ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, November 16, 2008

ਗੁਰਦਰਸ਼ਨ 'ਬਾਦਲ' - ਗ਼ਜ਼ਲ

ਗ਼ਜ਼ਲ

ਅੱਖਾਂ ਅੰਦਰ ਤੈਰਦੀਆਂ ਨੇ, ਸੋਚਾਂ ਦੀਆਂ ਬਲਾਵਾਂ।
ਚਿਹਰੇ ‘ਤੇ ਹੈ ਸ਼ੀਸ਼ੇ ਵਿਚਲੇ, ਪਾਣੀ ਦਾ ਪਰਛਾਵਾਂ।
------
ਜੰਗਲ ਦੇ ਰੁੱਖ ਸੋਚਣ ਲਗਦੇ,ਕਿਸਨੂੰ ਸਾਥ ਮਿਲ਼ੇਗਾ?
ਲੱਗੀ ਅੱਗ ਵਿਚ ਬਿਨ ਸੱਦਿਆਂ ਹੀ, ਜਦ ਵੀ ਆਣ ਘਟਾਵਾਂ।
------
ਗਰਮੀ, ਔੜਾਂ, ਬੇ-ਰੁਜ਼ਗਾਰੀ, ਭੁੱਖਾਂ, ਪਿਆਸਾਂ, ਕਰਜ਼ੇ,
ਪਿਆਰ-ਵਿਹੂਣਾ ਹੁੰਦੈ ਅਜ-ਕਲ੍ਹ, ਖ਼ਬਰਾਂ ਦਾ ਸਿਰਨਾਵਾਂ।
------
ਕੋਠੇ ਦੀ ਛੱਤ ਵਿਚਲੀ ਮੋਰੀ, ਲੀਰ ਦੇ ਨਾਲ਼ ਨਾ ਮੁੰਦੀਂ,
ਇਹ ਵੀ ਧੋਖਾ ਦੇ ਜਾਵੇਗੀ, ਕਰ ਨਾ ਕੰਮ ਚਲਾਵਾਂ।
------
ਕਮਰੇ ਦੇ ਵਿਚ ਬੰਦ ਰਹਿ ਕੇ ਵੀ ਕਿੰਝ ਬੇ-ਲਾਗ ਰਹਾਂ ਮੈਂ?
ਦੁਨੀਆਂ ਦੇ ਨਾਲ਼ ਨਾਤਾ ਜੋੜਨ, ਨਿਤ ਨਵੀਆਂ ਘਟਨਾਵਾਂ।
------
ਕੌਣ ਬਹਾਰਾਂ ਨੂੰ ਰਾਹ ਦੱਸੂ? ਫੜਕੇ ਹੱਥ ਲਿਆਊ?
ਕੌਣ ਖ਼ਿਜ਼ਾਵਾਂ ਨੂੰ ਦੇਵੇਗਾ, ਸਭ ਤੋਂ ਵੱਧ ਸਜ਼ਾਵਾਂ?
------
ਲਾਟਾਂ ਨੂੰ ਜੇ ਦੱਬ ਸਕਦਾ ਹੈਂ, ਛੇਤੀ ਦੱਬ ਲੈ 'ਬਾਦਲ'!
ਛੱਡੀਂ ਨਾ ਚਿੰਗਾਰੀ ਕੋਈ, ਵਧਦੀਆਂ ਜਾਣ ਹਵਾਵਾਂ।

2 comments:

ਤਨਦੀਪ 'ਤਮੰਨਾ' said...

Ajj Badal Sahib chhaa gae, rooh khirh gai, kalaam kamaal da hai. Ohna nu wadhai.

Davinder Punia
Mission, Canada

ਤਨਦੀਪ 'ਤਮੰਨਾ' said...

Dad iss ghazal nu sabh naal share karn layee tuhada behadd shukriya...mainu aah sheyer bahut pasand aaye...
ਅੱਖਾਂ ਅੰਦਰ ਤੈਰਦੀਆਂ ਨੇ, ਸੋਚਾਂ ਦੀਆਂ ਬਲਾਵਾਂ।
ਚਿਹਰੇ ‘ਤੇ ਹੈ ਸ਼ੀਸ਼ੇ ਵਿਚਲੇ, ਪਾਣੀ ਦਾ ਪਰਛਾਵਾਂ।
--------
ਕੋਠੇ ਦੀ ਛੱਤ ਵਿਚਲੀ ਮੋਰੀ, ਲੀਰ ਦੇ ਨਾਲ਼ ਨਾ ਮੁੰਦੀਂ,
ਇਹ ਵੀ ਧੋਖਾ ਦੇ ਜਾਵੇਗੀ, ਕਰ ਨਾ ਕੰਮ ਚਲਾਵਾਂ।
Kamaal kar ditti badal saheb..iss sheyer ch tan..Mubarkaan!!
Tamanna