ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, December 4, 2008

ਸੁੱਖੀ ਧਾਲੀਵਾਲ - ਨਜ਼ਮ

ਹੁਣ ਜਦੋਂ ਵੀ ਕਦੇ ਮੈਂ ਪਿੰਡ ਜਾਂਦਾ ਹਾਂ....
ਨਜ਼ਮ

ਹੁਣ ਜਦੋਂ ਵੀ ਕਦੇ
ਮੈਂ ਪਿੰਡ ਜਾਂਦਾ ਹਾਂ
ਤਾਂ ਮੈਨੂੰ ਇੰਝ ਜਾਪਦੈ
ਜਿਵੇਂ ਮੈਂ.........
ਪਰਦੇਸ ਆ ਗਿਆ ਹੋਵਾਂ !

ਮੇਰੇ ਪਿੰਡ ਵਿੱਚੋ
ਮੇਰੇ ਪਿੰਡ ਦੀ ਰੂਹ
ਗੁੰਮ ਗਈ ਜਾਪਦੀ ਏ !

ਹੁਣ ਮੈਨੂੰ........
ਉਹ ਕੋਈ ਨਹੀਂ ਮਿਲਦਾ
ਜੋ ਆਖੇ ,
ਹਾਂ ਬਈ, ਸੁਣਾ ਕੀ ਹਾਲ ਤੇਰਾ ?
ਬੜੇ ਚਿਰਾਂ ਬਾਅਦ ਆਇਆਂ ?
ਤੇ ਨਾ ਮਿਲਦੀ ਏ ਉਹ ਗਲਵੱਕੜੀ
ਜੀਹਦਾ ਨਿੱਘ ਮੈਂ
ਸਾਲਾਂ ਤੱਕ ਮਾਣਿਆ ਕਰਦਾ ਸਾਂ !

ਹਾਂ, ਉਂਝ ਕੋਲੋਂ ਦੀ
ਚੁੱਪਚਾਪ ਲੰਘਣ ਬਥੇਰੇ
ਕਰਜ਼ੇ ਚ, ਦੱਬੇ
ਤੇ ਫ਼ਿਕਰਾਂ ਦੇ ਮਾਰੇ
ਮਰੀਅਲ ਜਿਹੇ ਚਿਹਰੇ !

ਸੁੰਨੀਆਂ ਨੇ ਗਲੀਆਂ
ਤੇ ਸੱਥਾਂ ਚ, ਆਲ੍ਹਣੇ
ਉੱਲੂਆਂ ਨੇ ਪਾ ਲਏ !

ਉਹ ਸਾਰੇ ਦੇ ਸਾਰੇ
ਮੇਰੇ ਬਚਪਨ ਦੇ ਸਾਥੀ
ਕੁਝ ਮਰ ਗਏ
ਕੁਝ ਨਸ਼ਿਆਂ ਨੇ ਖਾ ਲਏ !

ਨਵੀਂ ਪਨੀਰੀ
ਨਵੀਂਆਂ ਜੋ ਲਗਰਾਂ
ਮੈਨੂੰ ਕੀ ਜਾਨਣ ?
ਨਾ ਮੈ ਪਛਾਣਾਂ
ਨਾ ਉਹ ਪਛਾਨਣ !

ਬੰਦ ਪਏ ਘਰ ਦਾ ਬੂਹਾ
ਜਦ ਖੋਲ੍ਹਾਂ
ਓਪਰਾ-ਓਪਰਾ
ਹੋਰ ਜਿਹਾ ਲੱਗਾਂ !
ਉਹ ਕੀ ਜਾਨਣ
ਇਹ ਮੇਰਾ ਵੀ ਪਿੰਡ ਏ
ਉਨ੍ਹਾਂ ਨੂੰ
ਮੈਂ ਕੋਈ ਚੋਰ ਜਿਹਾ ਲੱਗਾਂ !

