ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾMonday, December 8, 2008

ਅਮਿਤ ਬਾਵਾ - ਨਜ਼ਮ

ਦੋਸਤੋ! ਸਤਿਕਾਰਤ ਡਾ: ਪ੍ਰੇਮ ਮਾਨ ਜੀ ਨੇ ਸਤਿਕਾਰਤ ਅਮਿਤ ਬਾਵਾ ਜੀ ਦੀ ਇੱਕ ਬੇਹੱਦ ਖ਼ੂਬਸੂਰਤ ਨਜ਼ਮ ਭੇਜ ਕੇ, ਬਾਵਾ ਸਾਹਿਬ ਦੀ ਆਰਸੀ ਦੇ ਸਾਹਿਤ ਪ੍ਰੇਮੀਆਂ ਨਾਲ਼ ਪਹਿਲੀ ਸਾਂਝ ਪਵਾਈ ਹੈ।ਡਾ: ਸਾਹਿਬ ਦੇ ਦੱਸਣ ਮੁਤਾਬਕ, ਅਮਿਤ ਜੀ ਅਤੇ ਉਨ੍ਹਾਂ ਦੀ ਪਤਨੀ ਜਯੋਤੀ ਜੀ ਅੰਮ੍ਰਿਤਸਰ ਰਹਿੰਦੇ ਹਨ ਅਤੇ ਬਹੁਤ ਸਾਰੇ ਚੰਗੇ ਕੰਮ ਕਰ ਰਹੇ ਹਨਜਯੋਤੀ ਜੀ ਲਿਖਣ ਦੇ ਨਾਲ਼-ਨਾਲ਼ ਨਾਟਕ ਵੀ ਡਾਇਰੈਕਟ ਕਰਦੇ ਹਨਦੋਵੇਂ ਹੀ ਗਰੀਬ ਬੱਚੀਆਂ ਦੀ ਮੱਦਦ ਕਰਨ ਲਈ ਸੰਵਾਦ ਸਭਾ ਚਲਾਉਂਦੇ ਹਨ ਮੈਂ ਡਾ: ਸਾਹਿਬ ਦਾ ਬੇਹੱਦ ਸ਼ੁਕਰੀਆ ਅਦਾ ਕਰਦੀ ਹਾਂ ਅਤੇ ਅਮਿਤ ਬਾਵਾ ਜੀ ਨੂੰ ਆਰਸੀ ਦੇ ਸਾਰੇ ਪਾਠਕ /ਲੇਖਕ ਵਰਗ ਵੱਲੋਂ ਖ਼ੁਸ਼ਆਮਦੀਦ ਆਖਦੀ ਹਾਂ।


ਪਾਣੀ


ਨਜ਼ਮਨਾ ਹਿੰਦੂ ਨੂੰ ਜਾਣਦੀ


ਨਾ ਸਿੱਖ ਨੂੰ


ਨਾ ਧਰਮ ਨੂੰ ਜਾਣਦੀ


ਨਾ ਅਧਰਮ ਨੂੰ…!


ਨਾ ਈਮਾਨ ਨੂੰ ਜਾਣਦੀ


ਨਾ ਬੇਈਮਾਨ ਨੂੰ ..!


ਉਹਦੇ ਲਈ ਨਾ ਕੋਈ ਦੋਸਤ


ਨਾ ਦੁਸ਼ਮਣ …!


ਉਹ ਜਦ ਜਾਗਦੀ


ਤਾਂ ਬੱਸ ਉਹੀ ਜਾਗਦੀ


ਨਾ ਆਸ


ਨਾ ਬੇਆਸ


ਹਾਂ


ਉਹ……‘ਪਿਆਸ


ਬੱਸ……‘ਪਿਆਸ


----


ਪਿਆਸ ਦਾ ਧਰਮ----ਪਾਣੀ


ਪਿਆਸ ਦੀ ਤਲਾਸ਼ ਦਾ


ਕਰਮ ------ਪਾਣੀ


ਪਿਆਸ ਦੇ ਸੱਚੇ ਅਹਿਸਾਸ ਜਿੱਡਾ ਸੁੱਚਾ


ਕਿੱਥੇ ਹੋਣਾ ਸੀ ਕੋਈ


ਜੇ ਨਾ ਹੁੰਦਾ -------


ਭਾਈ ਘਨ੍ਹਈਆ


---


ਗੋਬਿੰਦ ਨੇ ਛੋਹਿਆ


ਪਿਆਸ ਤ੍ਰਿਪਤ ਹੋਈ ਉਹਦੀ


ਪਿਆਸਿਆਂ ਲਈ ਫੇਰ


ਉਹ ਪਾਣੀ ਬਣਿਆ


ਦੋਸਤੀ ਦੁਸ਼ਮਣੀ ……


ਧਰਮ ……ਅਧਰਮ ……


ਸੱਚ……ਝੂਠ


ਤੋਂ ਪਾਰ ਹੋ….!


