ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, November 10, 2008

ਡਾ: ਸੁਖਪਾਲ - ਨਜ਼ਮ

ਡਾ: ਸੁਖਪਾਲ ਜੀ ਦੀ ਇਹ ਨਜ਼ਮ ਮੈਨੂੰ ਬੇਹੱਦ ਪਸੰਦ ਹੈ। ਆਪਣੀ ਕਿਤਾਬ 'ਚੁੱਪ ਚੁਪੀਤੇ ਚੇਤਰ ਚੜ੍ਹਿਆ ' ਉਹਨਾਂ ਨੇ ਮੈਨੂੰ 3 ਕੁ ਸਾਲ ਪਹਿਲਾਂ ਕੈਲਗਰੀ 'ਚ ਇੱਕ ਯਾਦਗਾਰੀ ਸਾਹਿਤਕ ਮੁਲਾਕਾਤ ਦੌਰਾਨ ਦਿੱਤੀ।
ਪਿਆਸ
ਨਜ਼ਮ

ਪਹਿਲੀ ਵਾਰ ਆਵਾਂਗਾ
ਬਸ ਵੇਖ ਕੇ ਪਰਤ ਜਾਵਾਂਗਾ
ਅਗਲੀ ਆਵਾਂਗਾ
ਪੈਰ ਭਿਉਂ ਲਵਾਂਗਾ
ਉਸ ਤੋਂ ਅਗਲੀ ਵਾਰ ਆਵਾਂਗਾ
ਬੁੱਕ ਭਰ ਲਵਾਂਗਾ
ਫਿਰ ਆਵਾਂਗਾ
ਅੱਖਾਂ ਨਾਲ਼ ਛੁਹਾਉਂਣ ਲਈ
ਉਸ ਮਗਰੋਂ ਹੋਠਾਂ ਸੰਗ ਲਾਉਂਣ ਲਈ
ਕਦੀ ਆਵਾਂਗਾ- ਸਿਰਫ ਸੁਣਨ ਲਈ
ਮੈਂ ਹਰ ਵਾਰੀ ਪਰਤ ਜਾਵਾਂਗਾ
ਨਿੱਕਾ ਜਿਹਾ ਘੁੱਟ ਭਰ ਕੇ
ਬਹੁਤ ਸਾਰੀ ਪਿਆਸ ਰੱਖ ਕੇ
ਅਗਲੀ ਵਾਰ ਆ ਸਕਣ ਲਈ...

1 comment:

ਤਨਦੀਪ 'ਤਮੰਨਾ' said...

Respected Dr. Sukhpal ji...Tuhadi kitaab main bahut vaar parhi hai...har vaar shabdan ne navey arth sirjey ne. Saari kitaab hi bahut khoobsurat hai...Par aah nazam ohna chon hai..jiss nu main vaar-vaar parheya hai te maaneya hai.

ਮੈਂ ਹਰ ਵਾਰੀ ਪਰਤ ਜਾਵਾਂਗਾ
ਨਿੱਕਾ ਜਿਹਾ ਘੁੱਟ ਭਰ ਕੇ
ਬਹੁਤ ਸਾਰੀ ਪਿਆਸ ਰੱਖ ਕੇ
ਅਗਲੀ ਵਾਰ ਆ ਸਕਣ ਲਈ...

Bahut hi khoob!! Enni sohni nazam likhan te mubarakbaad!!

Adab sehat
Tamanna