ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, November 13, 2008

ਹਰਮਿੰਦਰ ਬਣਵੈਤ - ਨਜ਼ਮ

ਆਓ ਸਜਦਾ ਕਰੀਏ.......
ਧਾਰਮਿਕ ਨਜ਼ਮ

ਆਓ ਸਜਦਾ ਕਰੀਏ
ਉਸ ਸ਼ੁੱਭ ਖਿਣ ਨੂੰ
ਉਸ ਸ਼ੁੱਭ ਪਲ ਨੂੰ
ਸਦੀਆਂ ਪਹਿਲੋਂ
ਦੇ ਉਸ ਕਲ ਨੂੰ
ਜਦ ਨਾਨਕ ਆਇਆ ਸੀ ।
ਆਓ ਸਜਦਾ ਕਰੀਏ
ਉਸ ਦੀ ਦਿੱਤੀ
ਨਵ-ਆਸ਼ਾ ਨੂੰ
ਉਸ ਦੀ ਦਿੱਤੀ
ਧਰਮ, ਕਰਮ ਦੀ
ਪਰਿਭਾਸ਼ਾ ਨੂੰ
ਉਸ ਦੀ ਸੋਚ ਨੂੰ
ਉਸ ਦੀ ਕ਼ਲਮ ਨੂੰ
ਨਾਸ਼ ਕਰੇ ਜੋ
ਵਹਿਮ-ਭਰਮ ਨੂੰ ।
ਆਓ ਸਜਦਾ ਕਰੀਏ
ੳਸ ਪੀਰ ਨੂੰ
ਉਸ ਰਹਿਬਰ ਨੂੰ
ਰੱਬ ਦੇ ਭੇਜੇ
ਪੈਗੰਬਰ ਨੂੰ
ਜਿਸ ਨੇ ਸਮਝਿਆ
ਜਗਤ-ਪੀੜ ਨੂੰ
ਝਿੜਕਿਆ ਜਿਸ ਨੇ
ਹਰ ਜਾਬਰ ਨੂੰ
ਮਲਕ ਭਾਗੋ ਨੂੰ
ਫਿਰ ਬਾਬਰ ਨੂੰ ।
ਆਓ ਸਜਦਾ ਕਰੀਏ
ਉਸ ਦੇ ਦਿੱਤੇ
ਸਰਬ-ਪਿਆਰ ਨੂੰ
ਉਸ ਦੇ ਦੱਸੇ
ਇਕ ਉਂਕਾਰ ਨੂੰ
ਬੇ-ਅੰਤ ਨੂੰ
ਬੇ-ਸ਼ੁਮਾਰ ਨੂੰ
ਨਾਸ਼ ਕਰੇ ਜੌ
ਅੰਧਕਾਰ ਨੂੰ
ਆਓ ਸਜਦਾ ਕਰੀਏ
ਗੁਰੂ ਨਾਨਕ ਨੂੰ
ਨਿਰੰਕਾਰ ਨੂੰ ।

1 comment:

ਤਨਦੀਪ 'ਤਮੰਨਾ' said...

Respected Banwait saheb..Bahut bahut shukriya Gurpurab de maukey te Dharmik nazam sabh naal sanjhi karn da.

ਆਓ ਸਜਦਾ ਕਰੀਏ
ਉਸ ਦੀ ਦਿੱਤੀ
ਨਵ-ਆਸ਼ਾ ਨੂੰ
ਉਸ ਦੀ ਦਿੱਤੀ
ਧਰਮ, ਕਰਮ ਦੀ
ਪਰਿਭਾਸ਼ਾ ਨੂੰ
ਉਸ ਦੀ ਸੋਚ ਨੂੰ
ਉਸ ਦੀ ਕ਼ਲਮ ਨੂੰ
ਨਾਸ਼ ਕਰੇ ਜੋ
ਵਹਿਮ-ਭਰਮ ਨੂੰ ।
Saanu sabh nu ehn atraan ch likhiaan gallan nu practicality ch dhalna chahida hai...Sirf Gurdware jaan takk hi seemat nahin ho jana chahida...we need missionaries who can spread the Guru's message in this world voluntarily without any greed.

Tamanna