ਗ਼ਜ਼ਲ
ਇਸ ਤਰਾਂ ਰੂਪਮਾਨ ਹੋਣਾ ਸੀ।
ਤੁੰ ਮੇਰਾ ਆਸਮਾਨ ਹੋਣਾ ਸੀ।
ਝੂਠ ਨੇ ਸਖ਼ਤ ਜਾਨ ਹੋਣਾ ਸੀ।
ਸੱਚ ਨੇ ਤਾਂ ਥਕਾਨ ਹੋਣਾ ਸੀ।
ਲਾਸ਼ ਇਕ ਜਦ ਸੜਕ ਤੇ ਡਿੱਗਣੀ ਸੀ,
ਰਾਸਤਾ ਸੁੰਨ ਸਾਨ ਹੋਣਾ ਸੀ।
ਦੁੱਖ ਦਾ ਤਾਜ ਸਿਰ ਤੇ ਸਜਣਾ ਸੀ,
ਇਹ ਵਿਧੀ ਦਾ ਵਿਧਾਨ ਹੋਣਾ ਸੀ।
ਖੂਨ ਪਹਿਲਾਂ ਬਹੁਤ ਹੀ ਵਗਣਾ ਸੀ,
ਫਿਰ ਬਹੁਤ ਖ਼ੂਨਦਾਨ ਹੋਣਾ ਸੀ।
ਜੋ ਮੇਰੀ ਜੇਬ ਵਿਚ ਸਮੌਣਾ ਸੀ,
ਸਿਰਫ਼ ਓਨਾ ਜਹਾਨ ਹੋਣਾ ਸੀ।
ਹਰ ਦਿਸ਼ਾ ਕੰਧ ਵਾਂਗ ਲੱਗਣੀ ਸੀ,
ਇਸ ਤਰਾਂ ਦਾ ਮਕਾਨ ਹੋਣਾ ਸੀ।
ਪੈਰ ਰੁੱਖਾਂ ਦੇ ਪੁੱਟ ਹੋਣੇ ਸਨ,
ਵਧ ਰਿਹਾ ਤਾਪਮਾਨ ਹੋਣਾ ਸੀ।
ਦਿਲ ਦੇ ਵਿਚ ਕਾਵਿ ਹੀ ਧੜਕਣਾ ਸੀ,
ਮੈਨੂੰ ਇਹ ਨਾਮਦਾਨ ਹੋਣਾ ਸੀ।
ਇੱਕ ਲਾਸ਼ ਇਕ ਕਫ਼ਨ ਤੇ ਕੁਝ ਲੱਕੜਾਂ,
ਹੋਰ ਕਿਹੜਾ ਸਮਾਨ ਹੋਣਾ ਸੀ।
1 comment:
Davinder ji...eh ghazal vi behadd khoobsurat hai..mubarakbaad!!
ਹਰ ਦਿਸ਼ਾ ਕੰਧ ਵਾਂਗ ਲੱਗਣੀ ਸੀ,
ਇਸ ਤਰਾਂ ਦਾ ਮਕਾਨ ਹੋਣਾ ਸੀ।
ਪੈਰ ਰੁੱਖਾਂ ਦੇ ਪੁੱਟ ਹੋਣੇ ਸਨ,
ਵਧ ਰਿਹਾ ਤਾਪਮਾਨ ਹੋਣਾ ਸੀ।
ਦਿਲ ਦੇ ਵਿਚ ਕਾਵਿ ਹੀ ਧੜਕਣਾ ਸੀ,
ਮੈਨੂੰ ਇਹ ਨਾਮਦਾਨ ਹੋਣਾ ਸੀ।
ਇੱਕ ਲਾਸ਼ ਇਕ ਕਫ਼ਨ ਤੇ ਕੁਝ ਲੱਕੜਾਂ,
ਹੋਰ ਕਿਹੜਾ ਸਮਾਨ ਹੋਣਾ ਸੀ।
Aah sheyeran ch kamaal da chintan hai...Global warming wala sheyer Dad nu vi bahut pasand aayea. Keep it up!!
Tamanna
Post a Comment