ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, December 8, 2008

ਗੁਰਮੇਲ ਬਦੇਸ਼ਾ - ਗੀਤ

ਗੀਤ

ਦਿਲ ਵਿੱਚ ਵਸੇਂਦੀਏ ਕੁੜੀਏ, ਤੇਰੀ ਬਣਾਵਾਂ ਇੱਕ ਤਸਵੀਰ...!
ਯਾਦਾਂ ਦੇ ਪਰਾਂਦੇ ਗੁੰਦਾਂ .....ਨੀ.....ਹਿਜਰਾਂ ਦਾ ਇੱਕ ਚੀਰ..!!
ਸੋਹਣੀਏ ............... ..ਹਿਜਰਾਂ ਦਾ ਇੱਕ ਚੀਰ ...
----
ਸੂਰਜ ਤੋਂ ਲਾਲੀ ਲਵਾਂ ਉਧਾਰੀ ,ਮੈਂ ਅੰਬਰਾਂ ਤੋਂ ਚੰਨ-ਸਿਤਾਰੇ
ਇਸ ਮਾਟੀ ਦੇ ਪੁਤਲੇ ਅੰਦਰ ਜਿਉਂ ਪਰੀਆਂ ਦੇ ਨਕਸ਼ ਉਤਾਰੇ
ਆਸ਼ਿਕ ਓਦੋਂ ਬਣੇ ਮੁਸੱਵਰ....ਬੇਲੀਓ...
ਆਸ਼ਿਕ ਓਦੋਂ ਬਣੇ ਮੁਸੱਵਰ, ਇਸ਼ਕ ਵਿੱਚ ਹੁੰਦੀ ਜਦ ਅਖੀਰ।
ਦਿਲ ਵਿੱਚ ਵਸੇਂਦੀਏ ਕੁੜੀਏ...........
----
ਕਦੇ ਬਣਾਵਾਂ ਕੱਚੇ ‘ਤੇ ਤਰਦੀ ,ਕਦੇ ਥਲਾਂ ਵਿੱਚ ਸੜਦੀ
ਕਦੇ ਹੱਥੀਂ ਯਾਰ ਮਰਾਵੇਂ ,ਤੂੰ ਕਦੇ ਨਾਲ ਯਾਰ ਦੇ ਮਰਦੀ
ਇਸ ਕਲਬੂਤ ‘ਚ ਪਾਵਾਂ ਰੂਹ ਸੋਹਣੀ ਦੀ ,ਜੋ ਜਾਵੇ ਨਦੀਆਂ ਚੀਰ।
ਦਿਲ ਵਿੱਚ ਵਸੇਂਦੀਏ ਕੁੜੀਏ.............
----
ਢਾਕਾਂ ‘ਤੇ ਚੁੱਕਿਆ ਘੜਾ ਇਸ਼ਕ ਦਾ,ਵਿੱਚ ਭਰੇ ਪਿਆਰ ਦਾ ਪਾਣੀ
ਗੋਡੀ ਲਾਕੇ ਪੀਵੇ ਘੁੱਟਾ-ਬਾਟੀ, ਕੋਈ ‘ਚਿਰ-ਪਿਆਸਾ’ ਰੂਹ ਦਾ ਹਾਣੀ
ਇਹ ਰੂਹਾਂ ਵਰਗੀ ਨਾ ਕੋਈ ਖੇਡ ਨਿਆਰੀ, ਊਂ ਖੇਡਣ ਨੂੰ ਲੱਖ ਸਰੀਰ।
ਦਿਲ ਵਿੱਚ ਵਸੇਂਦੀਏ ਕੁੜੀਏ.............
----
ਨੈਣ-ਬਲੌਰੀ ਬਣਾਕੇ ਤੇਰੇ ਅੜੀਏ ਨੀ ਪਾਵਾਂ ਵਿੱਚ ਕਜਲੇ ਦੀ ਧਾਰੀ
ਸ਼ਰਮ-ਹਯਾ ਦੇ ਗਹਿਣਿਆਂ ਅੰਦਰ ਜਿਉਂ ਤੂੰ ਦੁਲਹਨ ਵਾਂਗ ਸ਼ਿੰਗਾਰੀ
ਹਾਏ! ਨੂਰ ਨੈਣਾਂ ਦਾ,ਟੇਢੀ ਤੱਕਣੀ ਇੱਕ ਆਸ਼ਿਕ ਦਾ ਗਈ ਕਾਲਜਾ ਚੀਰ।
ਦਿਲ ਵਿੱਚ ਵਸੇਂਦੀਏ ਕੁੜੀਏ.............
----
ਇਸ ਬਿਰਹਾ ਦੀ ਮੂਰਤ ਸੰਗ ਸੀਰਤ-ਸੂਰਤ ਨਾ ਰੱਬ ਨੇ ਮੇਲ ਕਰਾਇਆ
ਓਏ! ਛੱਡ ਗਿਆ ‘ਕੋਟ ਮੁਹੰਮਦ’ ਪਿਛੇ ਮੁੜ ‘ਗੁਰਮੇਲ’ ਨਾ ਆਇਆ
ਓਹ ਕੁੱਲੀਆਂ ਦੀ ਰੌਣਕ ਜਿਸ ਦਿਨ ‘ਬਦੇਸ਼ੇ’ ਬਣ ’ਗੀ ਮਹਿਲਾਂ ਦੀ ਜਗੀਰ।
ਦਿਲ ਵਿੱਚ ਵਸੇਂਦੀਏ ਕੁੜੀਏ ਨੀ, ਤੇਰੀ ਬਣਾਵਾਂ ਇੱਕ ਤਸਵੀਰ............
ਯਾਦਾਂ ਦੇ ਪਰਾਂਦੇ ਗੁੰਦਾਂ...ਹਾਏ ਹਿਜਰਾਂ ਦਾ ਇੱਕ ਚੀਰ................!!!

