ਧਾਰਮਿਕ ਗੀਤ
ਮਿਟੀ ਧੁੰਦ ਜੱਗ ਚਾਨਣ ਹੋਇਆ,
ਸਤਿ ਗੁਰ ਨਾਨਕ ਪ੍ਰਗਟਿਆ ।
ਧਰਤੀ ਸਾਰੀ ਨੱਚਣ ਲੱਗੀ ਅੰਬਰ ਫੁੱਲ ਵਰਸਾਏ ,
ਅਰਸ਼ਾਂ ਵਿੱਚੋ ਹਾਰ ਪਰੋ ਕੇ ਦੇਵਤੇ ਲੈ ਕੇ ਆਏ ,
ਹਰ ਕਿਸੇ ਨੇ ਚਰਨਾਂ ਉਤੇ ਆ ਕੇ ਸੀਸ ਨਿਵਾਇਆ ।
ਮਿਟੀ ਧੁੰਦ------------------------------।
ਪਿਤਾ ਕਾਲੂ ਦੇ ਘਰ ਦੇ ਅੰਦਰ ਚਾਰੇ ਪਾਸੇ ਰੁਸਨਾਈਆਂ,
ਮਾਤਾ ਤ੍ਰਿਪਤਾ ਦੇ ਤਾਈਂ ਆ ਕੇ ਹਰ ਕੋਈ ਦੇਵੇ ਵਧਾਈਆਂ,
ਵਿੱਚ ਖੁਸ਼ੀ ਦੇ ਦੇਵਤਿਆਂ ਨੇ ਮੰਗਲਾ ਚਾਰ ਹੈ ਗਾਇਆ ।
ਮਿਟੀ ਧੁੰਦ---------------------------------।
ਮਾਤਾ ਪਿਤਾ ਜੀ ਨਾਲ ਚਾਵਾਂ ਦੇ ਦਾਨ ਪਏ ਹਨ ਕਰਦੇ ,
ਲਾਗੀਆਂ ਦੀਆਂ ਨਾਲ ਮਾਇਆ ਦੇ ਝੋਲੀਆਂ ਨੇ ਅੱਜ ਭਰਦੇ ,
ਖਾਲੀ ਮੁੜਨ ਨਾਂ ਦਿਤਾ ਕੋਈ ਦੇਣ ਵਧਾਈ ਜੋ ਆਇਆ ।
ਮਿਟੀ ਧੁੰਦ---------------------------------।
ਜ਼ੁਲਮਾਂ ਦੀ ਚੱਕੀ ਜਾਊ ਹਨੇਰੀ ਚਾਨਣ ਹੋਊ ਚਾਰੇ ਪਾਸੇ ,
ਧੰਨ ਬਾਬਾ ਨਾਨਕ,ਧੰਨ ਬਾਬਾ ਨਾਨਕ ਸਾਰੀ ਸੰਗਤ ਆਖੇ ,
ਓਟ ਉਨਾਂ ਦੀ ਤੱਕ 'ਸਿੱਧੂ' ਨੇ ਹੱਥ ਕਲਮ ਨੂੰ ਪਾਇਆ ।
ਮਿਟੀ ਧੁੰਦ---------------------------------।
1 comment:
Respected Sidhu saheb...Aarsi te tuhanu jee aayeaan nu. Dharmik geet sabh nal sanjha karn da shukriya.
ਮਾਤਾ ਪਿਤਾ ਜੀ ਨਾਲ ਚਾਵਾਂ ਦੇ ਦਾਨ ਪਏ ਹਨ ਕਰਦੇ ,
ਲਾਗੀਆਂ ਦੀਆਂ ਨਾਲ ਮਾਇਆ ਦੇ ਝੋਲੀਆਂ ਨੇ ਅੱਜ ਭਰਦੇ ,
ਖਾਲੀ ਮੁੜਨ ਨਾਂ ਦਿਤਾ ਕੋਈ ਦੇਣ ਵਧਾਈ ਜੋ ਆਇਆ ।
Eh straan bahut sohniaan laggiaan!
Tamanna
Post a Comment