----


ਉਹ ਬੱਸ ਪਾਣੀ ਬਣਿਆ


ਪਿਆਸ ਦਾ ਹਾਣੀ ਬਣਿਆ


ਹਰ ਜ਼ਖਮ ਲਈ ਮਰਹਮ ਬਣਿਆ …!


ਮਸ਼ਕ ਫੜੀ ਉਸਰੱਬ ਦੀ


ਵੇਖੋ !


ਉਹ ਮਾਸ਼ਕੀ


ਗੁਰੁ ਦਾ ਸੱਚਾ ਸਿੱਖ

ਪਾਣੀ ਬਣਿਆ-- ਪਾਣੀ ਹੋਇਆ………

3 comments:

ਤਨਦੀਪ 'ਤਮੰਨਾ' said...

Respected Amit Bawa ji...
main shukarguzaar haan Dr Maan shabe di jinna ne tuhadi enni khoobsurat nazam aarsi layee bheji..Bahut ziada pasand keeti main eh nazam te iss vichley khayal.
ਉਹ ਜਦ ਜਾਗਦੀ

ਤਾਂ ਬੱਸ ਉਹੀ ਜਾਗਦੀ

ਨਾ ਆਸ

ਨਾ ਬੇਆਸ

ਹਾਂ

ਉਹ……‘ਪਿਆਸ’

ਬੱਸ……‘ਪਿਆਸ’

----

ਪਿਆਸ ਦਾ ਧਰਮ----ਪਾਣੀ

ਪਿਆਸ ਦੀ ਤਲਾਸ਼ ਦਾ

ਕਰਮ ------ਪਾਣੀ

ਪਿਆਸ ਦੇ ਸੱਚੇ ਅਹਿਸਾਸ ਜਿੱਡਾ ਸੁੱਚਾ

ਕਿੱਥੇ ਹੋਣਾ ਸੀ ਕੋਈ

ਜੇ ਨਾ ਹੁੰਦਾ -------

ਭਾਈ ਘਨ੍ਹਈਆ
---
ਗੋਬਿੰਦ ਨੇ ਛੋਹਿਆ

ਪਿਆਸ ਤ੍ਰਿਪਤ ਹੋਈ ਉਹਦੀ

ਪਿਆਸਿਆਂ ਲਈ ਫੇਰ

ਉਹ ਪਾਣੀ ਬਣਿਆ

ਦੋਸਤੀ …ਦੁਸ਼ਮਣੀ ……

ਧਰਮ ……ਅਧਰਮ ……

ਸੱਚ……ਝੂਠ

ਤੋਂ ਪਾਰ ਹੋ….!

----

ਉਹ ਬੱਸ ਪਾਣੀ ਬਣਿਆ

ਪਿਆਸ ਦਾ ਹਾਣੀ ਬਣਿਆ

ਹਰ ਜ਼ਖਮ ਲਈ ਮਰਹਮ ਬਣਿਆ …!

ਮਸ਼ਕ ਫੜੀ ਉਸ…ਰੱਬ ਦੀ

ਵੇਖੋ !

ਉਹ ਮਾਸ਼ਕੀ

ਗੁਰੁ ਦਾ ਸੱਚਾ ਸਿੱਖ

ਪਾਣੀ ਬਣਿਆ-- ਪਾਣੀ ਹੋਇਆ………।

Bawa saheb...Bahut bahut mubarakaan enni sohni nazam likhan te.Shirqat kardey rehna.

Tamanna

ਤਨਦੀਪ 'ਤਮੰਨਾ' said...

I also liked Amit Bawa's poem.

Parmeet Singh

United Kingdom.

========
Thanks once again Parmeet ji.
Tamanna

ਤਨਦੀਪ 'ਤਮੰਨਾ' said...

ਅਮਿਤ ਬਾਵਾ ਜੀ ਦੀ ਨਜ਼ਮ ਮਨ ਤੇ ਡੂੰਘਾ ਅਸਰ ਛੱਡ ਗਈ!
ਉਹਨਾਂ ਨੂੰ ਵਧਾਈਆਂ!

ਸ਼ੁੱਭ ਚਿੰਤਕ
ਇੰਦਰਜੀਤ ਸਿੰਘ
ਕੈਨੇਡਾ
=====
ਸ਼ੁਕਰੀਆ ਅੰਕਲ ਜੀ।
ਤਮੰਨਾ