ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, December 4, 2008

ਸੰਤੋਖ ਧਾਲੀਵਾਲ - ਨਜ਼ਮ

ਇਕ ਸ਼ਾਮ
ਨਜ਼ਮ

ਬੜੇ ਦਿਨਾਂ ਬਾਅਦ
ਅੱਜ ਉਸਦਾ ਫੂਨ ਆਇਆ
“ਕਿਵੇਂ ਲੰਘਦੇ ਹਨ ਦਿਨ
ਤੇ ਕਿਵੇਂ ਗੁਜ਼ਰਦੀਆਂ ਹਨ ਸ਼ਾਮਾਂ ?
ਕੀ ਬੱਚੇ ਅਜੇ ਵੀ ਸਕੂਲੇ ਜਾਂਦੇ ਹਨ?
ਪਤਨੀ ਅਜੇ ਵੀ ਕੰਮ ਕਰਦੀ ਹੈ ?”

“ਸਭ ਠੀਕ ਠਾਕ ਹੈ
ਬਚਿਆਂ ਸਮੇਤ ਪਤਨੀ
ਵੀਕਐਂਡ ਲਈ ਪੇਕੇ ਗਈ ਹੈ ।”

ਅੱਜ ਪੂਰੀ ਅੱਯਾਸ਼ੀ ਕਰਾਂਗਾ
ਇਕ ਬੀਅਰ ਦਾ ਗਿਲਾਸ
ਅੱਧ ਕੁ ਪਾਈਆ ਵਿਸਕੀ
ਬਿਨਾ ਰੋਕੋਂ, ਬਿਨਾ ਟੋਕੋਂ
ਘਰ ਦੇ ਨਿੱਕੇ ਜਿਹੇ
ਬਗ਼ੀਚੇ ‘ਚ ਬਹਿ ਕੇ ਪੀਵਾਂਗਾ!

ਤਿਤਲੀਆਂ ਦੇ ਰੰਗਾਂ ਦੀ ਪ੍ਰੀਭਾਸ਼ਾ ‘ਚ ਗੁਆਚਾਂਗਾ
ਵੀਪਿੰਗ ਵਿਲੋ ਦੇ ਗਲ਼ ਲੱਗ
ਉਸਦੀ ਵੇਦਨਾ ਸੁਣਾਂਗਾ
ਮਿੱਠੀ ਮਿੱਠੀ ਸ਼ਾਮ ਦੀ ਧੁੱਪ ‘ਚ
ਸੁਅੰਬਰ ਰਚਾ ਕੇ
ਮਛਲੀ ਦੀ ਅੱਖ ਫੁੰਡਾਂਗਾ ।


ਬਸ –ਬਸ-
ਅਜੇ ਏਨਾ ਹੀ ਕਾਫ਼ੀ ਹੈ---
ਘਰੇ ਰਹਿਣਾ
ਸ਼ਾਮ ਨੂੰ ਫੇਰ ਟੈਲੀਫੂਨ ਕਰਾਂਗੀ ।


ਸਾਰੇ ਨਿੱਕੇ ਮੋਟੇ ਕੰਮ ਮੁਕਾ
ਕਾਹਲ਼ੀ-ਕਾਹਲ਼ੀ ਲਿਆਂਦਾ ਟੇਕਅਵੇਅ
ਕਿਧਰੇ ਹੋ ਨਾ ਜਾਵਾਂ ਲੇਟ ।

ਘੰਟੀ ਖੜਕੀ
ਕੰਬਦੇ ਹੱਥਾਂ ਨਾਲ ਚੁਕਿਆ ਰਸੀਵਰ
ਪਤਨੀ ਦੀ ਆਵਾਜ਼
“ਫਿਰ ਸ਼ਰਾਬ ਪੀ ਰਹੇ ਹੋ---?
ਦਿਲ ਦੇ ਮਰੀਜ਼ ਹੋ
ਕੁਝ ਤਾਂ ਆਪਣਾ ਖ਼ਿਆਲ ਰੱਖਿਆ ਕਰੋ ?”

