ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, November 8, 2008

ਅਜ਼ੀਮ ਸ਼ੇਖਰ - ਗ਼ਜ਼ਲ

ਗ਼ਜ਼ਲ

ਦਰ-ਬ-ਦਰ ਫਿਰਦਾ ਰਿਹਾ, ਇੱਕ ਸ਼ਖ਼ਸ ਬੇ-ਬੇਘਰ ਹੋ ਗਿਆ ।
ਨਕਸ਼ ਲਭਦਾ ਪੱਥਰਾਂ 'ਚੋਂ, ਖ਼ੁਦ ਹੀ ਪੱਥਰ ਹੋ ਗਿਆ ।
ਅਕਸ ਤੇਰਾ ਸਿਮਟ ਬਣ ਹੰਝੂ, ਤਲੀ 'ਤੇ ਬਿਖਰ ਕੇ,
ਫ਼ੈਲ ਕੇ ਯਾਦਾਂ ਸਣੇ, ਪੂਰਾ ਸਮੁੰਦਰ ਹੋ ਗਿਆ ।
ਕਾਫ਼ਲੇ ਸਿਰ ਜੋਗਰੀ ਛਾਂ, ਮਾਣਕੇ ਤੁਰਦੇ ਗਏ,
ਰਾਹ ਦਿਆਂ ਰੁੱਖਾਂ ਦਾ, ਸੜਨਾਂ ਹੀ ਮੁਕੱਦਰ ਹੋ ਗਿਆ ।
ਮੋਹ, ਵਫ਼ਾ ਫਿਰ ਬੇ-ਵਫਾਈ, ਬਣ ਗਿਆ ਗ਼ਮ ਇਹ ਸਫ਼ਰ,
ਸੁਲਘਦਾ ਹੀ ਸੁਲਘਦਾ, ਹੰਝੂ ਤੋਂ ਅੱਖਰ ਹੋ ਗਿਆ ।
ਸਹਿਮ ਗਏ ਪੰਛੀ ਜੋ 'ਸ਼ੇਖਰ', ਬਸਤੀਆਂ ਦੇ ਸ਼ੋਰ ਤੋਂ,
ਉਮਰ ਲਈ ਰੁੱਖ ਆਲ੍ਹਣਾ, ਉਹਨਾਂ ਦਾ ਅੰਬਰ ਹੋ ਗਿਆ ।

1 comment:

ਤਨਦੀਪ 'ਤਮੰਨਾ' said...

Shekhai ji..khoobsurat khayalan nu jadon khoobsurat lafzan ch dhaal leya jaavey tan ghazal bann di hai. Tuhadi likhi har ghazal hi mature thoughts da expression hann.....aari ghazal hi bahut sohni hai...par mainu aah sheyer sabh ton ziada bhaa geya...
ਅਕਸ ਤੇਰਾ ਸਿਮਟ ਬਣ ਹੰਝੂ, ਤਲੀ 'ਤੇ ਬਿਖਰ ਕੇ,
ਫ਼ੈਲ ਕੇ ਯਾਦਾਂ ਸਣੇ, ਪੂਰਾ ਸਮੁੰਦਰ ਹੋ ਗਿਆ ।
Aise samundar de har katrey ch shabdaan de aks vekhdey raho..Amen!!

Tamanna