ਦੋਸਤੋ ! ਕੱਲ੍ਹ ਮਨਦੀਪ ਖੁਰਮੀ ਜੀ ਨੇ ਇੱਕ ਬਹੁਤ ਹੀ ਵਧੀਆ ਵਿਅੰਗ ਸਭ ਨਾਲ਼ ਸਾਂਝਾ ਕੀਤਾ ਸੀ । ਮੈਂ ਸੋਚਿਆ ਕਿਉਂ ਨਾ ਕਾਫ਼ੀ ਸਾਲਾਂ ਤੋਂ ਲਿਖੀ ਪਈ ਇੱਕ ਛੋਟੀ ਜਿਹੀ ਨਜ਼ਮ ਨਾਲ਼ ਉਹਨਾਂ ਦਾ ਸ਼ੁਕਰੀਆ ਅਦਾ ਕਰਾਂ..:)
ਪਾਖੰਡੀ ਸਾਧੂ
ਲਘੂ ਨਜ਼ਮ
ਪਾਖੰਡੀ ਸਾਧੂ
‘ਪ੍ਰਵਚਨ’ ਕਰ ਰਿਹੈ
ਸਭ ਨੂੰ ਦੁੱਖ-ਕਲ਼ੇਸ਼ ਦੇ
'ਕਾਰਣ' ਦੱਸਦੈ
ਫੇਰ...
'ਵਿਭੂਤੀ' ਵੰਡਦੈ
ਜਿਵੇਂ ਡਾਕਟਰ ਦੀ
'ਪਰਿਸਕਰਿਪਸ਼ਨ' ਹੋਵੇ!!
1 comment:
ਸਤਿ ਸ੍ਰੀ ਅਕਾਲ ਤਮੰਨਾ ਜੀ
ਤੁਹਾਡੀ ਕਵਿਤਾ ਪੜ੍ਹੀ,ਬਹੁਤ ਚੰਗੀ ਲੱਗੀ ਤੇ ਮੈਂ ਮੇਲ ਕਰਨ ਲਈ ਮਜਬੂਰ ਹੋ ਗਿਆ। ਕੋਈ ਕਿਤਾਬ ਆਈ ਹੈ ਤੁਹਾਡੀ? ਮੈ ਪੜ੍ਹਨਾ ਚਾਹਾਂਗਾ। ਆਰਸੀ ਤੇ ਬਹੁਤ ਵਧੀਆ ਰਚਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ, ਵਧਾਈਆਂ ਕਬੂਲ ਕਰੋ।
ਤੁਹਾਡਾ ਇੱਕ ਪਾਠਕ
ਇੰਦਰਜੀਤ ਸਿੰਘ
ਕੈਨੇਡਾ
Post a Comment