ਗ਼ਜ਼ਲ
ਅਨੋਖਾ ਦਰਦ ਖ਼ਲਾਵਾਂ 'ਚ ਭਰ ਗਿਆ ਇਕ ਸ਼ਖਸ।
ਹਵਾ 'ਚ ਰੇਤ ਦੇ ਵਾਂਗੂ ਬਿਖਰ ਗਿਆ ਇਕ ਸ਼ਖਸ।
ਮਹਿਕ 'ਤੇ ਰੰਗਾਂ ਦੇ ਰਾਹਵਾਂ 'ਤੇ ਤੁਰਦਿਆਂ ਇਕ ਦਿਨ,
ਉਜਾੜ ਰੁੱਤਾਂ ਦੀ ਰੂਹ ਵਿਚ ਉਤਰ ਗਿਆ ਇਕ ਸ਼ਖਸ।
ਹੁਣ ਏਸ ਗੱਲ ਦਾ ਵਿਸ਼ਵਾਸ ਕਿਸਨੂੰ ਆਏਗਾ,
ਸੁਲ਼ਗਦੀ ਧੁੱਪ ਦੇ ਸ਼ਹਿਰਾਂ 'ਚ ਠਰ ਗਿਆ ਇਕ ਸ਼ਖਸ।
ਸਲੋਨੇ ਸੁਫ਼ਨੇ ਵਿਹਾਜਣ ਨੂੰ ਭਾਵੇਂ ਤੁਰਿਆ ਸੀ,
ਜਾਂ ਮਿੱਟੀ ਹੋ ਗਿਆ ਤਾਂ ਆਪਣੇ ਘਰ ਗਿਆ ਇਕ ਸ਼ਖਸ।
ਜਜ਼ੀਰੇ ਸੁਫ਼ਨਿਆਂ ਦੇ ਹੋ ਗਏ ਸੁੰਨਸਾਨ ਜਦੋਂ,
ਉਚਾਟ ਨੀਂਦ ਸੰਗ ਟਕਰਾ ਕੇ ਮਰ ਗਿਆ ਇਕ ਸ਼ਖਸ।
1 comment:
Ajj socheya marhoom Kanwar Chauhan ji di koi khoobsurat ghazal sabh naal sanjhi keeti jaavey...
ਮਹਿਕ 'ਤੇ ਰੰਗਾਂ ਦੇ ਰਾਹਵਾਂ 'ਤੇ ਤੁਰਦਿਆਂ ਇਕ ਦਿਨ,
ਉਜਾੜ ਰੁੱਤਾਂ ਦੀ ਰੂਹ ਵਿਚ ਉਤਰ ਗਿਆ ਇਕ ਸ਼ਖਸ।
----
ਜਜ਼ੀਰੇ ਸੁਫ਼ਨਿਆਂ ਦੇ ਹੋ ਗਏ ਸੁੰਨਸਾਨ ਜਦੋਂ,
ਉਚਾਟ ਨੀਂਦ ਸੰਗ ਟਕਰਾ ਕੇ ਮਰ ਗਿਆ ਇਕ ਸ਼ਖਸ।
Mainu aah dono sheyer behadd pasand aaye iss ghazal chon...
Tamanna
Post a Comment