“ਨਹੀ ਤਾਂ ---?”
“ਕਿਉਂ ਕੁਫ਼ਰ ਤੋਲਦੇ ਹੋ!
ਤੁਹਾਡੀ ਥਿੜਕਦੀ
ਆਵਾਜ਼ ਹੀ ਦੱਸਦੀ ਹੈ।”

ਇਕ ਅੱਯਾਸ਼ ਸ਼ਾਮ ਬਿਤਾਉਣ ਦੀ
ਸਾਰੀ ਵਿਉਂਤ ਖ਼ਾਮੋਸ਼ੀ ਗਈ
ਇਸ ਤਰ੍ਹਾਂ!
ਵਾਵਰੋਲੇ ਦਾ ਦੂਰੋਂ ਸੁਣ ਕੇ
ਸ਼ੋਰ
ਅੱਕ ਦੇ ਮੁੱਢ ਦਹਿਲ ਕੇ
ਬਹਿ ਜਾਏ
ਨੱਚਦਾ ਖ਼ਰਗੋਸ਼ ਜਿਸ ਤਰ੍ਹਾਂ ।

3 comments:

Gurinderjit Singh (Guri@Khalsa.com) said...

Bahut khoobsoorat situatio pesh keeti hai Canada ch aa ke transform ho gye khargoshan di..

Similar poem was recited by one poet in Montreal some time back.. and there was one nice scenario..
"jdon ghar wali peke gyee hove"
Main.. manje utton jehrre marji passe ti uttran.."

ਤਨਦੀਪ 'ਤਮੰਨਾ' said...

Respected Uncle Dhaliwal saheb...hun tan chori farhi gayee..:) Oh!! I'm laughing my head off now!! I really enjoyed reading this spicy nazam. saari nazam enni sohni hai ke kehra stanza quote kraan te kehra rehan deyan..:)

ਬੜੇ ਦਿਨਾਂ ਬਾਅਦ
ਅੱਜ ਉਸਦਾ ਫੂਨ ਆਇਆ
“ਕਿਵੇਂ ਲੰਘਦੇ ਹਨ ਦਿਨ
ਤੇ ਕਿਵੇਂ ਗੁਜ਼ਰਦੀਆਂ ਹਨ ਸ਼ਾਮਾਂ ?
Puraniaan mulahzedariaan!! :)
----
ਤਿਤਲੀਆਂ ਦੇ ਰੰਗਾਂ ਦੀ ਪ੍ਰੀਭਾਸ਼ਾ ‘ਚ ਗੁਆਚਾਂਗਾ
ਵੀਪਿੰਗ ਵਿਲੋ ਦੇ ਗਲ਼ ਲੱਗ
ਉਸਦੀ ਵੇਦਨਾ ਸੁਣਾਂਗਾ
ਮਿੱਠੀ ਮਿੱਠੀ ਸ਼ਾਮ ਦੀ ਧੁੱਪ ‘ਚ
ਸੁਅੰਬਰ ਰਚਾ ਕੇ
ਮਛਲੀ ਦੀ ਅੱਖ ਫੁੰਡਾਂਗਾ ।
Bahut khoob!! Kamaal de khyal ne eh..:)
ਪਤਨੀ ਦੀ ਆਵਾਜ਼
“ਫਿਰ ਸ਼ਰਾਬ ਪੀ ਰਹੇ ਹੋ---?
ਦਿਲ ਦੇ ਮਰੀਜ਼ ਹੋ
ਕੁਝ ਤਾਂ ਆਪਣਾ ਖ਼ਿਆਲ ਰੱਖਿਆ ਕਰੋ ?”

“ਨਹੀ ਤਾਂ ---?”
“ਕਿਉਂ ਕੁਫ਼ਰ ਤੋਲਦੇ ਹੋ!
ਤੁਹਾਡੀ ਥਿੜਕਦੀ
ਆਵਾਜ਼ ਹੀ ਦੱਸਦੀ ਹੈ।”
hehehehe...Hor ki kehandey Auntie ji bhala? Chori enjoy karn di scheme zahir ho gayee..:) Thank u soooo much for sharing! Eh nazam hameshan mere cheteyaan ch taza rahegi.

Tamanna

ਤਨਦੀਪ 'ਤਮੰਨਾ' said...

ਤਮੰਨਾ ਜੀ
ਸੰਤੋਖ ਧਾਲੀਵਾਲ ਜੀ ਦੀ ਕਵਿਤਾ ਬਹੁਤ ਵਧੀਆ ਹੈ। ਬਹੁਤ ਸੋਹਣਾ ਲਿਖਦੇ ਹਨ। ਮੇਰੇ ਵੱਲੋਂ ਸ਼ੁੱਭ ਇੱਛਾਵਾਂ!
ਕੁਲਜੀਤ ਸੰਧੂ
ਯੂ.ਐੱਸ.ਏ.
===========
Bahut bahut shukriya Kuljit ji.
Tamanna