ਹੁਣ ਜਦੋਂ ਵੀ ਕਦੇ
ਮੈਂ ਪਿੰਡ ਜਾਂਦਾ ਹਾਂ
ਤਾਂ ਮੈਨੂੰ ਇੰਝ ਜਾਪਦੈ
ਜਿਵੇਂ ਮੈਂ ਪਰਦੇਸ ਆ ਗਿਆ ਹੋਵਾਂ !
ਮੇਰੇ ਪਿੰਡ ਵਿੱਚੋ
ਮੇਰੇ ਪਿੰਡ ਦੀ ਰੂਹ
ਗੁੰਮ ਗਈ ਜਾਪਦੀ ਏ !

2 comments:

ਤਨਦੀਪ 'ਤਮੰਨਾ' said...

Respected Sukhi ji..Kaafi dina baad tussi enni khoobsurat nazam naal haazri lavaiyee hai..bahut bahut shukriya. Pardes..Pardesi...te Pardesan ch Pardesan hoyee Zindagi...jinna marzi likheiye ehdey baare...ghatt hai...kyoonke har insaan de jazbaat vakhrey ne te ohna da izhaar vi vakhra hai...nazaman, ghazalan de lafzan ch..

ਹੁਣ ਜਦੋਂ ਵੀ ਕਦੇ
ਮੈਂ ਪਿੰਡ ਜਾਂਦਾ ਹਾਂ
ਤਾਂ ਮੈਨੂੰ ਇੰਝ ਜਾਪਦੈ
ਜਿਵੇਂ ਮੈਂ.........
ਪਰਦੇਸ ਆ ਗਿਆ ਹੋਵਾਂ !

ਮੇਰੇ ਪਿੰਡ ਵਿੱਚੋ
ਮੇਰੇ ਪਿੰਡ ਦੀ ਰੂਹ
ਗੁੰਮ ਗਈ ਜਾਪਦੀ ਏ !
----
Unfortunately, Bahut saalan baad Punjab jaa ke mainu vi aahi jaapeya si..:(

ਹਾਂ, ਉਂਝ ਕੋਲੋਂ ਦੀ
ਚੁੱਪਚਾਪ ਲੰਘਣ ਬਥੇਰੇ
ਕਰਜ਼ੇ ਚ, ਦੱਬੇ
ਤੇ ਫ਼ਿਕਰਾਂ ਦੇ ਮਾਰੇ
ਮਰੀਅਲ ਜਿਹੇ ਚਿਹਰੇ !
Ehi gall main vi mehsoos keeti hai ke karzey lai ke dikhawa karna othey di zindagi ch zehar ghol reha hai.
ਉਹ ਸਾਰੇ ਦੇ ਸਾਰੇ
ਮੇਰੇ ਬਚਪਨ ਦੇ ਸਾਥੀ
ਕੁਝ ਮਰ ਗਏ
ਕੁਝ ਨਸ਼ਿਆਂ ਨੇ ਖਾ ਲਏ !

ਨਵੀਂ ਪਨੀਰੀ
ਨਵੀਂਆਂ ਜੋ ਲਗਰਾਂ
ਮੈਨੂੰ ਕੀ ਜਾਨਣ ?
ਨਾ ਮੈ ਪਛਾਣਾਂ
ਨਾ ਉਹ ਪਛਾਨਣ !
So sad!! Bahut dard hai ehna straan ch Sukhi ji..:(

Bahut hi sohni nazam hai...thanks once again for sharing with all of us.

Tamanna

ਤਨਦੀਪ 'ਤਮੰਨਾ' said...

Tamanna ji
Sat shri akal
I liked Sukhi Dhaliwal's poem. All what he has written, is true. When we go to India after many years, it is not the same as we had left it, it had changed so has its people.

Regards
Harpreet Singh
Canada
=====

Thanks a lot Harpreet ji. Tussi vi pehli vaar mail keeti hai.
Tamanna