਾ ਕੁ ਦਰਿਆ…

ਪਰੋਸਿਆਂ ਨੂੰ ਚਾਅ!! ਕਿਆ ਬਾਤ ਹੈ! ਮੁਬਾਰਕਬਾਦ ਕਬੂਲ ਕਰੋ! ਏਦਾਂ ਹੀ ਸ਼ਿਰਕਤ ਕਰਦੇ ਰਹਿਣਾ।

ਗੁਰਦਰਸ਼ਨ 'ਬਾਦਲ'
ਕੈਨੇਡਾ

ਤਨਦੀਪ 'ਤਮੰਨਾ' said...

ਤਮੰਨਾ ਜੀ,
ਹੁਣੇ-ਹੁਣੇ ਆਰਸੀ ਖੋਲ੍ਹੀ, ਬਈ ਕਮਾਲ ਕਰ ਤੀ ਸੰਤੋਖ ਧਾਲੀਵਾਲ ਜੀ ਨੇ ਗੀਤ ਭੇਜ ਕੇ ਤਾਂ। ਜਿਹੜੇ ਘਟੀਆ ਗੀਤ ਲਿਖਣ ਵਾਲ਼ੇ ਆ, ਉਹਨਾਂ ਨੂੰ ਏਹੋ ਜਿਹਾ ਸਾਹਿਤ ਪੜ੍ਹ ਕੇ ਸੇਧ ਲੈਣੀ ਚਾਹੀਦੀ ਹੈ। ਇਹਨੂੰ ਕਹਿੰਦੇ ਆ ਗੀਤ। ਮੈਂ ਤੁਰੰਤ ਮੇਲ ਕਰਨ ਨੂੰ ਮਜਬੂਰ ਹੋ ਗਿਆ। ਵਧਾਈਆਂ!

ਤੁਹਾਡਾ ਇੱਕ ਪਾਠਕ
ਇੰਦਰਜੀਤ ਸਿੰਘ
ਕੈਨੇਡਾ
========
Shukriya Sir, tussi Dhaliwal saheb da geet parh ke email keeti hai.

Tamanna

Azeem Shekhar said...

Dhaliwal sahib ton ih geet sahetik samagaman vich sunia hea, par aj par ke hor v changa lagia...Dhaliwal sahib mubarkan hon.. Azeem Shekhar

ਤਨਦੀਪ 'ਤਮੰਨਾ' said...

Respected Dhaliwal ji..eh geet mere favourites di list ch shamil ho geya...bahut ziada sohna hai...enni sahitak bhasha...enney sohne saadey shabdan ch piroye jazbat......kya baat hai...Pata ni kinni ku vaar parheya ajj main eh geet,....hun tan zubani yaad vi ho challeya hai..:)
Sochan ch haan ke kehra stanza quote kraan te kehra na...coz har stanza bahut khobsurat hai..
ਚੁਟਕੀ ਕੁ ਤੋਰ ਅਸਾਂ ਚੁੱਕ ਤੇਰੇ ਪੈਡਿਆਂ ‘ਚੋਂ
ਮੱਥੇ ਲੈਣੀ ਆਪਣੇ ਛੁਹਾ।
ਰੱਬ ਕਰੇ ਤੇਰੇ ਪੈਰੀਂ ਮੰਜ਼ਲਾਂ ਦੀ ਟੀਸੀ ਚੁੱਭੇ
ਅੰਬਰਾਂ ਤੇ ਕਰੇਂ ਤੂੰ ਪੜਾ ।
-----------
ਕੌਲੀ ਕੁ ਆਟਾ ਯਾਰਾ! ਮੰਗ ਮੈਂ ਗੁਆਂਢੀਆਂ ਤੋਂ
ਚੁੱਲ੍ਹੇ ਅੱਜ ਅੱਗ ਲਈ ਮਘਾ।
ਭੁੱਖਾ ਭਾਣਾ ਆਣ ਜੇ ਤੂੰ ਸਾਡੀਆਂ ਦਲ੍ਹੀਜ਼ਾਂ ਟੱਪੇਂ
ਚੜ੍ਹ ਜੂ ਪਰੋਸਿਆਂ ਨੂੰ ਚਾਅ ।
--------
Aah wale stanza te tan saari shayeri qurbaan karn nu jee karda hai...Marvellous!! I m so thankful to Mr Gill for having sent you the Aarsi' link...coz nahin tan assin asbh ne enney khoobsurat geet nu maanan ton vanjhey hi reh jana si...bahut bahut shukriya...share karn layee, Sir. Once again...let me repeat that Dad Badal ji...told me many times today that he loved your geet..:)

Adab sehat
Tamanna

ਤਨਦੀਪ 'ਤਮੰਨਾ' said...

Tamanna ji
Dhaliwal ji's sahitak song is a gem. I read it many times.One of your blog visitors' told me about Aarsi. You are doing an amazing job. Congratulations.

Pardeep Gill
Canada
============
ਇੱਕ ਵਾਰ ਫ਼ੇਰ ਸ਼ੁਕਰੀਆ ਪਰਦੀਪ ਜੀ। ਫੇਰੀ ਪਾਉਂਦਾ ਰਹਿਣਾ।
ਤਮੰਨਾ

M S Sarai said...

Dhaliwal Sahib
Panjbian vaste garhwa ate dariya. Wah g wah. Kee kee yaad aya gaya. Yakken karna likh nahi sakda.
Tere ghar parmeshar aya
sutia too yaag bandia
Tuhadi yaad 'ch
Mota Singh Sarai
Walsall