1 comment:

ਤਨਦੀਪ 'ਤਮੰਨਾ' said...

Respected Badesha saheb...geet bahut sohna laggeya...
ਸੂਰਜ ਤੋਂ ਲਾਲੀ ਲਵਾਂ ਉਧਾਰੀ ,ਮੈਂ ਅੰਬਰਾਂ ਤੋਂ ਚੰਨ-ਸਿਤਾਰੇ
ਇਸ ਮਾਟੀ ਦੇ ਪੁਤਲੇ ਅੰਦਰ ਜਿਉਂ ਪਰੀਆਂ ਦੇ ਨਕਸ਼ ਉਤਾਰੇ
ਆਸ਼ਿਕ ਓਦੋਂ ਬਣੇ ਮੁਸੱਵਰ....ਬੇਲੀਓ...
ਆਸ਼ਿਕ ਓਦੋਂ ਬਣੇ ਮੁਸੱਵਰ, ਇਸ਼ਕ ਵਿੱਚ ਹੁੰਦੀ ਜਦ ਅਖੀਰ।
ਦਿਲ ਵਿੱਚ ਵਸੇਂਦੀਏ ਕੁੜੀਏ...........
--------
ਢਾਕਾਂ ‘ਤੇ ਚੁੱਕਿਆ ਘੜਾ ਇਸ਼ਕ ਦਾ,ਵਿੱਚ ਭਰੇ ਪਿਆਰ ਦਾ ਪਾਣੀ
ਗੋਡੀ ਲਾਕੇ ਪੀਵੇ ਘੁੱਟਾ-ਬਾਟੀ, ਕੋਈ ‘ਚਿਰ-ਪਿਆਸਾ’ ਰੂਹ ਦਾ ਹਾਣੀ
ਇਹ ਰੂਹਾਂ ਵਰਗੀ ਨਾ ਕੋਈ ਖੇਡ ਨਿਆਰੀ, ਊਂ ਖੇਡਣ ਨੂੰ ਲੱਖ ਸਰੀਰ।
ਦਿਲ ਵਿੱਚ ਵਸੇਂਦੀਏ ਕੁੜੀਏ.............
Bahut khoob!! Keep it up!!

Tamanna